ਨਵੀਂ ਦਿੱਲੀ- ਅਸੂਸ ਨੇ ਪਿਛਲੇ ਸਾਲ ਆਪਣਾ ਬਿਹਤਰੀਨ ਸਮਾਰਟਫੋਨ ਲਾਂਚ ਕੀਤਾ ਜਿਸ ਨੇ ਖੂਬ ਨਾਂ ਖੱਟਿਆ। ਹੁਣ ਆਸੁਸ ਨੇ ਆਪਣੇ ਗਾਹਕਾਂ ਨੂੰ ਬਿਹਤਰੀਨ ਤੋਹਫਾ ਦਿੰਦੇ ਹੋਏ ਆਪਣੇ ਇਸ ਸਮਾਰਟਫੋਨ ਦੀਆਂ ਕੀਮਤਾਂ 'ਚ ਭਾਰੀ ਕਟੌਤੀ ਕਰ ਦਿੱਤੀ ਹੈ। ਅਸੂਸ ਦੇ ਇਸ ਸਮਾਰਟਫੋਨ ਦਾ ਨਾਂ ਜੇਨਫੋਨ 5 ਹੈ। ਆਸੂਸ ਨੇ ਆਪਣੇ ਸਮਾਰਟਫੋਨ ਦੀ ਕੀਮਤ 3000 ਰੁਪਏ ਘੱਟ ਕਰ ਦਿੱਤੀ ਹੈ।
ਕੰਪਨੀ ਨੇ ਇਸ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ ਪਰ ਸ਼ਿਆਓਮੀ ਦੇ ਨੋਟ ਅਤੇ ਮਾਈਕ੍ਰੋਮੈਕਸ ਦੇ ਯੂ ਯੂਰੈਕਾ ਦੀ ਵਜ੍ਹਾ ਨਾਲ ਕੰਪਨੀ ਨੇ ਜੈਨਫੋਨ 5 ਦੀ ਕੀਮਤ 'ਚ 3000 ਰੁਪਏ ਤੱਕ ਦੀ ਕਮੀ ਕਰ ਦਿੱਤੀ ਹੈ।
2014 'ਚ ਅਸੂਸ ਨੇ ਜੇਨਫੋਨ 5 ਨੂੰ 12,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਸੀ ਪਰ ਹੁਣ ਇਸ ਸਮਾਰਟਫੋਨ ਨੂੰ ਆਨਲਾਈਨ ਰਿਟਰਨਸ ਰਾਹੀਂ 9,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
8 ਰੁਪਏ ਤੱਕ ਸਸਤਾ ਹੋ ਸਕਦਾ ਸੀ ਪੈਟਰੋਲ! (ਵੀਡੀਓ)
NEXT STORY