ਬਰਲਿਨ— ਜਰਮਨ ਦੀ ਚਾਂਸਲਰ ਏਂਜੇਲਾ ਮਰਕੇਲ ਨੇ ਕਿਹਾ ਕਿ ਜੂਨ ਵਿਚ ਹੋਣ ਵਿਚ ਗਰੁੱਪ-7 ਦੇਸ਼ਾਂ ਦੇ ਸੰਮੇਲਨ ਵਿਚ ਰੂਸ ਦੇ ਰਾਸ਼ਟਰਪਤੀ ਵਾਲਾਦੀਮੀਰ ਪੁਤਿਨ ਨੂੰ ਸੱਦੇ ਜਾਣ ਦਾ ਸਵਾਲ ਹੀ ਨਹੀਂ ਉੱਠਦਾ।
ਮਰਕੇਲ ਨੇ ਇਕ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਕ੍ਰੀਮੀਆ 'ਤੇ ਕਬਜ਼ਾ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ ਅਤੇ ਪੂਰਬੀ ਯੂਕ੍ਰੇਨ ਵਿਚ ਰੂਸ ਦੀਆਂ ਗਤੀਵਿਧੀਆਂ ਵੀ ਇਕ ਗੰਭੀਰ ਮਾਮਲਾ ਹਨ। ਉਨ੍ਹਾਂ ਨੇ ਕਿਹਾ ਕਿ ਗਰੁੱਪ-7 ਅਤੇ ਇਸ ਤੋਂ ਪਹਿਲਾਂ ਗਰੁੱਪ-8 ਦੇਸ਼ਾਂ ਨੇ ਹਮੇਸ਼ਾ ਇਕਸਮਾਨ ਕਦਰਾਂ-ਕੀਮਤਾਂ ਨੂੰ ਮਹੱਤਵ ਦਿੱਤਾ ਹੈ ਅਤੇ ਰੂਸ ਦੇ ਨਕਾਰਾਤਮਕ ਰੁਖ ਨੂੰ ਧਿਆਨ ਵਿਚ ਰੱਖਦੇ ਹੋਏ ਪੁਤਿਨ ਨੂੰ ਸੰਮੇਲਨ ਵਿਚ ਬੁਲਾਏ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਨੇ ਦੋਹਰਾਇਆ ਕਿ ਰੂਸ ਦੇ ਖਿਲਾਫ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਦੇ ਸੰਦਰਭ ਵਿਚ ਯੂਰਪ ਕਿਸੇ ਤਰ੍ਹਾਂ ਦਾ ਵਿਚਾਰ ਵਟਾਂਦਰਾ ਨਹੀਂ ਕਰੇਗਾ।
ਆਈਐੱਸ ਦੀ ਧਮਕੀ ਨਾਲ ਅਮਰੀਕੀ ਆਰਮੀ 'ਚ ਖਲਬਲੀ
NEXT STORY