ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੀ ਗਿਰਾਵਟ ਨਾਲ ਸਰਕਾਰ ਨੇ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ। ਸ਼ੁੱਕਰਵਾਰ ਨੂੰ ਸਰਕਾਰ ਨੇ ਪੈਟਰੋਲ ਦੀ ਕੀਮਤ 'ਚ 2.42 ਰੁਪਏ ਅਤੇ ਡੀਜ਼ਲ ਦੀ ਕੀਮਤ 'ਚ 2.25 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਪਰ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਜਨਤਾ ਦਾ ਫਾਇਦਾ ਆਪਣੀ ਜੇਬ 'ਚ ਪਾ ਲਿਆ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਜਨਤਾ ਨੂੰ ਤੇਲ ਦੀਆਂ ਕੀਮਤਾਂ ਡਿੱਗਣ ਦਾ ਅੱਧਾ ਅਧੂਰਾ ਫਾਇਦਾ ਮਿਲ ਰਿਹਾ ਹੈ। ਜੂਨ 2014 'ਚ ਕੱਚੇ ਤੇਲ ਦੀ ਕੀਮਤ 115 ਡਾਲਰ ਸੀ। ਉਦੋਂ ਭਾਰਤ 'ਚ ਪੈਟਰੋਲ 72 ਅਤੇ ਡੀਜ਼ਲ 55 ਰੁਪਏ ਦੇ ਨੇੜੇ-ਤੇੜੇ ਸੀ।
ਉੱਥੇ ਹੀ ਜਨਵਰੀ 2015 'ਚ ਕੱਚਾ ਤੇਲ 45 ਡਾਲਰ ਹੈ। ਉਦੋਂ ਪੈਟਰੋਲ 58 ਅਤੇ ਡੀਜ਼ਲ 48 ਰੁਪਏ ਦੇ ਨੇੜੇ-ਤੇੜੇ ਹੈ। ਕੌਮਾਂਤਰੀ ਕੀਮਤ ਅਨੁਸਾਰ ਭਾਰਤ 'ਚ ਪੈਟਰੋਲ 50 ਰੁਪਏ ਅਤੇ ਡੀਜ਼ਲ 40 ਰੁਪਏ ਦੇ ਨੇੜੇ-ਤੇੜੇ ਹੋਣਾ ਚਾਹੀਦਾ ਸੀ। ਖਾਸ ਗੱਲ ਇਹ ਹੈ ਕਿ ਪਿਛਲੇ 8 ਮਹੀਨਿਆਂ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ 60 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਸਰਕਾਰ ਨੇ ਪੈਟਰੋਲ 'ਤੇ 18 ਅਤੇ ਡੀਜ਼ਲ 'ਤੇ ਸਿਰਫ 12.50 ਫੀਸਦੀ ਦਾ ਫਾਇਦਾ ਜਨਤਾ ਨਾਲ ਵੰਡਿਆ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਜਨਤਾ ਦਾ ਫਾਇਦਾ ਜਾ ਕਿੱਥੇ ਰਿਹਾ ਹੈ ਤਾਂ ਇਸ ਦਾ ਜਵਾਬ ਇਹ ਹੈ ਸਰਕਾਰ। ਕੇਂਦਰ ਸਰਕਾਰ ਪ੍ਰਤੀ ਲੀਟਰ ਪੈਟਰੋਲ 'ਤੇ 7.75 ਰੁਪਏ ਅਤੇ ਡੀਜ਼ਲ 'ਤੇ 6.50 ਰੁਪਏ ਤੋਂ ਵਧ ਆਪਣੀ ਜੇਬ 'ਚ ਪਾ ਰਹੀ ਹੈ।
ਖੇਤੀ 'ਚ ਲੰਮੇ ਸਮੇਂ ਲਈ ਨਿਵੇਸ਼ ਦੀ ਜ਼ਰੂਰਤ : ਵਿੱਤ ਮੰਤਰੀ
NEXT STORY