ਨਵੀਂ ਦਿੱਲੀ¸ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਜਲਪਰੀ' ਦੇ ਨਾਂ ਨਾਲ ਮਸ਼ਹੂਰ ਭਾਰਤੀ ਤੈਰਾਕ ਭਗਤੀ ਸ਼ਰਮਾ ਨੂੰ ਵਿਸ਼ਵ ਰਿਕਾਰਡ ਬਣਾਉਣ ਲਈ ਵਧਾਈ ਦਿੱਤੀ ਹੈ।
ਮੋਦੀ ਨੇ ਅੰਟਰਾਕਟਿਕਾ ਮਹਾਸਾਗਰ ਦੇ ਇਕ ਡਿਗਰੀ ਤੋਂ ਵੀ ਘੱਟ ਤਾਪਾਮਾਨ ਦੇ ਜਮਾ ਦੇਣ ਵਾਲੇ ਪਾਣੀ ਵਿਚ 1.4 ਮੀਲ ਦੀ ਦੂਰੀ 52 ਮਿੰਟ ਵਿਚ ਤੈਰ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਉਣ ਵਾਲੀ ਭਗਤੀ ਨੂੰ ਵਧਾਈ ਦਿੰਦੇ ਹੋਏ ਵੀਰਵਾਰ ਨੂੰ ਕਿਹਾ,''ਤੁਹਾਡੀ ਸਫਲਤਾ 'ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ। ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ।''
ਰਾਜਸਥਾਨ ਦੇ ਉਦੈਪੁਰ ਦੀ ਨਿਵਾਸੀ ਭਗਤੀ ਇਹ ਕੀਰਤੀਮਾਨ ਸਥਾਪਤ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਨੌਜਵਾਨ ਤੇ ਏਸ਼ੀਆ ਦੀ ਪਹਿਲੀ ਮਹਿਲਾ ਤੈਰਾਕ ਬਣ ਗਈ ਹੈ।
ਵਿਸ਼ਵ ਕੱਪ ਦੀ ਫਾਰਮ ਤਿਆਰ ਕਰਨ ਲਈ ਉਤਰਨਗੇ ਇੰਗਲੈਂਡ-ਆਸਟ੍ਰੇਲੀਆ
NEXT STORY