ਨਵੀਂ ਦਿੱਲੀ- ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸੋਮਵਾਰ ਨੂੰ ਕਿਹਾ ਕਿ ਕੁਝ ਪਾਰਟੀਆਂ ਵੱਲੋਂ ਸੰਸਦ ਦੀ ਕਾਰਵਾਈ 'ਚ ਰੁਕਾਵਟ ਪਾਏ ਜਾਣ ਕਾਰਨ ਸਰਕਾਰ ਪਿਛਲੇ ਸੈਸ਼ਨ 'ਚ ਕੁਝ ਜ਼ਰੂਰੀ ਬਿੱਲਾਂ ਨੂੰ ਪਾਸ ਨਹੀਂ ਕਰਵਾ ਸਕੀ, ਇਸ ਲਈ ਉਸ ਨੂੰ ਇਨ੍ਹਾਂ ਦੇ ਸਥਾਨ 'ਤੇ ਆਰਡੀਨੈਂਸ ਲਿਆਉਣੇ ਪਏ ਹਨ। ਭਾਜਪਾ ਨੇਤਾ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਕੁਝ ਪਾਰਟੀਆਂ ਨੇ ਪਿਛਲੇ ਸੈਸ਼ਨ 'ਚ ਇਕ ਸਦਨ 'ਚ ਕੰਮ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ 'ਚ ਤਾਂ ਬਿੱਲ ਪਾਸ ਹੋ ਗਏ ਸਨ ਪਰ ਰਾਜ ਸਭਾ 'ਚ ਅਟਕ ਗਏ। ਅਜਿਹੇ 'ਚ ਇਨ੍ਹਾਂ ਬਿੱਲਾਂ ਨੂੰ ਸਰਕਾਰ ਨੂੰ ਆਰਡੀਨੈਂਸ ਦਾ ਰਸਤਾ ਚੁਣਨਾ ਪਿਆ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵਾਰ-ਵਾਰ ਸਦਨ ਦੀ ਕਾਰਵਾਈ 'ਚ ਰੁਕਾਵਟ ਹੋਣ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਨਾਲ ਨੀਤੀਆਂ ਬਣਾਉਣ ਦਾ ਕੰਮ ਠੱਪ ਹੁੰਦਾ ਹੈ ਅਤੇ ਸਮੇਂ ਅਤੇ ਧਨ ਦੀ ਵੀ ਬਰਬਾਦੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ 'ਚ ਆਰਡੀਨੈਂਸ ਦੀ ਵਿਵਸਥਾ ਹੈ ਪਰ ਆਮ ਸਥਿਤੀਆਂ 'ਚ ਇਸ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਸ਼੍ਰੀ ਜਾਵਡੇਕਰ ਤੋਂ ਇਸ 'ਤੇ ਪ੍ਰਤੀਕਿਰਿਆ ਪੁੱਛੀ ਗਈ ਸੀ। ਭਾਜਪਾ ਨੇਤਾ ਨੇ ਆਸ ਜ਼ਾਹਰ ਕੀਤੀ ਕਿ ਸੰਸਦ ਦੇ ਬਜਟ ਸੈਸ਼ਨ 'ਚ ਵਿਰੋਧੀ ਆਪਣਾ ਅੜੀਅਲ ਰੁਖ ਛੱਡੇਗਾ ਅਤੇ ਦੋਹਾਂ ਸਦਨਾਂ 'ਚ ਅਹਿਮ ਬਿੱਲ ਪਾਸ ਹੋਣਗੇ।
ਸ਼ਿਵਸੈਨਾ ਨੇ ਕਿਹਾ, 'ਗਰੀਬਾਂ ਦੇ ਕਦੋਂ ਆਉਣਗੇ ਅੱਛੇ ਦਿਨ'
NEXT STORY