ਨਵੀਂ ਦਿੱਲੀ- ਮਟਰੋਲਾ ਦੇ ਬੇਹਦ ਸਫਲ ਸਮਾਰਟਫੋਨ ਮੋਟੋ ਜੀ ਦੇ ਯੂਜ਼ਰਸ ਲਈ ਖੁਸ਼ਖਬਰੀ ਹੈ। ਹੁਣ ਤਕ ਮੋਟੋ ਜੀ 'ਤੇ ਕਿਟਕੈਟ ਦਾ ਲੁਤਫ ਲੈ ਰਹੇ ਯੂਜ਼ਰਸ ਨੂੰ ਸ਼ੁਕਰਵਾਰ ਤੋਂ ਲਾਲੀਪਾਪ ਦੀ ਮਿਠਾਸ ਮਿਲਣ ਲੱਗੀ ਹੈ। ਮਟਰੋਲਾ ਨੇ ਮੋਟੋ ਜੀ ਅਤੇ ਮੋਟੋ ਜੀ ਸੈਕਿੰਡ ਜਨਰੇਸ਼ਨ ਦੋਵਾਂ ਲਈ ਐਂਡਰਾਇਡ 5.0 ਲਾਲੀਪਾਪ ਦਾ ਅਪਡੇਟ ਦੇਣਾ ਸ਼ੁਰੂ ਕਰ ਦਿੱਤਾ ਹੈ।
ਕੰਪਨੀ ਨੇ ਲਾਲੀਪਾਪ ਦੇ ਅਪਡੇਟ ਸ਼ੁਰੂ ਕਰ ਦਿੱਤੇ ਹਨ ਅਤੇ ਜਲਦੀ ਹੀ ਤੁਹਾਡੇ ਕੋਲ ਵੀ ਸਾਫਟਵੇਅਰ ਅਪਡੇਟ ਦਾ ਨੋਟੀਫਿਕੇਸ਼ਨ ਆਉਂਦਾ ਹੋਵੇਗਾ। ਜੇਕਰ ਨੋਟੀਫਿਕੇਸ਼ਨ ਨਹੀਂ ਆਇਆ ਹੈ ਤਾਂ ਜਲਦੀ ਆਪਣੇ ਸਮਾਰਟਫੋਨ ਦਾ ਸਾਫਟਵੇਅਰ ਅਪਡੇਟ ਕਰਕੇ ਦੇਖ ਲਵੋ। ਇਸ ਦੇ ਲਈ ਤੁਹਾਨੂੰ ਸਮਾਰਟਫੋਨ ਦੀ ਸੈਟਿੰਗ 'ਚ ਜਾ ਕੇ ਅਬਾਊਟ ਫੋਨ ਅਤੇ ਸਿਸਟਮ ਅਪਡੇਟ 'ਤੇ ਟੈਪ ਕਰਨਾ ਹੋਵੇਗਾ।
ਅਮੇਜ਼ਨ ਨੇ ਇਕ ਵਾਰ ਫਿਰ ਕੀਤਾ ਗਾਹਕਾਂ ਨਾਲ ਧੋਖਾ
NEXT STORY