ਨਵੀਂ ਦਿੱਲੀ- ਪੂਰੇ ਵਿਸ਼ਵ 'ਚ ਵਟਸਐਪ, ਲਾਈਨ, ਵਾਈਬਰ, ਟੈਂਗੋ ਅਤੇ ਮਾਈ ਪੀਪਲ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ ਅਤੇ ਆਪਣੇ ਚਹੇਤਿਆਂ ਨੂੰ ਮੈਸੇਜਿੰਗ, ਵੀਡੀਓ ਤੇ ਤਸਵੀਰਾਂ ਸ਼ੇਅਰ ਕਰ ਰਹੇ ਹਨ। ਵਿਸ਼ਵ ਦੀ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ 'ਚੋਂ ਇੱਕ ਵਟਸਐਪ, ਵਾਈਬਰ ਸਮੇਤ 5 ਮੈਸੇਜਿੰਗ ਐਪ 'ਤੇ ਬੰਗਲਾਦੇਸ਼ 'ਚ ਬੈਨ ਲਗਾ ਦਿੱਤਾ ਗਿਆ ਹੈ। ਇਹ ਬੈਨ 21 ਜਨਵਰੀ ਯਾਨੀ ਅੱਜ ਰਾਤ ਤੱਕ ਲਾਗੂ ਰਹੇਗਾ। ਬੰਗਲਾਦੇਸ਼ ਦੂਰਸੰਚਾਰ ਨਿਆਮਕ ਕਮਿਸ਼ਨ (ਬੀ.ਟੀ.ਆਰ.ਸੀ) ਦੇ ਅਧਿਕਾਰੀਆਂ ਦੀਆਂ ਮੰਨੀਏ ਤਾਂ ਅਜਿਹਾ ਕਦਮ ਦੇਸ਼ ਵਿਰੋਧੀ ਕੰਮਾਂ 'ਚ ਇਸ ਦੀ ਜ਼ਿਆਦਾ ਵਰਤੋਂ ਕਾਰਨ ਚੁੱਕਿਆ ਗਿਆ ਹੈ। ਬੰਗਲਾਦੇਸ਼ ਸਰਕਾਰ ਨੇ ਇਹ ਬੈਨ ਵਟਸਐਪ ਦੇ ਨਾਲ-ਨਾਲ ਲਾਈਨ, ਮਾਈ ਪੀਪਲ, ਵਾਈਬਰ ਤੇ ਟੈਂਗੋ 'ਤੇ ਲਗਾਇਆ ਹੈ। ਜਿਸ ਦੇ ਨਾਲ ਲੱਖਾਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ।
ਹੁਣ ਨਹੀਂ ਚਲਾ ਸਕਣਗੇ ਲੋਕ ਵਟਸਐਪ!
NEXT STORY