ਸਿਡਨੀ¸ ਵਿਸ਼ਵ ਕੱਪ ਵਿਚ ਇਕ ਮਹੀਨੇ ਤੋਂ ਵੀਘੱਟ ਦਾ ਸਮਾਂ ਬਚਿਆ ਹੈ ਤੇ ਉਸ਼ ਤੋਂ ਪਹਿਲਾਂ ਭਾਰਤ, ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਸ਼ੁਕਰਵਾਰ ਤੋਂ ਸ਼ੁਰੂ ਹੋਣ ਜਾ ਰਹੀ ਤਿਕੋਣੀ ਲੜੀ ਨੂੰ ਮੁੱਖ ਪ੍ਰੀਖਿਆ ਤੋਂ ਪਹਿਲਾਂ ਹੋਣ ਵਾਲੇ 'ਟੈਸਟ' ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ ਜਿਹੜਾ ਇਨ੍ਹਾਂ ਟੀਮਾਂ ਲਈ ਆਈ. ਸੀ. ਸੀ. ਟੂਰਨਾਮੈਂਟ ਲਈ ਫਾਰਮ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ।
ਤਿਕੋਣੀ ਲੜੀ ਵਿਚ ਸਿਡਨੀ ਕ੍ਰਿਕਟ ਗਰਾਊਂਡ ਵਿਚ ਸਭ ਤੋਂ ਪਹਿਲਾ ਮੁਕਾਬਲਾ ਪੁਰਾਣੇ ਵਿਰੋਧੀ ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਖੇਡਿਆ ਜਾਣਾ ਹੈ, ਜਿਸ ਵਿਚ ਦੋਵੇਂ ਟੀਮਾਂ ਦੇ ਨਵੇਂ ਕਪਤਾਨਾਂ ਦੀ ਵੀ ਪ੍ਰੀਖਿਆ ਹੋਵੇਗੀ। ਐਲਿਸਟੀਅਰ ਕੁਕ ਨੂੰ ਹਟਾਉਣ ਤੋਂ ਬਾਅਦ ਇਯੋਨ ਮੋਰਗਨ ਦੀ ਕਪਤਾਨੀ ਵਿਚ ਇੰਗਲੈਂਡ ਤੇ ਸੱਟ ਨਾਲ ਜੂਝ ਰਹੇ ਮਾਈਕਲ ਕਲਾਰਕ ਦੀ ਗੈਰ ਮੌਜੂਦਗੀ ਵਿਚ ਜਾਰਜ ਬੇਲੀ ਆਸਟ੍ਰੇਲੀਆ ਦੀ ਅਗਵਾਈ ਕਰੇਗਾ।
ਭਾਰਤ ਵਿਰੁੱਧ ਆਪਣੀ ਧਰਤੀ 'ਤੇ ਜ਼ਬਰਦਸਤ ਪ੍ਰਦਰਸ਼ਨ ਕਰਕੇ ਟੈਸਟ ਲੜੀ 2-0 ਨਾਲ ਜਿੱਤ ਚੁੱਕੀ ਆਸਟ੍ਰੇਲੀਆਈ ਟੀਮ ਕੁਝ ਨਵੇਂ ਚੇਹਰਿਆਂ ਨਾਲ ਵਨ ਡੇ ਵਿਚ ਵੀ ਆਪਣੀ ਇਸ ਫਾਰਮ ਨੂੰ ਬਰਕਰਾਰ ਰੱਖਣ ਉਤਰੇਗੀ ਜਦਕਿ ਲੜੀ ਤੋਂ ਪਹਿਲਾਂ ਆਪਣੇ ਦੋਵੇਂ ਅਭਿਆਸ ਮੈਚਾਂ ਵਿਚ ਕਮਾਲ ਦਾ ਪ੍ਰਦਰਸ਼ਨ ਕਰਕੇ ਤਿਆਰੀਆਂ ਦਾ ਸੰਕੇਤ ਦੇ ਚੁੱਕੀ ਇੰਗਲੈਂਡ ਲਈ ਵੀ ਇਸ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਚੁਣੌਤੀ ਹੋਵੇਗੀ।
ਸਾਲ 2011-12 ਵਿਚ ਕਾਰਲਟਨ ਤਿਕੋਣੀ ਲੜੀ ਵਿਚ ਆਸਟ੍ਰੇਲੀਆ, ਭਾਰਤ ਤੇ ਸ਼੍ਰੀਲੰਕਾ ਵਿਚਾਲੇ ਮੁਕਾਬਲਾ ਹੋਇਆ ਸੀ। ਭਾਰਤ ਵਿਰੁੱਧ ਟੈਸਟ ਲੜੀ ਵਿਚ ਵੀ ਆਸਠਰੇਲੀਆਈ ਟੀਮ ਦਾ ਹਿੱਸਾ ਰਹੇ ਸਟੀਵਨ ਸਮਿਥ, ਡੇਵਿਡ ਵਾਰਨਰ, ਸ਼ੇਨ ਵਾਟਸਨ, ਬ੍ਰੈਡ ਹੈਡਿਨ ਤੇ ਮਿਸ਼ੇਲ ਸਟਾਰਕ ਵਰਗੇ ਖਿਡਾਰੀ ਜ਼ਬਰਦਸਤ ਫਾਰਮ ਵਿਚ ਚੱਲ ਰਹੇ ਹਨ ਤੇ ਉਮੀਦ ਰਹੇਗੀ ਕਿ ਵਿਸ਼ਵ ਕੱਪ 'ਤੇ ਨਜ਼ਰਾਂ ਰੱਖ ਕੇ ਇਹ ਖਿਡਾਰੀ ਆਪਣੇ ਵਿਰੋਧੀ ਇੰਗਲੈਂਡ ਵਿਰੁੱਧ ਪੂਰੇ ਜੀ ਜਾਨ ਨਾਲ ਖੇਡਣਗੇ।
ਇੰਗਲੈਂਡ ਦੀ ਟੀਮ 'ਤੇ ਤਿਕੋਣੀ ਲੜੀ ਵਿਚ ਸ਼ੁਰੂਆਤ ਤੋਂ ਬਿਹਤਰ ਪ੍ਰਦਰਸ਼ਨ ਦਾ ਦਬਾਅ ਵੀ ਹੋਵੇਗਾ ਤੇ ਉਹ ਸ਼੍ਰੀਲੰਕਾ ਤੇ ਭਾਰਤ ਵਿਰੁੱਧ ਪਿਛਲੇ ਸਾਲ ਖਰਾਬ ਲਡੀ² ਦੇ ਦਰਦ ਤੋਂ ਉਭਰ ਕੇ ਵਾਪਸ ਮਜ਼ਬੂਤ ਟੀਮ ਦੀ ਤਰ੍ਹਾਂ ਪਰਤਣਾ ਚਾਹੇਗੀ।
ਦਿਲਸ਼ਾਨ ਦੀ ਦਿਲੇਰੀ ਨਾਲ ਸ਼੍ਰੀਲੰਕਾ ਦੀ ਧਮਾਕੇਦਾਰ ਜਿੱਤ
NEXT STORY