ਮੁੰਬਈ- ਦੇਸ਼ ਦਾ ਐੱਲ.ਈ.ਡੀ. ਲਾਈਟਿੰਗ ਬਾਜ਼ਾਰ 2020 ਤੱਕ ਵੱਧ ਕੇ 21,600 ਕਰੋੜ ਰੁਪਏ 'ਤੇ ਪਹੁੰਚ ਜਾਵੇਗਾ। ਉਦਯੋਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਵੱਲੋਂ ਸਾਰੀਆਂ ਸਟ੍ਰੀਟ ਲਾਈਟਾਂ ਅਤੇ ਜਨਤਕ ਖੇਤਰਾਂ ਦੀਆਂ ਲਾਈਟਾਂ ਨੂੰ ਐੱਲ.ਈ.ਡੀ. ਤੋਂ ਬਦਲਣ ਦੇ ਫੈਸਲਾ ਨਾਲ ਇਸ ਉਦਯੋਗ ਨੂੰ ਫਾਇਦਾ ਹੋਵੇਗਾ।
ਸਾਲ 2013 'ਚ ਦੇਸ਼ ਦੇ ਲਾਈਟਿੰਗ ਉਦਯੋਗ ਦਾ ਕਾਰੋਬਾਰ ਅੰਦਾਜ਼ਨ 13,000 ਕਰੋੜ ਰੁਪਏ ਰਿਹਾ, ਜਿਸ 'ਚ ਐੱਲ.ਈ.ਡੀ. ਦਾ ਹਿੱਸਾ 1,925 ਕਰੋੜ ਰੁਪਏ ਰਹੀ। ਸੂਰਯਾ ਰੋਸ਼ਨੀ ਦੇ ਪ੍ਰਬੰਧ ਨਿਰਦੇਸ਼ਕ ਰਾਜੂ ਬਿਸਤਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਿਵੇਂ ਅਨੁਮਾਨ ਹੈ ਕਿ ਦੇਸ਼ ਦਾ ਲਾਈਟਿੰਗ ਉਦਯੋਗ 2020 ਤੱਕ 35,000 ਕਰੋੜ ਰੁਪਏ 'ਤੇ ਪਹੁੰਚ ਜਾਵੇਗਾ ਜਿਸ 'ਚ ਐੱਲ.ਈ.ਡੀ. ਦਾ ਹਿੱਸਾ 21,600 ਕਰੋੜ ਰੁਪਏ ਹੋਵੇਗਾ। ਇਹ ਕੁਲ ਕਾਰੋਬਾਰ ਦਾ 60 ਫੀਸਦੀ ਬਣਦਾ ਹੈ।
ਬਿਸਤਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਐੱਲ.ਈ.ਡੀ. ਲਾਈਟਿੰਗ ਨੂੰ ਉਤਸ਼ਾਹਤ ਕਰ ਰਹੀ ਹੈ, ਜਿਸ ਨਾਲ ਇਸ ਬਾਜ਼ਾਰ 'ਚ ਜ਼ਿਕਰਯੋਗ ਵਿਕਾਸ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਦੀ 'ਮੇਕ ਇਨ ਇੰਡੀਆ' ਪਹਿਲ ਤੋਂ ਵੀ ਇਸ ਉਦਯੋਗ ਨੂੰ ਉਤਸ਼ਾਹ ਮਿਲੇਗਾ।
ਰਿਲਾਇੰਸ ਨੇ ਮੁੜ ਖੋਲ੍ਹੇ ਆਪਣੇ ਪੈਟਰੋਲ ਪੰਪ
NEXT STORY