ਨਵੀਂ ਦਿੱਲੀ- ਮਾਈਕਲ ਜੈਕਸਨ ਵਾਂਗ ਉਨ੍ਹਾਂ ਦਾ 'ਮੂਨ ਵਾਕ' ਸਟੈਪ ਵੀ ਕਾਫੀ ਪ੍ਰਸਿੱਧ ਹੈ। ਲੋਕਾਂ ਨੂੰ ਮਾਈਕਲ ਜੈਕਸਨ ਦੀ ਇਹ ਮੂਵ ਇੰਨੀ ਪਸੰਦ ਹੈ ਕਿ ਉਹ ਇਸ ਨੂੰ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਅਜਿਹਾ ਹੀ ਇਕ ਸ਼ਖਸ ਮੱਧ ਪ੍ਰਦੇਸ਼ ਦੇ ਟ੍ਰੈਫਿਕ ਪੁਲਸ 'ਚ ਹੈ, ਜੋ ਸੜਕ 'ਤੇ 'ਮੂਨ ਵਾਕ' ਕਰਦੇ ਹੋਏ ਆਪਣੀ ਡਿਊਟੀ ਕਰਦਾ ਹੈ। ਇਸ ਸ਼ਖਸ ਦਾ ਨਾਂ ਰਨਜੀਤ ਸਿੰਘ ਹੈ। ਇਹ ਸ਼ਖਸ ਮਾਈਕਲ ਜੈਕਸਨ ਦੇ ਸਟਾਈਲ 'ਚ ਡਿਊਟੀ ਦੇ ਸਮੇਂ ਟ੍ਰੈਫਿਕ ਨੂੰ ਕੰਟਰੋਲ ਕਰਦਾ ਹੈ। ਆਪਣੀ ਇਸ 'ਮੂਨ ਵਾਕ' ਕਾਰਨ ਰਨਜੀਤ ਲੋਕਾਂ 'ਚ ਕਾਫੀ ਪ੍ਰਸਿੱਧ ਹੋ ਗਿਆ ਹੈ।
ਆਪਣੀ 'ਮੂਨ ਵਾਕ' ਬਾਰੇ ਰਨਜੀਤ ਦਾ ਕਹਿਣਾ ਹੈ ਕਿ ਉਹ ਸਧਾਰਨ ਤਰੀਕੇ ਨਾਲ ਮੁੜਣ ਦੀ ਥਾਂ 'ਮੂਨ ਵਾਕ' ਕਰਦਾ ਹੋਇਆ ਵਾਪਸ ਜਾਂਦਾ ਹੈ। ਇਸ ਨਾਲ ਲੋਕਾਂ ਦਾ ਧਿਆਨ ਉਸ ਵਲ ਆਕਰਸ਼ਿਤ ਹੁੰਦਾ ਹੈ ਅਤੇ ਲੋਕ ਟ੍ਰੈਫਿਕ ਰੂਲ ਨੂੰ ਮੰਨਦੇ ਵੀ ਹਨ। ਉਸ ਦਾ ਕਹਿਣਾ ਹੈ ਕਿ ਟ੍ਰੈਫਿਕ ਰੂਲ ਬਾਰੇ 'ਚ ਲੋਕਾਂ ਦਾ ਧਿਆਨ ਖਿਚਣ ਦਾ ਇਹ ਇਕ ਵਧੀਆ ਤਰੀਕਾ ਹੈ।
ਜਾਣੋ ਫਰਿੱਜਾਂ 'ਚ ਕਪੜੇ ਰੱਖਣ ਦਾ ਸੱਚ, ਤੁਸੀਂ ਵੀ ਹੋ ਜਾਵੋਗੇ ਹੈਰਾਨ (ਵੀਡੀਓ)
NEXT STORY