ਨਵੀਂ ਦਿੱਲੀ- ਸੀਮਾ ਪਾਰ ਸਥਿਤ ਲਸ਼ਕਰ-ਏ-ਤੋਇਬਾ ਅਤੇ ਹੋਰ ਅੱਤਵਾਦੀ ਗੁੱਟਾਂ ਦੀ ਗਤੀਵਿਧੀਆਂ ਤੋਂ ਜੁੱਝ ਰਹੇ ਭਾਰਤ ਲਈ ਇਕ ਹੋਰ ਪਰੇਸ਼ਾਨ ਕਰਨ ਵਾਲੀ ਖਬਰ ਹੈ ਕਿ ਆਈ.ਐੱਸ ਵਰਗਾ ਖਤਰਨਾਕ ਅੱਤਵਾਦੀ ਸੰਗਠਨ ਵੀ ਉਸ ਨੂੰ ਨਿਸ਼ਾਨਾ ਬਣਾ ਸਕਦਾ ਹੈ।
ਸੂਤਰਾਂ ਅਨੁਸਾਰ ਬ੍ਰਿਟੇਨ ਨੇ ਭਾਰਤ ਨੂੰ ਆਗਾਹ ਕੀਤਾ ਹੈ ਕਿ ਇਰਾਕ ਅਤੇ ਸੀਰੀਆ 'ਚ ਸਰਗਰਮ ਅੱਤਵਾਦੀ ਸੰਗਠਨ ਆਈ.ਐੱਸ ਭਾਰਤ 'ਚ ਹਮਲਾ ਕਰਨ ਦੀ ਕੋਸ਼ਿਸ਼ 'ਚ ਲੱਗਾ ਹੈ। ਭਾਰਤ-ਬ੍ਰਿਟੇਨ ਅੱਤਵਾਦ ਨਿਰੋਧਕ ਸੰਯੁਕਤ ਕਾਰਜਬਲ ਦੀ ਲੰਡਨ 'ਚ ਪਿਛਲੇ ਹਫਤੇ ਹੋਈ ਬੈਠਕ 'ਚ ਬ੍ਰਿਟੇਨ ਦੇ ਸਾਹਮਣੇ ਪਾਕਿਸਤਾਨ ਦੇ ਅੱਤਵਾਦ ਦੀ ਨਰਸਰੀ ਬਣਨ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਉੱਥੇ ਸਥਿਤ ਅੱਤਵਾਦੀ ਸੰਗਠਨਾਂ ਦੀਆਂ ਗਤੀਵਿਧੀਆਂ ਵਧ ਰਹੀਆਂ ਹਨ ਅਤੇ ਪੇਰਿਸ 'ਚ ਹੋਏ ਹਮਲੇ ਇਸ ਗੱਲ ਦਾ ਸੰਕੇਤ ਹਨ ਕਿ ਇਨ੍ਹਾਂ ਦੀ ਪਹੁੰਚ ਯੁਰਪੀ ਦੇਸ਼ਾਂ ਤੱਕ ਹੋ ਰਹੀ ਹੈ। ਬ੍ਰਿਟੇਨ ਨੇ ਭਾਰਤੀ ਅਧਿਕਾਰੀਆਂ ਨਾਲ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ ਕਿ ਆਈ.ਐੱਸ ਭਾਰਤ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ 'ਚ ਹੈ।
ਦੇਖੋ ਸੜਕ 'ਤੇ ਉਤਰਿਆ ਮਾਈਕਲ ਜੈਕਸਨ (ਵੀਡੀਓ)
NEXT STORY