Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 16, 2026

    5:36:10 PM

  • 2 planes collided

    ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ ! ਟਕਰਾਏ ਗਏ 2...

  • those holding 10 year old aadhaar cards special facilities till june 14

    10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ...

  • person sitting in car shot dead

    ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨ'ਤਾ ਕਾਰ...

  • brothers news barnala

    ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਛੋਟੇ ਭਰਾ ਨੇ ਹੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਚਾਰ ਮੁੱਖ ਮੰਤਰੀਆਂ ਦੀ ਕਹਾਣੀ, ਕੌਣ ਬਾਜ਼ੀ ਮਾਰੇਗਾ?

BLOG News Punjabi(ਬਲਾਗ)

ਚਾਰ ਮੁੱਖ ਮੰਤਰੀਆਂ ਦੀ ਕਹਾਣੀ, ਕੌਣ ਬਾਜ਼ੀ ਮਾਰੇਗਾ?

  • Edited By Rakesh,
  • Updated: 16 Apr, 2026 03:51 PM
Blog
the story of four chief ministers who will prevail
  • Share
    • Facebook
    • Tumblr
    • Linkedin
    • Twitter
  • Comment

ਚੋਣਾਂ ਦੇ ਇਸ ਜਨੂੰਨੀ ਮੌਸਮ ’ਚ ਅਤੇ ਉਨ੍ਹਾਂ ਮੁਫ਼ਤ ਦੀਆਂ ਰਿਓੜੀਆਂ ਦੇ ਰੌਲੇ-ਰੱਪੇ ਵਿਚਾਲੇ ਜੋ ਰਾਜਨੀਤਿਕ ਦਲਾਂ ਵੱਲੋਂ ਪਰੋਸੀਆਂ ਜਾ ਰਹੀਆਂ ਹਨ (ਜਿਨ੍ਹਾਂ ਨੇ ਸਾਡੇ ਲੋਕਤੰਤਰ ਨੂੰ ਇਕ ਪੋਂਜੀ ਸਕੀਮ ਬਣਾ ਦਿੱਤਾ ਹੈ), ਸਭ ਤੋਂ ਮਹੱਤਵਪੂਰਨ ਸਵਾਲ ਇਹੀ ਹੈ ਕਿ ਕੀ ਟੀ. ਐੱਮ. ਸੀ. ਦੀ ਮਮਤਾ ਬੈਨਰਜੀ ਪੱਛਮੀ ਬੰਗਾਲ ’ਚ ਆਪਣੇ ਚੌਥੇ ਕਾਰਜਕਾਲ ਦੀ ਅਗਵਾਈ ਕਰੇਗੀ? ਕੀ ਡੀ. ਐੱਮ. ਕੇ. ਦੇ ਸਟਾਲਿਨ ਤਾਮਿਲਨਾਡੂ ’ਤੇ ਆਪਣੀ ਪਕੜ ਬਣਾਈ ਰੱਖਣਗੇ? ਕੀ ਐੱਲ. ਡੀ. ਐੱਫ. ਦੇ ਪਿਨਾਰਾਈ ਕੇਰਲਮ ’ਚ ਹੈਟ੍ਰਿਕ ਦਾ ਆਪਣਾ ਸੁਪਨਾ ਪੂਰਾ ਕਰ ਸਕਣਗੇ? ਅਤੇ ਕੀ ਭਾਜਪਾ ਦੇ ਉੱਤਰ-ਪੂਰਬ ਦੇ ‘ਬਲੂ-ਆਈਡ ਬੁਆਏ’ ਹਿਮੰਤ ਸਰਮਾ ਅਸਾਮ ’ਚ ਫਿਰ ਤੋਂ ਜਿੱਤ ਦਿਵਾ ਸਕਣਗੇ।

ਮਮਤਾ ਨੂੰ ਇਕ ਨਜ਼ਰ ਦੇਖਣ ’ਤੇ ਹੀ ਸਭ ਸਮਝ ਆ ਜਾਂਦਾ ਹੈ। ਆਪਣੀ ਟ੍ਰੇਡਮਾਰਕ ਸੂਤੀ ਸਾੜ੍ਹੀ ਅਤੇ ਹਵਾਈ ਚੱਪਲਾਂ ’ਚ ਦਿਸਣ ਵਾਲੀ ਇਕ ਕਮਜ਼ੋਰ ਕਾਇਆ ਵਾਲੀ ਨੇਤਾ ਦੇ ਪਿੱਛੇ ਇਕ ਲੜਾਕੂ, ਬਹੁਤ ਜ਼ਿਆਦਾ ਲਚਕੀਲੀ ਅਤੇ ਰਾਜਨੀਤਿਕ ਤੌਰ ’ਤੇ ਸਹਿਜ ਸਮਝ ਰੱਖਣ ਵਾਲੀ ਕ੍ਰਿਸ਼ਮਈ ਸ਼ਕਤੀ ਲੁਕੀ ਹੈ। ਉਹ ਅਕਸਰ ਇਕ ਅਜਿਹੇ ਨੇਤਾ ਵਜੋਂ ਵਿਵਹਾਰ ਕਰਦੀ ਹੈ, ਜੋ ਸਥਾਈ ਤੌਰ ’ਤੇ ਅੰਦੋਲਨ ’ਤੇ ਹੋਵੇ ਅਤੇ ਹਰ ਸੰਘਰਸ਼ ਨੂੰ ਸੜਕ ਦੀ ਲੜਾਈ ’ਚ ਬਦਲ ਦਿੰਦੀ ਹੈ। 80 ਦੇ ਦਹਾਕੇ ’ਚ ਉਨ੍ਹਾਂ ਦੇ ਸਿਰ ’ਤੇ ਲੱਗੀ ਲਾਠੀ ਦੀ ਸੱਟ ਨੇ ਉਨ੍ਹਾਂ ਨੂੰ ਇਕ ‘ਟਫ ਨਟ’ (ਸਖ਼ਤ ਜਾਨ) ਵਜੋਂ ਪਛਾਣ ਦਿੱਤੀ। ਕਾਂਗਰਸ ’ਚ ਉਚਿਤ ਸਥਾਨ ਨਾ ਮਿਲਣ ’ਤੇ, ਉਨ੍ਹਾਂ ਨੇ ਜਨਵਰੀ 1998 ’ਚ ਤ੍ਰਿਣਮੂਲ ਕਾਂਗਰਸ ਬਣਾਈ ਅਤੇ ਇਕੱਲੇ ਦਮ ’ਤੇ ਮਾਕਪਾ ਦੇ 34 ਸਾਲਾਂ ਦੇ ਸ਼ਾਸਨ ਨੂੰ ਉਖਾੜ ਦਿੱਤਾ।

‘ਦੀਦੀ’ ਦਾ ਪੇਂਡੂ ਔਰਤਾਂ, ਘੱਟਗਿਣਤੀਆਂ ਅਤੇ ਭਲਾਈ ਯੋਜਨਾਵਾਂ ਦੇ ਲਾਭਪਾਤਰੀਆਂ ਦੇ ਵੱਡੇ ਵਰਗ ਨਾਲ ਇਕ ਮਜ਼ਬੂਤ ਭਾਵਨਾਤਮਕ ਰਿਸ਼ਤਾ ਹੈ। ਮੁਸਲਿਮ ਬਹੁਲ ਇਲਾਕਿਆਂ ’ਚ ਵੋਟਰ ਸੂਚੀ ’ਚੋਂ ਨਾਂ ਹਟਾਉਣ ਨੂੰ ਲੈ ਕੇ ਚੋਣ ਕਮਿਸ਼ਨ ਨਾਲ ਉਨ੍ਹਾਂ ਦਾ ਟਕਰਾਅ ਮੁੱਖ ਰੂਪ ’ਚ ਇਸ ਲਈ ਹੈ ਕਿਉਂਕਿ ਉਹ ਇਸ ਨੂੰ ਆਪਣੇ ਪ੍ਰਤੀਬੱਧ ਵੋਟਰਾਂ ਦੀ ਜਾਗੀਰ ਮੰਨਦੀ ਹੈ। ਸੱਤਾ ਵਿਰੋਧੀ ਲਹਿਰ, ਭ੍ਰਿਸ਼ਟਾਚਾਰ ਦੇ ਘਪਲੇ, ਗੁੱਟਬਾਜ਼ੀ, ਭਾਜਪਾ ਦੀ ਹਮਲਾਵਰ ਚੁਣੌਤੀ ਅਤੇ ਨੰਦੀਗ੍ਰਾਮ ਵਰਗੀ ਨਿੱਜੀ ਚੋਣ ਹਾਰ ਦੇ ਬਾਵਜੂਦ, ਉਹ ਹਮੇਸ਼ਾ ਚੋਣਾਂ ਨੂੰ ਆਪਣੇ ਆਲੇ-ਦੁਆਲੇ ਕੇਂਦ੍ਰਿਤ ਇਕ ਰਾਸ਼ਟਰਪਤੀ-ਸ਼ੈਲੀ ਦੇ ਮੁਕਾਬਲੇ ’ਚ ਬਦਲ ਦਿੰਦੀ ਹੈ—‘ਬੰਗਾਲ ਦੀ ਰੱਖਿਆ ਕੌਣ ਕਰ ਸਕਦਾ ਹੈ ਅਤੇ ਦਿੱਲੀ ਨਾਲ ਕੌਣ ਲੜ ਸਕਦਾ ਹੈ?’

ਅੱਜ ਵੀ, ਉਹ ਵੋਟਰ ਸੂਚੀ ਸੋਧ, ਹੱਦਬੰਦੀ ਅਤੇ ਯੂ. ਸੀ. ਸੀ. ਵਰਗੇ ਮੁੱਦਿਆਂ ਨੂੰ ਬੰਗਾਲ ਦੇ ਸਮਾਜਿਕ ਤਾਣੇ-ਬਾਣੇ ਲਈ ਹੋਂਦ ਦੇ ਖਤਰੇ ਵਜੋਂ ਹਮਲਾਵਰ ਤਰੀਕੇ ਨਾਲ ਪੇਸ਼ ਕਰ ਰਹੀ ਹੈ। ਇਹ ਮਮਤਾ ਦੀ ਕਲਾਸਿਕ ਰਾਜਨੀਤੀ ਹੈ—ਪ੍ਰਸ਼ਾਸਨ ਨੂੰ ਭਾਵਨਾਵਾਂ ’ਚ ਬਦਲ ਦੇਣਾ। ਬਿਨਾਂ ਸ਼ੱਕ ਉਹ ਬੰਗਾਲ ਦੀ ਸਭ ਤੋਂ ਔਖੀ ਰਾਜਨੀਤਿਕ ਜ਼ਮੀਨੀ ਯੋਧਾ ਬਣੀ ਹੋਈ ਹੈ, ਪਰ 2026 ਸਿਰਫ ਕ੍ਰਿਸ਼ਮੇ ਬਾਰੇ ਨਹੀਂ ਹੈ, ਸਗੋਂ ਇਸ ਬਾਰੇ ਹੈ ਕਿ ਕੀ ਉਨ੍ਹਾਂ ਦੀ ਨਿੱਜੀ ਅਪੀਲ ਅਜੇ ਵੀ 15 ਸਾਲਾਂ ਦੇ ਇਕੱਠੇ ਹੋਏ ਸੱਤਾ ਵਿਰੋਧੀ ਮਾਹੌਲ ’ਤੇ ਹਾਵੀ ਹੋ ਸਕਦੀ ਹੈ?

ਗੁਆਂਢੀ ਰਾਜ ਅਸਾਮ ’ਚ, ਕਾਂਗਰਸ ਤੋਂ ਭਾਜਪਾ ’ਚ ਆਏ ਦਿੱਗਜ ਸਰਮਾ ਨੇ ਬੜੀ ਚਤੁਰਾਈ ਨਾਲ ਇਕ ‘ਨਤੀਜਾ ਦੇਣ ਵਾਲੇ’ ਅਤੇ ‘ਸਟ੍ਰਾਂਗਮੈਨ’ ਵਜੋਂ ਆਪਣਾ ਇਕ ਵੱਖਰਾ ਨਿੱਜੀ ਰਾਜਨੀਤਿਕ ਬ੍ਰਾਂਡ ਬਣਾਇਆ ਹੈ, ਜੋ ਅਕਸਰ ਭਾਜਪਾ ਦੇ ਵਿਚਾਰਧਾਰਕ ਬ੍ਰਾਂਡ ਦੇ ਸਮਾਨਾਂਤਰ ਚੱਲਦਾ ਹੈ ਅਤੇ ਕਦੇ-ਕਦੇ ਉਸ ’ਤੇ ਭਾਰੀ ਵੀ ਪੈਂਦਾ ਹੈ। ਇਕ ਸੀ. ਈ. ਓ.-ਸ਼ੈਲੀ ਦੇ ਮੁੱਖ ਮੰਤਰੀ ਦਾ ਅਕਸ ਬਣਾ ਕੇ, ਉਹ ਇਕ ਪ੍ਰਭਾਵਸ਼ਾਲੀ, ਕੁਸ਼ਲ, ਤੁਰੰਤ ਪ੍ਰਸ਼ਾਸਨਿਕ ਕਾਰਵਾਈ ਕਰਨ ਵਾਲੇ ਅਤੇ ਸਮਝਦਾਰ ਨੇਤਾ ਵਜੋਂ ਉੱਭਰਦੇ ਹਨ, ਜਿੱਥੇ ਲੋਕ ਪਾਰਟੀ ਮਸ਼ੀਨਰੀ ਦੀ ਬਜਾਏ ‘ਉਨ੍ਹਾਂ’ ਨੂੰ ਸਿਹਰਾ ਦਿੰਦੇ ਹਨ।

ਸਰਮਾ ਦੀ ਰਾਜਨੀਤੀ ਅਸਾਮ-ਪਹਿਲਾਂ ਸੰਦੇਸ਼, ਅਸਾਮੀ ਪਛਾਣ, ਪ੍ਰਵਾਸ, ਜ਼ਮੀਨੀ ਰਾਜਨੀਤੀ ਅਤੇ ਖੇਤਰੀ ਮਾਣ ’ਚ ਡੂੰਘਾਈ ਨਾਲ ਜੁੜੀ ਹੋਈ ਹੈ। ਫਿਰ ਵੀ, ਭਾਜਪਾ ਮਾਅਨੇ ਰੱਖਦੀ ਹੈ ਕਿਉਂਕਿ ਸਰਮਾ ਦਾ ਬ੍ਰਾਂਡ ਭਾਜਪਾ ਦੇ ਸੰਗਠਨਾਤਮਕ ਨੈੱਟਵਰਕ, ਆਰ. ਐੱਸ. ਐੱਸ., ਬੂਥ ਮਸ਼ੀਨਰੀ, ਕੇਂਦਰੀ ਲੀਡਰਸ਼ਿਪ ਦੇ ਸਮਰਥਨ ਅਤੇ ਪੀ. ਐੱਮ. ਮੋਦੀ ਨਾਲ ਜੁੜੀਆਂ ਭਲਾਈ ਯੋਜਨਾਵਾਂ ਅਤੇ ਰਾਸ਼ਟਰੀ ਸੁਰੱਖਿਆ ਦੇ ਨੈਰੇਟਿਵ ’ਤੇ ਟਿਕਿਆ ਹੋਇਆ ਹੈ। ਫਿਰ ਵੀ, 2026 ਦੀਆਂ ਚੋਣਾਂ ਭਾਜਪਾ ਸ਼ਾਸਨ ਦੀ ਪ੍ਰੀਖਿਆ ਹਨ ਅਤੇ ਇਹ ਵੀ ਕਿ ਕੀ ਸਰਮਾ ਦਾ ਨਿੱਜੀ ਬ੍ਰਾਂਡ ਐੱਨ. ਡੀ. ਏ. ਸਰਕਾਰ ਦੀ 10 ਸਾਲਾਂ ਦੀ ਸੱਤਾ ਵਿਰੋਧੀ ਲਹਿਰ ਤੋਂ ਪਾਰ ਪਾ ਸਕਦਾ ਹੈ?

ਤਾਮਿਲਨਾਡੂ ’ਚ, ਸਟਾਲਿਨ ਦੀ ਅਗਵਾਈ ਵਾਲਾ ਦ੍ਰਮੁਕ ਗੱਠਜੋੜ ਵਿਰੋਧੀਆਂ, ਵਿਸ਼ੇਸ਼ ਤੌਰ ’ਤੇ ਪਲਾਨੀਸਵਾਮੀ ਦੀ ਅੰਨਾਦ੍ਰਮੁਕ ’ਤੇ ਬੜ੍ਹਤ ਬਣਾਉਂਦਾ ਦਿਸ ਰਿਹਾ ਹੈ ਪਰ ਵਿਰੋਧੀ ਧਿਰ ਦਾ ਸਥਾਨ 2021 ਦੀ ਤੁਲਨਾ ’ਚ ਵਧੇਰੇ ਗੁੰਝਲਦਾਰ ਹੈ। ਪਾਰਟੀ ਸੁਪਰੀਮੋ ਕਰੁਣਾਨਿਧੀ ਤੋਂ ਕਮਾਨ ਸੰਭਾਲਣ ਤੋਂ ਬਾਅਦ, ਸਟਾਲਿਨ ਆਪਣੇ ਪਿਤਾ ਦੇ ਪਰਛਾਵੇਂ ਤੋਂ ਬਾਹਰ ਨਿਕਲ ਆਏ ਹਨ, ਹਾਲਾਂਕਿ ਉਹ ਐੱਮ. ਜੀ. ਆਰ. ਜਾਂ ਜੈਲਲਿਤਾ ਵਰਗੇ ਕ੍ਰਿਸ਼ਮਈ ਨੇਤਾ ਨਹੀਂ ਹਨ। ਉਨ੍ਹਾਂ ਦੀ ਸ਼ੈਲੀ ਇਕ ਸ਼ਾਂਤ ਸੀ. ਈ. ਓ. ਦੇ ਕਰੀਬ ਹੈ, ਜੋ ਪ੍ਰਕਿਰਿਆ-ਸੰਚਾਲਿਤ ਅਤੇ ਸਿਸਟਮ ਨਿਰਮਾਤਾ, ਸਰਬਸੰਮਤੀ ਪ੍ਰਬੰਧਕ ਅਤੇ ਜਨ-ਲਹਿਰ ਵਾਲੇ ਲੋਕ-ਲੁਭਾਉਣੇ ਨੇਤਾ ਦੀ ਬਜਾਏ ਭਲਾਈ-ਪ੍ਰੇਰਿਤ ਸੰਸਥਾਗਤ ਰਾਜਨੀਤੀਵਾਨ ਹਨ।

ਉਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਪ੍ਰਣਾਲੀਆਂ ਰਾਹੀਂ ਸ਼ਾਸਨ ਕਰਨਾ ਹੈ, ਜੋ ਨੌਕਰਸ਼ਾਹੀ ਅਤੇ ਵਿਭਾਗੀ ਸਮੀਖਿਆਵਾਂ ’ਤੇ ਭਾਰੀ ਨਿਰਭਰ ਹੈ, ਯੋਜਨਾਵਾਂ ਦੀ ਵੰਡ ’ਤੇ ਨਜ਼ਰ ਰੱਖਦੀ ਹੈ ਅਤੇ ‘ਪ੍ਰਸ਼ਾਸਨ ਨੂੰ ਵੰਡ ਮਸ਼ੀਨ ਵਜੋਂ’ ਤਰਜੀਹ ਦਿੰਦੀ ਹੈ। ਛੋਟੇ ਸੰਦੇਸ਼ਾਂ, ਪ੍ਰਤੀਕਾਤਮਕ ਇਸ਼ਾਰਿਆਂ ਅਤੇ ਅਨੁਸ਼ਾਸਿਤ ਚੋਣ ਮੁਹਿੰਮਾਂ ਲਈ ਜਾਣੇ ਜਾਂਦੇ ਸਟਾਲਿਨ ਦੀ ਸਥਿਰਤਾ ਅਤੇ ਸਮਝਦਾਰੀ ਉਨ੍ਹਾਂ ਰਾਜਾਂ ’ਚ ਉਨ੍ਹਾਂ ਦੇ ਪੱਖ ’ਚ ਕੰਮ ਕਰਦੀ ਹੈ, ਜਿੱਥੇ ਪ੍ਰਸ਼ਾਸਨਿਕ ਨਿਰੰਤਰਤਾ ਨੂੰ ਮਹੱਤਵ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੀ ਰਾਜਨੀਤੀ ਕਲਾਸਿਕ ਦ੍ਰਵਿੜ ਭਲਾਈ, ਸਮਾਜਿਕ ਨਿਆਂ, ਨਿਵੇਸ਼-ਆਧਾਰਿਤ ਉਦਯੋਗੀਕਰਨ ਅਤੇ ਆਧੁਨਿਕ ਸ਼ਹਿਰੀ ਸ਼ਾਸਨ ਦਾ ਮਿਸ਼ਰਣ ਹੈ। ਉਨ੍ਹਾਂ ਨੇ ਕਾਂਗਰਸ, ਖੱਬੇਪੱਖੀ, ਵੀ. ਸੀ. ਕੇ. ਅਤੇ ਹੋਰ ਸਹਿਯੋਗੀਆਂ ਨੂੰ ਇਕ ਅਨੁਸ਼ਾਸਿਤ ਗੱਠਜੋੜ ਢਾਂਚੇ ਦੇ ਅੰਦਰ ਕੁਸ਼ਲਤਾ ਨਾਲ ਰੱਖਿਆ ਹੈ, ਜੋ ਦ੍ਰਮੁਕ ਦੇ ਪੱਖ ’ਚ ਕੰਮ ਕਰ ਸਕਦਾ ਹੈ।

ਗੁਆਂਢੀ ਰਾਜ ਕੇਰਲ ’ਚ, ਇਹ ਐੱਲ. ਡੀ. ਐੱਫ. ਬਨਾਮ ਯੂ. ਡੀ. ਐੱਫ. ਦੀ ਲੜਾਈ ਹੈ, ਜਿਸ ’ਚ ਭਾਜਪਾ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ ਪਿਨਾਰਾਈ ਹੈਟ੍ਰਿਕ ਵੱਲ ਕੰਮ ਕਰ ਰਹੇ ਹਨ ਪਰ ਭਾਰੀ ਸੱਤਾ ਵਿਰੋਧੀ ਲਹਿਰ, 10 ਸਾਲਾਂ ਦੀ ਥਕਾਵਟ ਅਤੇ ਵਿਰੋਧੀ ਯੂ. ਡੀ. ਐੱਫ. (ਕਾਂਗਰਸ) ਵੱਲੋਂ ‘ਪਰਿਵਰਤਨ ਦਾ ਸਮਾਂ’ ਦੇ ਨਾਅਰੇ ਕਾਰਨ ਇਹ ਇਕ ਔਖੀ ਚੜ੍ਹਾਈ ਹੈ, ਕਿਉਂਕਿ ਕੇਰਲ ਆਮ ਤੌਰ ’ਤੇ ਮੋਰਚੇ ਬਦਲਦਾ ਰਹਿੰਦਾ ਹੈ, ਹਾਲਾਂਕਿ ਐੱਲ. ਡੀ. ਐੱਫ. ਨੇ 2021 ’ਚ ਉਸ ਪੈਟਰਨ ਨੂੰ ਤੋੜ ਦਿੱਤਾ ਸੀ। ਭਾਜਪਾ ਲਈ, ਸ਼ਹਿਰੀ ਅਤੇ ਈਸਾਈ ਖੇਤਰਾਂ ’ਚ ਪਹੁੰਚ ਰਾਹੀਂ ਉਸ ਦੀਆਂ ਸੀਟਾਂ ਦੀ ਗਿਣਤੀ ’ਚ ਸੁਧਾਰ ਹੋ ਸਕਦਾ ਹੈ ਪਰ ਪਿਨਾਰਾਈ ਨੂੰ ਹਟਾਉਣ ਲਈ ਇਕ ਇਤਿਹਾਸਕ ਲਹਿਰ ਦੀ ਲੋੜ ਹੋਵੇਗੀ।

ਅੱਗੇ ਕੀ? ਮਮਤਾ, ਸਟਾਲਿਨ ਅਤੇ ਪਿਨਾਰਾਈ ਨੇ ਦਿਖਾਇਆ ਹੈ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਦਾ ਰੱਥ ਅਜੇਤੂ ਨਹੀਂ ਹੈ ਅਤੇ ਉਸ ਨੂੰ ਰੋਕਿਆ ਜਾ ਸਕਦਾ ਹੈ। ਭਾਰਤ ਦੇ ਲੋਕਤੰਤਰ ਲਈ ਇਹ ਚੰਗਾ ਹੈ ਕਿ ਵੱਧ ਖੇਤਰੀ ਆਗੂ ਅਖੀਰ ਆਪਣੀ ਪਛਾਣ ਬਣਾ ਰਹੇ ਹਨ, ਇਕ ਰਚਨਾਤਮਕ ਵਿਰੋਧੀ ਧਿਰ, ਜਿਸ ’ਚ ਜੇਤੂ ਹੀ ਸਭ ਕੁਝ ਹਾਸਲ ਕਰਦਾ ਹੈ!

ਪੂਨਮ ਆਈ. ਕੌਸ਼ਿਸ਼

  • The story of four Chief Ministers
  • prevail
  • Mamata Banerjee

ਮਹਿਲਾ ਕੋਟਾ ਬਿੱਲ : ਕਈ ਮਹੱਤਵਪੂਰਨ ਸਵਾਲਾਂ ਦੇ ਜਵਾਬ ਨਹੀਂ ਮਿਲੇ ਹਨ

NEXT STORY

Stories You May Like

  • rabb da radio 3
    ਪਰਿਵਾਰਕ ਰਿਸ਼ਤਿਆਂ ਦੀ ਡੂੰਘੀ ਕਹਾਣੀ ‘ਰੱਬ ਦਾ ਰੇਡੀਓ 3’
  • indian student in us
    ਅਮਰੀਕਾ 'ਚ 14 ਮਹੀਨੇ ਮੌਤ ਨਾਲ ਲੜਨ ਤੋਂ ਬਾਅਦ ਜ਼ਿੰਦਗੀ ਦੀ ਬਾਜ਼ੀ ਹਾਰੀ ਭਾਰਤੀ ਵਿਦਿਆਰਥਣ
  • rapti river drowned four children
    ਰਾਪਤੀ ਨਦੀ 'ਚ ਡੁੱਬੇ ਚਾਰ ਬੱਚਿਆਂ ਦੀਆਂ ਲਾਸ਼ਾਂ ਬਰਾਮਦ, ਪਰਿਵਾਰਾਂ ਦਾ ਰੋ-ਰੋ ਹੋਇਆ ਬੁਰਾ ਹਾਲ
  • young women  brocade jackets  designer dresses
    ਮੁਟਿਆਰਾਂ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੀ ਬ੍ਰੋਕੇਡ ਜੈਕਟ
  • entry into microsoft after 850 rejections
    "850 ਰਿਜੈਕਸ਼ਨਾਂ ਤੋਂ ਬਾਅਦ ਮਾਈਕ੍ਰੋਸਾਫਟ 'ਚ ਐਂਟਰੀ "! ਇੰਟਰਨੈੱਟ 'ਤੇ ਛਾਈ ਭਾਰਤੀ ਨੌਜਵਾਨ ਦੀ ਸਫ਼ਲਤਾ ਦੀ ਕਹਾਣੀ
  • sunrisers hyderabad defeat rajasthan royals by 57 runs
    IPL 2026: ਹੈਦਰਾਬਾਦ ਨੇ ਰਾਜਸਥਾਨ ਨੂੰ ਚਖਾਇਆ ਪਹਿਲੀ ਹਾਰ ਦਾ ਸਵਾਦ, 57 ਦੌੜਾਂ ਨਾਲ ਮਾਰੀ ਬਾਜ਼ੀ
  • the fascinating story of earth  s most unique creature
    32 ਦਿਮਾਗ, 300 ਦੰਦ ਅਤੇ 10 ਅੱਖਾਂ ! ਧਰਤੀ ਦੇ ਸਭ ਤੋਂ ਵਿਲੱਖਣ ਜੀਵ ਦੀ ਦਿਲਚਸਪ ਕਹਾਣੀ
  • historic rescue of american pilot in iran
    ਈਰਾਨ 'ਚ ਅਮਰੀਕੀ ਪਾਇਲਟ ਦਾ ਇਤਿਹਾਸਕ ਰੈਸਕਿਊ, ਟਰੰਪ ਨੇ ਸੁਣਾਈ 155 ਜਹਾਜ਼ਾਂ ਵਾਲੇ ਮਿਸ਼ਨ ਦੀ ਕਹਾਣੀ
  • fire breaks out in posh locality jalandhar several ac outdoor units damaged
    ਜਲੰਧਰ ਦੇ ਪਾਸ਼ ਇਲਾਕੇ 'ਚ ਲੱਗੀ ਅੱਗ, ਕਈ AC ਦੇ ਆਊਟਡੋਰ ਨੂੰ ਪਹੁੰਚਿਆ ਨੁਕਸਾਨ
  • long power cut in punjab tomorrow
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ
  • 2 accused arrested in western union robbery case jalandhar
    ਜਲੰਧਰ 'ਚ ਵੈਸਟਰਨ ਯੂਨੀਅਨ ਦੀ ਦੁਕਾਨ 'ਚ ਹੋਈ ਲੁੱਟ ਦੇ ਮਾਮਲੇ 'ਚ ਦੋ...
  • accident on jalandhar goraya highway   boy injured
    ਜਲੰਧਰ-ਗੋਰਾਇਆ ਹਾਈਵੇਅ 'ਤੇ ਵਾਪਰਿਆ ਹਾਦਸਾ! ਇਕ ਨੌਜਵਾਨ ਜ਼ਖ਼ਮੀ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • truck loses control and crashes into wall in jalandhar highway
    ਜਲੰਧਰ 'ਚ ਹਾਈਵੇਅ 'ਤੇ ਵੱਡਾ ਹਾਦਸਾ! ਬੇਕਾਬੂ ਟਰੱਕ ਕੰਧ ਨਾਲ ਟਕਰਾਇਆ, ਉੱਡੇ...
  • cbse 10th class result jalandhar girl ishleen emerges national topper
    CBSE 10ਵੀਂ ਦੇ ਨਤੀਜੇ 'ਚ ਜਲੰਧਰ ਦੇ ਇਨ੍ਹਾਂ ਵਿਦਿਆਰਥੀਆਂ ਨੇ ਮਾਰੀ ਬਾਜ਼ੀ,...
  • 3 pairs of peacocks were seen in jalandhar
    ਜਲੰਧਰ 'ਚ ਪੈਲਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ 'ਚ ਕੈਦ ਹੋਈਆਂ...
Trending
Ek Nazar
domestic gas cylinders being sold for rs 3500 to 3800

3500 ਤੋਂ 3800 ਰੁਪਏ ਤੱਕ ਵਿੱਕ ਰਹੇ ਘਰੇਲੂ ਗੈਸ ਸਿਲੰਡਰ, 35 ਦਿਨ ਬੀਤਣ ਦੇ...

4 persons arrested with grenades and weapons in punjab

ਪੰਜਾਬ 'ਚ 4 ਗ੍ਰਨੇਡ ਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ, ਮਾਡਿਊਲ ਦੇ ਹੋਰ...

samsung smartphone price drop

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

colombian citizens ukraine

ਯੂਕਰੇਨ ਦਾ ਵੱਡਾ ਕਦਮ, ਕੋਲੰਬੀਆਈ ਨਾਗਰਿਕਾਂ ਨੂੰ ਫੌਜ 'ਚ ਕਰ ਰਿਹੈ ਭਰਤੀ

punjabi man dies in dubai

ਮੰਦਭਾਗੀ ਖ਼ਬਰ: ਦੁਬਈ 'ਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖ਼ਾਂ...

russia attqack on ukraioe

ਰੂਸ ਨੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਯੂਕਰੇਨ 'ਤੇ ਕੀਤੀ ਬੰਬਾਰੀ, 16 ਲੋਕਾਂ ਦੀ...

3 pairs of peacocks were seen in jalandhar

ਜਲੰਧਰ 'ਚ ਪੈਲਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ 'ਚ ਕੈਦ ਹੋਈਆਂ...

fastag will be blacklisted

FASTag ਹੋਣਗੇ ਬਲੈਕਲਿਸਟ ! ਯੂਜ਼ਰ ਦੇਣ ਧਿਆਨ, NHAI ਜਾਰੀ ਕੀਤੇ ਸਖ਼ਤ ਨਿਰਦੇਸ਼

punjab muskmelon prices hike

ਪੰਜਾਬ 'ਚ ਘੱਟ ਹੋਈ ਬਿਜਾਈ, ਇਸ ਵਾਰ ਮਹਿੰਗੇ ਭਾਅ 'ਤੇ ਮਿਲੇਗਾ ਖਰਬੂਜਾ

hezbollah  s major operation against israel

ਹਿਜਬੁੱਲਾ ਦੀ ਇਜ਼ਰਾਈਲ 'ਤੇ ਵੱਡੀ ਕਾਰਵਾਈ, 24 ਘੰਟਿਆਂ 'ਚ ਕੀਤੇ 39 ਫੌਜੀ ਹਮਲੇ

attention to those applying for driving licenses

ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ

ishanvi of innocent hearts school scores big

ਇਨੋਸੈਂਟ ਹਾਰਟਸ ਸਕੂਲ ਦੀ ਇਸ਼ਾਨਵੀ ਨੇ ਮਾਰੀ ਵੱਡੀ ਮੱਲ: CBSE 10ਵੀਂ ਦੇ ਨਤੀਜਿਆਂ...

ketu gochar 20 april bring money success

20 ਅਪ੍ਰੈਲ ਤੋਂ ਬਦਲੇਗੀ ਕੇਤੂ ਦੀ ਚਾਲ! ਅਗਲੇ 8 ਮਹੀਨੇ 3 ਰਾਸ਼ੀਆਂ ਦੀ ਹੋਵੇਗੀ...

iran  mossad suspects

ਈਰਾਨ ਦਾ ਦਾਅਵਾ; ਮੋਸਾਦ ਨਾਲ ਜੁੜੇ 35 ਸ਼ੱਕੀ ਗ੍ਰਿਫ਼ਤਾਰ

people are worried about the gas supply crisis

LPG ਖ਼ਪਤਕਾਰ ਦੇਣ ਧਿਆਨ ! ਹਾਲੇ ਵੀ 10-15 ਦਿਨਾਂ ਤੱਕ ਸਿਲੰਡਰ...

road accident in brampton

ਬਰੈਂਪਟਨ 'ਚ ਭਿਆਨਕ ਸੜਕ ਹਾਦਸਾ,  ਇਕ ਵਿਅਕਤੀ ਦੀ ਮੌਤ ਇੱਕ ਔਰਤ ਗੰਭੀਰ ਜ਼ਖਮੀ

jammu kashmir  omar abdullah  tricolour ribbon  social media

'ਸਨਮਾਨ ਨਾਲ ਰੱਖ ਦਿਓ...', CM ਅਬਦੁੱਲਾ ਨੇ ਤਿਰੰਗੇ ਵਾਲਾ ਰਿਬਨ ਕੱਟਣ ਤੋਂ...

64 closed suitcases found in rajesh khanna s bungalow after his death

ਆਖਿਰ ਕੀ ਸੀ ਰਾਜੇਸ਼ ਖੰਨਾ ਦੀ ਮੌਤ ਮਗਰੋਂ ਉਨ੍ਹਾਂ ਦੇ ਬੰਗਲੇ 'ਚੋਂ ਮਿਲੇ 64 ਬੰਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • fat loss study
      ਦਵਾਈਆਂ ਨਾਲ ਵੀ ਮੋਟਾਪਾ ਘੱਟ ਨਹੀਂ ਹੋ ਰਿਹਾ? ਕਾਰਨ ਤੁਹਾਡੇ ਜੀਨਸ ਹੋ ਸਕਦੇ ਹਨ
    • people are committing serious crimes   under the spell of witchcraft
      ‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਭਾਰੀ ਅਪਰਾਧ!
    • india during iran escalation
      ਭਾਰਤ ਕਰ ਰਿਹਾ ਜੰਗ ਦੇ ਲੰਬੇ ਸਮੇਂ ਅਤੇ ਗੰਭੀਰ ਪ੍ਰਭਾਵਾਂ ਦਾ ਸਾਹਮਣਾ
    • dr bhim rao ambedkar
      ਡਾ. ਭੀਮ ਰਾਓ ਅੰਬੇਡਕਰ : ਇਕ ਯੁੱਗ-ਪੁਰਸ਼ ਦੀ ਅਮਰ ਵਿਰਾਸਤ ਅਤੇ ਮੋਦੀ ਸਰਕਾਰ ਦਾ...
    • self reliance of villages
      ਪਿੰਡਾਂ ਦੀ ਸਵੈ-ਨਿਰਭਰਤਾ
    • what is the surprise at the   failed fate   of the talks
      ਗੱਲਬਾਤ ਦੇ 'ਨਾਕਾਮ ਹਸ਼ਰ' ’ਤੇ ਹੈਰਾਨੀ ਕਿਹੋ ਜਿਹੀ
    • police verification of domestic servants necessary
      ‘ਚੋਰੀ ਅਤੇ ਹੱਤਿਆ ਦੇ ਮਾਮਲਿਆਂ ਤੋਂ ਬਚਣ ਲਈ’ ਘਰੇਲੂ ਨੌਕਰਾਂ ਦੀ ਪੁਲਸ...
    • jallianwala bagh massacre
      ਭਾਰਤ ਦੇ ਇਤਿਹਾਸ ਦਾ ਕਾਲਾ ਦਿਵਸ ਜਲਿਆਂਵਾਲਾ ਬਾਗ ਕਤਲੇਆਮ
    • indian youth
      ਬੇਯਕੀਨੀ ਦੇ ਮਾਹੌਲ ’ਚ ਵੀ ਭਾਰਤ ਦੇ ਨੌਜਵਾਨਾਂ ’ਚ ਆਤਮਵਿਸ਼ਵਾਸ ਦੀ ਲਹਿਰ
    • nepal administration
      ਜਨਸੇਵਾ ਦੀ ਨਵੀਂ ਮਿਸਾਲ ਦਿੰਦਾ ਨੇਪਾਲ ਦਾ ਯੁਵਾ ਮੰਤਰੀ ਮੰਡਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +