ਨਵੀਂ ਦਿੱਲੀ- ਰਸੋਈ ਗੈਸ ਉਪਭੋਗਤਾਵਾਂ ਦੇ ਲਈ ਬੇਹੱਦ ਜ਼ਰੂਰੀ ਖਬਰ ਹੈ। ਹੁਣ ਇਕ ਪਤੇ 'ਤੇ ਇਕ ਤੋਂ ਜ਼ਿਆਦਾ ਗੈਸ ਕੁਨੈਕਸ਼ਨ ਬਲੌਕ ਹੋਣਗੇ। ਇਸ ਦੇ ਨਾਲ ਹੀ ਡਿਪਾਜ਼ਿਟ ਵੀ ਜ਼ਬਤ ਹੋਵੇਗਾ। ਜਾਣਕਾਰੀ ਦੇ ਮੁਤਾਬਕ ਇਕ ਹੀ ਨਾਂ ਅਤੇ ਪਤੇ 'ਤੇ ਇਕ ਤੋਂ ਵੱਧ ਰਸੋਈ ਗੈਸ ਕੁਨੈਕਸ਼ਨ ਦੀ ਵਰਤੋਂ ਕਰਨ ਵਾਲੇ ਲੱਖਾਂ ਲੋਕਾਂ ਦੇ ਕੁਨੈਕਸ਼ਨ 31 ਮਾਰਚ ਤੋਂ ਬਾਅਦ ਬਲੌਕ ਹੋ ਜਾਣਗੇ।
ਅਜਿਹਾ ਡੀ.ਬੀ.ਟੀ.ਐੱਲ. ਯੋਜਨਾ ਦੀ ਵਜ੍ਹਾ ਨਾਲ ਹੋਵੇਗਾ। ਇਸ ਯੋਜਨਾ ਵਿਚ ਇਕ ਆਧਾਰ ਕਾਰਡ 'ਤੇ ਇਕ ਹੀ ਸਿਲੰਡਰ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਜੋ ਲੋਕ ਗੈਸ ਸਬਸਿਡੀ ਯੋਜਨਾ ਨਾਲ ਨਹੀਂ ਜੁੜਨਗੇ, ਉਨ੍ਹਾਂ ਦਾ ਕੁਨੈਕਸ਼ਨ ਬਲੌਕ ਹੋ ਜਾਵੇਗਾ। ਜੇਕਰ ਤੁਹਾਡੇ ਕੋਲ ਇਕ ਤੋਂ ਵੱਧ ਗੈਸ ਕੁਨੈਕਸ਼ਨ ਹਨ ਤਾਂ ਦੂਜਾ ਗੈਸ ਕੁਨੈਕਸ਼ਨ ਸਰੰਡਰ ਕਰਨ 'ਚ ਹੀ ਭਲਾਈ ਹੈ।
31 ਮਾਰਚ ਤੋਂ ਬਾਅਦ ਤੁਹਾਨੂੰ ਬਾਜ਼ਾਰ ਮੁੱਲ ਤੋਂ ਹੀ ਸਿਲੰਡਰ ਲੈਣਾ ਹੋਵੇਗਾ। ਅਜਿਹੇ ਵਿਚ ਦੂਜਾ ਗੈਸ ਕੁਨੈਕਸ਼ਨ ਹੋਣ ਦਾ ਕੋਈ ਫਾਇਦਾ ਨਹੀਂ ਰਹਿ ਜਾਵੇਗਾ। ਪਰ 31 ਮਾਰਚ ਤੋਂ ਪਹਿਲੇ ਗੈਸ ਕੁਨੈਕਸ਼ਨ ਸਰੰਡਰ ਕਰਨ 'ਤੇ ਤੁਹਾਨੂੰ ਡਿਪਾਜ਼ਿਟ ਮਨੀ ਮਿਲ ਜਾਵੇਗੀ। ਇਸ ਤੋਂ ਬਾਅਦ ਤੁਹਾਡਾ ਗੈਸ ਕੁਨੈਕਸ਼ਨ ਜ਼ਾਇਜ਼ ਨਹੀਂ ਮੰਨਿਆ ਜਾਵੇਗਾ। ਅਜਿਹੇ 'ਚ ਉਸ ਦੀ ਡਿਪਾਜ਼ਿਟ ਮਨੀ ਵੀ ਨਹੀਂ ਦਿੱਤੀ ਜਾਵੇਗੀ।
ਖੁਸ਼ਖਬਰੀ! 3000 ਰੁਪਏ ਤੱਕ ਸਸਤਾ ਹੋਇਆ ਇਹ ਸਮਾਰਟਫੋਨ
NEXT STORY