ਮੁੰਬਈ - ਪੁਣੇ ਦੇ ਰੈਸਟੋਰੈਂਟ ਮੈਕਡੋਨਾਲਡ 'ਚ ਪਿਛਲੇ ਦਿਨੀਂ ਇਕ ਬੇਸਹਾਰਾ ਬੱਚੇ ਨੂੰ ਬਾਹਰ ਕੱਢੇ ਜਾਣ ਦੀ ਘਟਨਾ ਤੋਂ ਬਾਅਦ ਅੰਧੇਰੀ ਦੀ ਇਕ ਸਮਾਜ ਸੇਵੀ ਸੰਸਥਾ (ਐੱਨ. ਜੀ. ਓ.) ਨੇ ਸਮਾਨਤਾ ਦੀ ਭਾਵਨਾ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਮੰਗਲਵਾਰ ਨੂੰ ਇਥੋਂ ਦੇ ਇਕ ਰੈਸਟੋਰੈਂਟ 'ਚ 50 ਬੇਸਹਾਰਾ ਬੱਚਿਆਂ ਲਈ ਇਕ ਪਾਰਟੀ ਆਯੋਜਿਤ ਕੀਤੀ ਗਈ।
ਮੰਗਲਵਾਰ ਬਾਅਦ ਦੁਪਹਿਰ ਸ਼ਿਵ ਸੈਨਾ ਦੀ ਸਮਰਥਨ ਹਾਸਲ ਭਾਰਤੀ ਯੁਵਾ ਮੰਚ ਨੇ ਗਰੀਬ ਬੇਸਹਾਰਾ ਬੱਚਿਆਂ ਪ੍ਰਤੀ ਮੈਕਡੋਨਾਲਡ ਦੇ ਇਸ ਨਾ ਬਰਾਬਰੀ ਭਰੇ ਵਤੀਰੇ ਵਿਰੁੱਧ ਸਖਤ ਰਵੱਈਆ ਅਪਣਾਇਆ। ਮੰਚ ਦੇ ਪ੍ਰਧਾਨ ਅਸ਼ੋਕ ਮਿਸ਼ਰਾ ਨੇ ਕਿਹਾ ਕਿ ਪੁਣੇ 'ਚ ਹੋਈ ਘਟਨਾ ਮੰਨਣਯੋਗ ਨਹੀਂ ਹੈ। ਇਸ ਲਈ ਇਕ ਵੱਖਰੇ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਤਹਿਤ ਅਸੀਂ ਸ਼ਹਿਰ 'ਚੋਂ 50 ਬੇਸਹਾਰਾ ਬੱਚੇ ਇਕੱਠੇ ਕੀਤੇ ਤੇ ਉਨ੍ਹਾਂ ਨੂੰ ਮੈਕਡੋਨਾਲਡ 'ਚ ਲੈ ਕੇ ਆਏ।
ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਨੂੰ ਉੱਥੇ ਆਪਣਾ ਮਨਪਸੰਦ ਕੋਈ ਵੀ ਭੋਜਨ ਮੰਗਵਾਉਣ ਦੀ ਖੁੱਲ੍ਹ ਦਿੱਤੀ ਤੇ ਢਿੱਡ ਭਰ ਕੇ ਖਾਣ ਲਈ ਕਿਹਾ। ਇਸ ਦਾ ਮਕਸਦ ਇਹ ਸੁਨੇਹਾ ਦੇਣਾ ਸੀ ਕਿ ਸਾਰੇ ਬੱਚੇ ਬਰਾਬਰ ਹੁੰਦੇ ਹਨ ਤੇ ਉਨ੍ਹਾਂ 'ਚ ਅਮੀਰ ਤੇ ਗਰੀਬ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨਾਲ ਹੀ ਕਿਹਾ ਕਿ ਮੈਕਡੋਨਾਲਡ ਨੂੰ ਆਪਣੇ ਸਾਰੇ ਗਾਹਕਾਂ ਨੂੰ ਸੁਰੱਖਿਅਤ ਖੁਸ਼ਨੁਮਾ ਮਾਹੌਲ ਮੁਹੱਈਆ ਕਰਵਾਉਣਾ ਚਾਹੀਦਾ ਹੈ।
15 ਲੱਖ ਦਾ ਵਾਅਦਾ, 15 ਰੁਪਏ ਵੀ ਨਾ ਮਿਲੇ : ਅੰਨਾ ਹਜ਼ਾਰੇ
NEXT STORY