ਨਵੀਂ ਦਿੱਲੀ- ਮੈਕਡੋਨਲ ਦੇ ਪੁਣੇ ਸਥਿਤ ਰੈਸਟੋਰੈਂਟ ਤੋਂ ਇਕ ਗਰੀਬ ਬੱਚੇ ਨੂੰ ਦੌੜਾਏ ਜਾਣ ਦੇ ਮਾਮਲੇ ਨੇ ਸਿਆਸੀ ਰੰਗ ਲੈ ਲਿਆ ਹੈ। ਸ਼ਿਵਸੈਨਾ ਨੇ ਮੈਕਡੋਨਲ ਵਿਵਾਦ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਨੂੰ ਘਿਰਿਆ ਹੈ। ਸ਼ਿਵਸੈਨਾ ਨੇ ਕਿਹਾ ਕਿ ਆਖਰਕਾਰ ਗਰੀਬਾਂ ਦੇ ਚੰਗੇ ਦਿਨ ਕਦੋਂ ਆਉਣਗੇ। ਸ਼ਿਵਸੈਨਾ ਨੇ ਆਪਣੇ ਮੁਖ ਪੱਤਰ 'ਸਾਮਨਾ' 'ਚ ਲਿਖਿਆ ਹੈ ਕਿ ਗਰੀਬ ਬੱਚੇ ਨੂੰ ਇਸ ਤਰ੍ਹਾਂ ਦੌੜਾਇਆ ਜਾਣਾ ਦੇਸ਼ ਵਿਚ ਮੌਜੂਦ ਗਰੀਬ ਅਤੇ ਅਮੀਰ ਦਰਮਿਆਨ ਫਰਕ ਬਾਰੇ ਪਤਾ ਲੱਗਾ ਹੈ।
ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ 'ਤੇ ਚਰਚਾ ਕਰਨ ਨਾਲ ਹੀ ਗਰੀਬੀ ਦੂਰ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ, ਜਿਸ ਨਾਲ ਮਹਿੰਗੇ ਰੈਸਟੋਰੈਂਟਾਂ 'ਚ ਗਰੀਬ ਬੱਚਿਆਂ ਨੂੰ ਜਾਣ ਤੋਂ ਰੋਕਿਆ ਜਾ ਸਕੇ। ਕੀ ਅਜਿਹੇ ਰੈਸਟਰੈਂਟ ਗਰੀਬਾਂ ਲਈ ਨਹੀਂ ਹਨ। ਰੈਸਟੋਰੈਂਟ ਨੇ ਬੱਚੇ ਨੂੰ ਬਾਹਰ ਦੌੜਾ ਕੇ ਸਾਬਤ ਕੀਤਾ ਕਿ ਗਰੀਬਾਂ ਲਈ ਉਨ੍ਹਾਂ ਦੀ ਇੱਥੇ ਥਾਂ ਨਹੀਂ ਹੈ।
ਮੋਦੀ ਨੇ ਲੜਕੀਆਂ ਦੀ ਭਲਾਈ ਲਈ ਚੁੱਕਿਆ ਅਹਿਮ ਕਦਮ!
NEXT STORY