ਮੁੰਬਈ- ਫਾਰਮਾ ਅਤੇ ਸਿਹਤ ਖੇਤਰ ਦੀ ਪ੍ਰਮੁੱਖ ਕੰਪਨੀ ਪੀਰਾਮਲ ਇੰਟਰਪ੍ਰਾਈਜ਼ਿਜ਼ ਲਿਮਟਿਡ ਨੇ ਇਸੇ ਖੇਤਰ ਦੀ ਅਮਰੀਕੀ ਕੰਪਨੀ ਕੋਲਡਸਟ੍ਰੀਮ ਲੈਬੋਰੇਟ੍ਰੀਜ਼ ਨੂੰ 3.65 ਕਰੋੜ ਡਾਲਰ (ਲਗਭਗ 180 ਕਰੋੜ ਰੁਪਏ) 'ਚ ਖਰੀਦ ਲਿਆ ਹੈ।
ਪੀਰਾਮਲ ਨੇ ਦੱਸਿਆ ਕਿ ਐਕਵਾਇਰ ਕਰਨ ਸਬੰਧੀ ਪ੍ਰਕਿਰਿਆ ਉਸ ਦੀ ਪੂਰਨ ਮਾਲਕੀ ਵਾਲੀ ਅਮਰੀਕੀ ਇਕਾਈ ਨੇ ਕੀਤੀ ਹੈ। ਉਸ ਨੇ ਕਿਹਾ ਕਿ ਕੁਲ ਨਿਵੇਸ਼ 'ਚੋਂ 56.6 ਲੱਖ ਡਾਲਰ ਦਾ ਭੁਗਤਾਨ ਕੋਲਡਸਟ੍ਰੀਮ ਦੀ ਨਿਰਮਾਣ ਇਕਾਈ ਨੂੰ ਖਰੀਦਣ ਦੇ ਲਈ ਕੀਤਾ ਗਿਆ ਹੈ ਜਦੋਂਕਿ ਬਾਕੀ ਰਕਮ ਨੂੰ ਉਸ ਦੀ 100 ਫੀਸਦੀ ਹਿੱਸੇਦਾਰੀ ਨੂੰ ਖਰਦੀਣ ਵਿਚ ਨਿਵੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੋਲਡਸਟ੍ਰੀਮ ਦੀ ਅਮਰੀਕੀ ਖਾਧ ਅਤੇ ਉਦਯੋਗਿਕ ਪ੍ਰਸ਼ਾਸਨ (ਯੂ.ਐੱਸ.ਐੱਫ.ਡੀ.ਏ.) ਤੋਂ ਮਨਜ਼ੂਰਸ਼ੁਦਾ ਇਕਾਈ ਲੇਗਜਿੰਟਨ 'ਚ ਹੈ। ਇਸ ਨੇ ਪਿਛਲੇ ਤਿੰਨ ਸਾਲ 'ਚ ਲਗਭਗ 1.40 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ ਅਤੇ ਇਸ 'ਚ 91 ਕਰਮਚਾਰੀ ਕੰਮ ਕਰਦੇ ਹਨ।
28 ਜਨਵਰੀ ਨੂੰ ਭਾਰਤ 'ਚ ਲਾਂਚ ਹੋਵੇਗਾ ਆਈਫੋਨ 6 ਨੂੰ ਟੱਕਰ ਦੇਣ ਵਾਲਾ ਇਹ ਸਮਾਰਟਫੋਨ (ਦੇਖੋ ਤਸਵੀਰਾਂ)
NEXT STORY