ਇਸਲਾਮਾਬਾਦ - ਪਾਕਿਸਤਾਨ 'ਚ ਪਿਛਲੇ 9 ਦਿਨਾਂ ਤੋਂ ਪੈਟਰੋਲ ਸੰਕਟ ਜਾਰੀ ਹੈ ਅਤੇ ਦੇਸ਼ ਦੇ ਕਈ ਹਿੱਸਿਆਂ 'ਚ ਉਦਯੋਗਾਂ ਅਤੇ ਟ੍ਰਾਂਸਪੋਰਟ 'ਤੇ ਇਸ ਦਾ ਕਾਫੀ ਅਸਰ ਪਿਆ ਹੈ । ਪਾਕਿਸਤਾਨ 'ਚ ਪੈਟਰੋਲ ਸੰਕਟ ਪਿਛਲੇ ਹਫ਼ਤੇ ਸਭ ਤੋਂ ਪਹਿਲਾਂ ਪੰਜਾਬ ਪ੍ਰਾਂਤ ਅਤੇ ਰਾਜਧਾਨੀ ਇਸਲਾਮਾਬਾਦ ਤੋਂ ਸ਼ੁਰੂ ਹੋਇਆ ਅਤੇ ਸੋਮਵਾਰ ਤਕ ਖੈਬਰ ਪਖਤੂਨਖਵਾ ਪ੍ਰਾਂਤ ਅਤੇ ਕਰਾਚੀ ਵੀ ਇਸ ਦੀ ਚਪੇਟ 'ਚ ਆ ਗਿਆ । ਪੈਟਰੋਲ ਪੰਪਾਂ 'ਤੇ ਈਂਧਨ ਲਈ ਕਾਰਾਂ ਅਤੇ ਦੋ ਪਹੀਆ ਵਾਹਨਾਂ ਦੀ ਲੰਮੀਆਂ ਲਾਈਨਾਂ ਲੱਗੀਆਂ ਹਨ। ਇਸ ਸੰਕਟ ਦੇ ਕਾਰਨਾਂ ਦੀ ਜਾਂਚ ਲਈ ਗਠਿਤ 2 ਮੈਂਬਰੀ ਕਮੇਟੀ ਦੀ ਸ਼ੁਰੂਆਤੀ ਜਾਂਚ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਹ ਸਥਿਤੀ ਰੈਗੂਲੇਟਰੀ ਦੇ ਰੂਪ 'ਚ ਆਇਲ ਐਂਡ ਗੈਸ ਰੈਗੂਲੇਟਰੀ ਅਥਾਰਿਟੀ ਦੀ ਗੰਭੀਰ ਅਸਫਲਤਾ ਦੇ ਕਾਰਨ ਪੈਦਾ ਹੋਈ ਹੈ । ਹਾਲਾਂਕਿ ਪਾਕਿ ਸਰਕਾਰ ਕਈ ਹੋਰ ਕਾਰਨ ਵੀ ਗਿਣਾ ਰਹੀ ਹੈ ਜਿਸ 'ਚ ਜਨਵਰੀ 'ਚ ਤੇਲ ਦੀ ਬੇ-ਹਿਸਾਬੀ ਮੰਗ, ਦੇਸ਼ ਦੀ ਸਭ ਤੋਂ ਵੱਡੀ ਰਿਫਾਇਨਰੀ ਦਾ ਅੰਸ਼ਿਕ ਰੂਪ ਨਾਲ ਬੰਦ ਹੋਣਾ ਅਤੇ ਪੈਟਰੋਲੀਅਮ ਦਰਾਮਦ 'ਚ ਦੇਰੀ ਸ਼ਾਮਿਲ ਹੈ । ਉਥੇ ਹੀ ਮੀਡੀਆ 'ਚ ਸਰਕਾਰ 'ਤੇ ਇਸ ਸੰਕਟ ਨਾਲ ਨਿੱਬੜਨ 'ਚ ਅਸਫਲ ਰਹਿਣ ਦਾ ਦੋਸ਼ ਲਗਾਇਆ ਗਿਆ ਹੈ ।
9 ਫੀਸਦੀ ਜੀ. ਡੀ. ਪੀ. ਸੰਭਵ : ਜੇਤਲੀ
NEXT STORY