ਨਵੀਂ ਦਿੱਲੀ- ਭਾਰਤੀ ਤੈਰਾਕ ਭਗਤੀ ਸ਼ਰਮਾ ਨੇ ਅੰਟਾਰਟਿਕਾ ਮਹਾਸਾਗਰ 'ਚ ਸਿਰਫ 52 ਮਿੰਟ 'ਚ 1.4 ਮੀਲ ਤੈਰ ਕੇ ਵਰਲਡ ਰਿਕਾਰਡ ਬਣਾਇਆ ਹੈ। ਭਗਤੀ ਜਿਸ ਸਮੇਂ ਤੈਰਾਨੀ ਕਰ ਰਹੀ ਸੀ, ਉਸ ਸਮੇਂ ਅੰਟਾਰਟਿਕਾ ਦਾ ਤਾਪਮਾਨ ਇਕ ਡਿਗਰੀ ਸੈਲਸੀਅਸ ਸੀ। ਭਗਤੀ ਇਹ ਕਾਰਨਾਮਾ ਕਰਦੇ ਹੀ ਵਿਸ਼ਵ ਦੀ ਸਭ ਤੋਂ ਨੌਜਵਾਨ ਸਵਿਮਰ ਬਣ ਗਈ ਹੈ। ਭਗਤੀ ਤੋਂ ਪਹਿਲਾਂ ਬ੍ਰਿਟਿਸ਼ ਤੈਰਾਕ ਚੈਂਪੀਅਨ ਲੁਈਸ ਗਾਰਡਨ ਪੁਗ ਅਤੇ ਲੀਨੀ ਕਾਕਸ ਦੇ ਨਾਂ ਇਹ ਰਿਕਾਰਡ ਦਰਜ ਸੀ ਪਰ ਰਾਜਸਥਾਨ ਦੇ ਉਦੇਪੁਰ ਦੀ ਰਹਿਣ ਵਾਲੀ 25 ਸਾਲ ਦੀ ਭਗਤੀ ਨੇ ਇਹ ਕੀਰਤੀਮਾਨ ਹੁਣ ਆਪਣੇ ਨਾਂ ਕਰ ਲਿਆ ਹੈ।
ਭਗਤੀ ਨੇ ਵਿਸ਼ਵ ਦੇ 5 ਮਹਾਸਾਗਰਾਂ 'ਚ ਤੈਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਭਗਤੀ ਦੇ ਨਾਂ ਇੰਡੀਅਨ, ਆਰਕਟਿਕ, ਪੇਸਿਫਿਕ, ਅਟਲਾਂਟਿਕ ਅਤੇ ਅੰਟਾਰਟਿਕਾ ਮਹਾਸਾਗਰ 'ਚ ਤੈਰਾਕੀ ਕਰਨ ਦਾ ਰਿਕਾਰਡ ਦਰਜ ਹੈ। ਸਾਲ 2010 'ਚ ਭਗਤੀ ਨੂੰ ਓਪਨ ਤੈਰਾਕੀ ਲਈ 'ਤੇਨਜਿੰਗ ਨਾਰਵੇ ਪੁਰਸਕਾਰ' ਨਾਲ ਸਨਮਾਨਤ ਕੀਤਾ ਗਿਆ ਸੀ। ਭਗਤੀ ਨੇ ਰਿਕਾਰਡ ਬਣਾਉਣ ਲਈ ਖੁਸ਼ੀ ਜ਼ਾਹਰ ਕਰਦੇ ਹੋਏ ਰਿਕਾਰਡ ਨੂੰ ਦੇਸ਼ ਦੇ ਨਾਂ ਸਮਰਪਿਤ ਕੀਤਾ।
ਆਸਟ੍ਰੇਲੀਆਈ ਗੇਂਦਬਾਜ਼ ਬ੍ਰੈਟ ਲੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ
NEXT STORY