ਨਵੀਂ ਦਿੱਲੀ- ਜਿਓਮੀ ਨੇ ਆਪਣੇ ਲੇਟੈਸਟ ਸਮਾਰਟਫੋਨ ਐਮ.ਆਈ. ਨੋਟ ਨੂੰ ਬੀਜਿੰਗ 'ਚ ਹੋਏ ਇਕ ਇਵੈਂਟ ਦੌਰਾਨ ਲਾਂਚ ਕੀਤਾ ਹੈ। ਜਿਓਮੀ ਦਾ ਇਹ ਸਮਾਰਟਫੋਨ ਕੰਪਨੀ ਵਲੋਂ ਸਾਲ ਦੇ ਸਭ ਤੋਂ ਵੱਡੇ ਲਾਂਚ 'ਚੋਂ ਇਕ ਹੈ। ਕੰਪਨੀ ਅਨੁਸਾਰ ਹੁਣ ਤਕ ਲਾਂਚ ਹੋਏ ਸਾਰੇ ਸਮਾਰਟਫੋਨਸ 'ਚੋਂ ਇਹ ਸਭ ਤੋਂ ਖਾਸ ਹੈ। ਇਸ ਫੈਬਲੇਟ ਨੂੰ ਐਪਲ ਦੇ ਆਈਫੋਨ 6 ਪਲੱਸ ਦਾ ਮੁਕਾਬਲੇਬਾਜ਼ ਮੰਨਿਆ ਜਾ ਰਿਹਾ ਹੈ।
ਜਿਓਮੀ ਦੇ ਇਸ ਫੋਨ ਨੂੰ ਭਾਰਤ 'ਚ 28 ਜਨਵਰੀ ਨੂੰ ਹੋਣ ਵਾਲੇ ਇਕ ਇਵੈਂਟ 'ਚ ਲਾਂਚ ਕੀਤਾ ਜਾਵੇਗਾ। ਇਸ ਦੇ ਬਾਅਦ ਹੋ ਸਕਦਾ ਹੈ ਕਿ 3 ਫਰਵਰੀ ਨੂੰ ਫਲਿਪਕਾਰਟ ਜ਼ਰੀਏ ਇਸ ਫੋਨ ਦੀ ਵਿਕਰੀ ਸ਼ੁਰੂ ਹੋ ਜਾਵੇ। ਇਸ ਦੀ ਵਿਕਰੀ ਵੀ ਜਿਓਮੀ ਦੇ ਪਹਿਲਾਂ ਵਾਲੇ ਡਿਵਾਈਸਿਜ਼ ਦੀ ਤਰ੍ਹਾਂ ਹੀ ਕੀਤੀ ਜਾਵੇਗੀ। ਕੰਪਨੀ ਦੇ ਇੰਡੀਆ ਹੈਡ ਮਨੂ ਜੈਨ ਨੇ ਲਾਂਚਿੰਗ ਤਰੀਕ ਤਾਂ ਦੱਸੀ ਹੈ ਪਰ ਇਸ ਦੀ ਵਿਕਰੀ ਅਤੇ ਕੀਮਤ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ। ਫੀਚਰਸ ਦੀ ਗੱਲ ਕਰੀਏ ਤਾਂ ਫੋਨ 'ਚ 5.7 ਇੰਚ ਦੀ ਸਕਰੀਨ ਹੈ ਜੋ ਆਈਫੋਨ 6 ਪਲੱਸ (5.5 ਇੰਚ ਦੀ ਸਕਰੀਨ) ਤੋਂ ਵੱਡੀ ਹੈ। ਕੰਪਨੀ ਅਨੁਸਾਰ ਇਸ 'ਚ ਫੁੱਲ ਐਚ.ਡੀ. ਸਕਰੀਨ ਅਤੇ 386 ਪਿਕਸਲ ਪ੍ਰਤੀ ਇੰਚ ਦੀ ਡੈਨਸਿਟੀ ਹੈ, ਜੋ ਵਧੀਆ ਕੁਆਲਿਟੀ ਦਿੰਦੀ ਹੈ।
ਕੰਪਨੀ ਅਨੁਸਾਰ ਇਸ 'ਚ ਕਾਰਨਿੰਗ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਐਮ.ਆਈ. ਨੋਟ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਲੋਅ ਲਾਈਟ ਸ਼ਾਟਸ ਦੇ ਲਈ ਇਹ ਫੋਨ ਡਿਊਲ ਟੋਨ ਐਲ.ਈ.ਡੀ. ਫਲੈਸ਼ ਦਿੰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਕਾਰਨ ਫੋਟੋ 'ਚ ਨੈਚਰੁੱਲ ਲੁੱਕ ਆਏਗਾ। ਇਸ ਦਾ ਕੈਮਰਾ ਵੀ ਆਈਫੋਨ 6 ਦੀ ਤਰ੍ਹਾਂ ਥੋੜਾ ਬਾਹਰ ਨਿਕਲਿਆ ਹੋਇਆ ਹੈ। ਇਸ ਫੋਨ 'ਚ 4 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਸਿੰਫਨੀ ਦਾ ਮੁਨਾਫਾ 45 ਫੀਸਦੀ ਵਧਿਆ
NEXT STORY