ਅੱਜਕਲ ਧਰਮ ਦੇ ਨਾਂ 'ਤੇ ਸਮਾਜ ਵਿਚ ਕਥਿਤ ਏਕਤਾ ਸਥਾਪਿਤ ਕਰਨ ਲਈ ਇਹ ਨਾਅਰਾ ਦਿੱਤਾ ਜਾਂਦਾ ਹੈ ਕਿ ਈਸ਼ਵਰ ਇਕ ਹੈ। ਵੈਸੇ ਵੀ ਜਿਸ ਵੀ ਸਰੂਪ ਦੀ ਭਗਤੀ ਕਰੋ, ਉਸ ਵਿਚ ਈਸ਼ਵਰ ਪ੍ਰਤੀ ਆਸਥਾ ਦੇ ਭਾਵ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਇਵੇਂ ਹੀ ਭਾਰਤੀ ਅਧਿਆਤਮ ਦਰਸ਼ਨ ਵਿਚ ਵੀ ਕੁਝ ਇਸ ਤਰ੍ਹਾਂ ਹੀ ਕਿਹਾ ਗਿਆ ਹੈ ਪਰ ਜੇਕਰ ਅਸੀਂ ਉਸ ਵਿਚ ਦਿੱਤੇ ਗਏ ਸੰਦੇਸ਼ਾਂ ਦਾ ਅਧਿਐਨ ਕਰੀਏ ਤਾਂ ਪਤਾ ਲੱਗਦਾ ਹੈ ਕਿ ਈਸ਼ਵਰ ਅਨੰਤ ਹੈ। ਉਸ ਦੇ ਸਰੂਪ, ਗੁਣ, ਵਿਚਾਰ ਅਤੇ ਕਿਰਿਆਵਾਂ ਨੂੰ ਪ੍ਰਤੱਖ ਦੇਖਣਾ ਮੁਸ਼ਕਿਲ ਹੈ। ਉਹ ਇਕ ਵੀ ਹੋ ਸਕਦਾ ਹੈ ਅਤੇ ਅਨੇਕ ਵੀ। ਉਹ ਵਿਖਾਈ ਨਹੀਂ ਦਿੰਦਾ ਇਸ ਲਈ ਉਸ ਦੇ ਬਾਰੇ ਨਿਸ਼ਚਿਤ ਰੂਪ 'ਚ ਕੁਝ ਕਹਿਣਾ ਠੀਕ ਨਹੀਂ ਹੈ। ਹੋਰ ਧਰਮਾਂ ਦੇ ਵਿਦਵਾਨਾਂ ਦੇ ਬਾਰੇ ਕੀ ਕਹੀਏ, ਭਾਰਤੀ ਧਰਮ ਦੇ ਅਨੇਕਾਂ ਵਿਦਵਾਨ ਆਪਸ ਵਿਚ ਉਲਝ ਜਾਂਦੇ ਹਨ। ਇਕ ਵਰਗ ਕਹਿੰਦਾ ਹੈ ਕਿ ਈਸ਼ਵਰ ਇਕ ਹੈ ਅਤੇ ਉਸ ਦੀ ਜਿਸ ਰੂਪ ਵਿਚ ਵੀ ਭਗਤੀ ਕੀਤੀ ਜਾਵੇ ਚੰਗਾ ਹੈ। ਦੂਜਾ ਕਹਿੰਦਾ ਹੈ ਕਿ ਉਸ ਦੀ ਲੀਲਾ ਅਨੰਤ ਅਤੇ ਅਪਰੰਪਾਰ ਹੈ, ਜਿਸ ਨੂੰ ਜਾਣਨ ਦੀ ਬਜਾਏ ਉਸ ਦੀ ਭਗਤੀ ਕਰਨੀ ਹੀ ਸਭ ਤੋਂ ਉੱਤਮ ਹੈ। ਇਸ ਤਰ੍ਹਾਂ ਦੇ ਵਿਵਾਦਾਂ ਦਾ ਕੋਈ ਨਤੀਜਾ ਨਹੀਂ ਨਿਕਲਦਾ। ਨਾ ਹੀ ਅੱਗੇ ਸੰਭਾਵਨਾ ਹੈ ਪਰ ਇਕ ਗੱਲ ਤੈਅ ਹੈ ਕਿ ਗਿਆਨੀ ਅਤੇ ਸਾਧ ਇਸ ਤਰ੍ਹਾਂ ਦੀਆਂ ਬਹਿਸਬਾਜ਼ੀਆਂ ਵਿਚ ਚੁੱਪ ਰਹਿ ਕੇ ਆਪਣੀ ਯੋਗਤਾ ਦਾ ਹੀ ਸਬੂਤ ਦਿੰਦਾ ਹੈ। ਸ਼੍ਰੀਮਦ ਭਾਗਵਤ ਗੀਤਾ ਵਿਚ ਸਪੱਸ਼ਟ ਰੂਪ 'ਚ ਭਗਤੀ ਅਤੇ ਭਗਤਾਂ ਦੇ ਚਾਰ ਰੂਪ ਦੱਸੇ ਗਏ ਹਨ- ਆਰਤੀ, ਅਥਾਰਥੀ, ਜਿਗਿਆਸੂ ਅਤੇ ਗਿਆਨੀ। ਇਸ ਦਾ ਸਿੱਧਾ ਮਤਲਬ ਇਹੀ ਹੈ ਕਿ ਇਸ ਸੰਸਾਰ 'ਚ ਚਾਰ ਤਰ੍ਹਾਂ ਦੇ ਭਗਤ ਮੌਜੂਦ ਰਹਿਣਗੇ ਅਤੇ ਕਿਸੇ 'ਤੇ ਉਂਗਲੀ ਉਠਾਉਣੀ ਜਾਂ ਕਿਸੇ ਭਗਤ ਦੀ ਭਗਤੀ ਵਿਚ ਦੋਸ਼ ਦੇਖਣਾ ਅਗਿਆਨਤਾ ਦਾ ਹੀ ਸਬੂਤ ਹੈ।
ਸੰਜਮ ਰੱਖ ਕੇ ਅੱਗੇ ਵਧੋ
NEXT STORY