ਚੇਨਈ- ਉਡਾਣ ਭਰਨ ਤੋਂ ਠੀਕ ਪਹਿਲਾਂ ਅਮਰੀਕਾ ਜਾ ਰਹੇ ਏਅਰ ਇੰਡੀਆ ਦੇ ਇਕ ਜਹਾਜ਼ ਦੇ ਪਾਇਲਟ ਨੇ ਇਕ ਗਰਾਊਂਡ ਇੰਜੀਨੀਅਰ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸ ਨੂੰ ਡਿਊਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
122 ਯਾਤਰੀਆਂ ਦੇ ਜਹਾਜ਼ 'ਤੇ ਸਵਾਰ ਹੋਣ ਤੋਂ ਬਾਅਦ ਪਾਇਲਟ ਦੀ ਇੰਜੀਨੀਅਰ ਨਾਲ ਬਹਿਸ ਹੋ ਗਈ। ਇਸ ਨਾਲ ਜਹਾਜ਼ ਦੀ ਉਡਾਣ ਵਿਚ 3 ਘੰਟੇ ਤੋਂ ਜ਼ਿਆਦਾ ਦੇਰੀ ਹੋ ਗਈ। ਏਅਰ ਇੰਡੀਆ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਹਾਜ਼ ਕੰਪਨੀ ਦੇ ਸੂਤਰਾਂ ਨੇ ਦੱਸਿਆ ਕਿ ਇੰਜੀਨੀਅਰ ਨੂੰ ਗਲ 'ਤੇ ਮਾਮੂਲੀ ਸੱਟ ਆਈ ਹੈ। ਉਸ ਨੂੰ ਡਾਕਟਰੀ ਮਦਦ ਦਿੱਤੀ ਗਈ ਹੈ। ਦਿੱਲੀ ਹੋ ਕੇ ਅਮਰੀਕਾ ਜਾਣ ਵਾਲੇ ਜਹਾਜ਼ ਨੂੰ ਸਵੇਰੇ 8.45 'ਤੇ ਉਡਾਣ ਭਰਨੀ ਸੀ ਪਰ ਇਹ ਦਿਨ 'ਚ 11 ਵਜ ਕੇ 45 ਮਿੰਟ 'ਤੇ ਰਵਾਨਾ ਹੋਇਆ।
ਬੈਂਕ 'ਚ ਡਕੈਤੀ ਦੀ ਨੀਅਤ ਨਾਲ ਇਕ ਹੋਰ ਬੈਂਕ 'ਚ ਖੋਦੀ ਗਈ ਸੁਰੰਗ (ਦੇਖੋ ਤਸਵੀਰਾਂ)
NEXT STORY