ਨਵੀਂ ਦਿੱਲੀ- ਭਾਰਤ ਦੀ 2011 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਮੁਨਾਫ ਪਟੇਲ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ 'ਚ ਭਾਰਤ ਨੂੰ ਜ਼ਹੀਰ ਖਾਨ ਵਰਗੇ ਗੇਂਦਬਾਜ਼ ਦੀ ਘਾਟ ਰੜਕੇਗੀ ਅਤੇ ਅਨੁਭਵਹੀਣ ਹਮਲਾ ਟੀਮ ਦੀ ਖਿਤਾਬ ਦੀਆਂ ਆਸਾਂ 'ਤੇ ਪਾਣੀ ਫੇਰ ਸਕਦਾ ਹੈ।
ਦੋ ਵਾਰ ਵਿਸ਼ਵ ਕੱਪ ਟੀਮ ਦੇ ਮੈਂਬਰ ਰਹੇ ਪਟੇਲ ਨੇ ਕਿਹਾ ਕਿ ਭਾਰਤ ਦੇ ਮੌਜੂਦਾ ਤੇਜ਼ ਗੇਂਦਬਾਜ਼ ਚੰਗੀ ਸਾਂਝੇਦਾਰੀ ਨਹੀਂ ਨਿਭਾਅ ਪਾ ਰਹੇ ਹਨ ਅਤੇ ਇਸ ਨਾਲ ਟੀਮ ਨੂੰ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਹੈ। ਸਪੱਸ਼ਟ ਹੈ ਕਿ ਟੀਮ ਪਿਛਲੀ ਵਾਰ ਦੀ ਤਰ੍ਹਾਂ ਸੰਤੁਲਿਤ ਨਹੀਂ ਹੈ। ਸ਼੍ਰੀਸੰਥ ਤੇ ਮੈਂ ਜ਼ਹੀਰ ਨੂੰ ਪੂਰਾ ਸਹਿਯੋਗ ਦਿੱਤਾ। ਹਰਭਜਨ ਵੀ ਟੀਮ 'ਚ ਸੀ। ਇਸ ਲਈ ਸਭ ਗੇਂਦਬਾਜ਼ ਤਜੁਰਬੇਕਾਰ ਸੀ ਅਤੇ ਇਸ ਨਾਲ ਕਾਫ਼ੀ ਫ਼ਰਕ ਪੈਦਾ ਹੋਇਆ। ਇਸ ਵਾਰ ਅਜਿਹਾ ਕੁਝ ਨਹੀਂ ਹੈ ਪਰ ਮੈਨੂੰ ਫਿਰ ਵੀ ਆਸ ਹੈ ਕਿ ਟੀਮ ਚੰਗਾ ਪ੍ਰਦਰਸ਼ਨ ਕਰਕੇ ਖਿਤਾਬ ਬਰਕਰਾਰ ਰੱਖੇਗੀ। ਕੁੱਲ ਮਿਲਾ ਕੇ ਟੀਮ 'ਚ ਬਹੁਤੇ ਜਿਆਦਾ ਅਨੁਭਵੀ ਖਿਡਾਰੀ ਨਹੀਂ ਹਨ। ਜਿਵੇਂ ਬੱਲੇਬਾਜ਼ੀ 'ਚ ਸਾਂਝੇਦਾਰੀ ਮਹੱਤਵਪੂਰਨ ਹੈ, ਉਵੇਂ ਗੇਂਦਬਾਜ਼ੀ 'ਚ ਵੀ ਉਹ ਅਹਿਮ ਹੁੰਦੀ ਹੈ।
ਪਟੇਲ ਨੇ ਕਿਹਾ ਕਿ ਇੱਥੇ ਤੁਹਾਨੂੰ ਜ਼ਹੀਰ ਵਰਗੇ ਤਜੁਰਬੇਕਾਰ ਗੇਂਦਬਾਜ਼ੀ ਦੀ ਲੋੜ ਪੈਂਦੀ ਹੈ ਜੋ ਓਵਰ ਦੌਰਾਨ ਤੁਹਾਡੇ ਨਾਲ ਗੱਲ ਕਰੇਗਾ। ਵਨਡੇ 'ਚ ਸਥਿਤੀ ਟੈਸਟ ਵਰਗੀ ਬੁਰੀ ਨਹੀਂ ਹੈ ਇਸ ਲਈ ਆਸ ਹੈ ਕਿ ਖਿਡਾਰੀ ਵਧੀਆ ਪ੍ਰਦਰਸ਼ਨ ਕਰਨਗੇ।
ਭਾਰਤੀ ਤੈਰਾਕ ਭਗਤੀ ਨੇ ਅੰਟਾਰਟਿਕਾ ਮਹਾਸਾਗਰ 'ਚ ਤੈਰ ਕੇ ਬਣਾਇਆ ਵਰਲਡ ਰਿਕਾਰਡ
NEXT STORY