ਨਵੀਂ ਦਿੱਲੀ- ਈ-ਕਾਮਰਸ ਦਿੱਗਜ਼ ਅਮੇਜ਼ਨ ਵਲੋਂ ਕੱਲ ਇਕ ਵਾਰ ਫਿਰ ਮਾਈਕਰੋਮੈਕਸ ਦੇ ਯੂ ਯੂਰੇਕਾ ਸਮਾਰਟਫੋਨ ਦੀ ਵਿਕਰੀ ਰੱਖੀ ਗਈ। ਇਸ ਵਾਰ 15000 ਯੂ ਯੂਰੇਕਾ ਸਮਾਰਟਫੋਨ ਦੀ ਵਿਕਰੀ ਦੇ ਲਈ ਪੇਸ਼ ਕੀਤੇ ਗਏ ਸੀ ਜੋ ਇਕ ਵਾਰ ਫਿਰ 4 ਸੈਕਿੰਡ 'ਚ ਹੀ ਵਿੱਕ ਗਏ। ਪਰ ਇਸ ਲਾਰ ਵੀ ਅਮੇਜ਼ਨ ਵਲੋਂ ਉਪਭੋਗਤਾਵਾਂ ਦੇ ਨਾਲ ਧੋਖਾ ਕਰਦੇ ਹੋਏ ਉਨ੍ਹਾਂ ਕੋਲੋਂ ਵੱਧ ਪੈਸੇ ਲੈ ਲਏ ਗਏ।
ਅਮੇਜ਼ਨ ਵਲੋਂ ਇਕ ਵਾਰ ਫਿਰ ਯੂ ਯੂਰੇਕਾ ਸਮਾਰਟਫੋਨ ਦੀ ਵਿਕਰੀ ਦੇ ਸਮੇਂ ਕੁਝ ਉਪਭੋਗਾਤਾਵਾਂ ਕੋਲੋਂ ਵੱਧ ਪੈਸੇ ਵਸੂਲ ਕੀਤੇ ਗਏ ਹਨ। ਇਸ ਗੱਲ ਦੀ ਜਾਣਕਾਰੀ ਵੈਬ ਨਿਊਜ਼ ਰਿਪੋਰਟ ਅਨੁਸਾਰ ਮਿਲੀ ਹੈ। ਇਕ ਅੰਗਰੇਜ਼ੀ ਵੈਬਸਾਈਟ ਵਲੋਂ ਯੂ ਯੂਰੇਕਾ ਸਮਾਰਟਫੋਨ ਦੇ 12500 ਰੁਪਏ ਦੇ ਸਕਰੀਨ ਸ਼ਾਟ ਤਸਵੀਰ ਦੇ ਨਾਲ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕੁਝ ਉਪਭੋਗਤਾਵਾਂ ਤੋਂ ਇਕ ਵਾਰ ਫਿਰ ਅਮੇਜ਼ਨ ਵਲੋਂ ਵੱਧ ਪੈਸੇ ਲਏ ਗਏ ਹਨ। ਤੁਹਾਨੂੰ ਦੱਸ ਦਈਏ ਕਿ ਯੂ ਯੂਰੇਕਾ ਸਮਾਰਟਫੋਨ ਦੀ ਅਧਿਕਾਰਕ ਕੀਮਤ 8999 ਰੁਪਏ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਤਰ੍ਹਾਂ ਹੋਇਆ ਹੈ ਪਿੱਛਲੀ ਵਾਰ ਵੀ ਯੂ ਯੂਰੇਕਾ ਸਮਾਰਟਫੋਨ ਦੀ ਵਿਕਰੀ ਦੇ ਸਮੇਂ ਆਨਲਾਈਨ ਸਟੋਰ ਅਮੇਜ਼ਨ ਵਲੋਂ 8999 ਰੁਪਏ ਦਾ ਫੋਨ 12500 ਰੁਪਏ 'ਚ ਵੇਚਿਆ ਗਿਆ ਸੀ। ਉਦੋਂ ਕੰਪਨੀ ਵਲੋਂ ਇਹ ਕਿਹਾ ਗਿਆ ਸੀ ਕਿ ਕਿਸੀ ਏਰਰ ਦੀ ਵਜ੍ਹਾ ਨਾਲ ਇਸ ਤਰ੍ਹਾਂ ਹੋਇਆ ਹੈ ਜਿਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਕ ਵਾਰ ਫਿਰ ਯੂ ਯੂਰੇਕਾ ਦੀ ਵਿਕਰੀ ਦੇ ਸਮੇਂ ਇਸ ਤਰ੍ਹਾਂ ਦੀ ਦੇਖਣ ਨੂੰ ਮਿਲਿਆ ਹੈ।
ਸੈਂਸੈਕਸ 29279 'ਤੇ ਬੰਦ, ਨਿਫਟੀ 8835 ਦੇ ਪਾਰ
NEXT STORY