ਚੰਡੀਗੜ੍ਹ- ਕਹਿੰਦੇ ਹਨ ਬੱਚੇ ਅੱਖਾਂ ਦਾ ਤਾਰਾ ਹੁੰਦੇ ਹਨ। ਜੇਕਰ ਇਹ ਅੱਖਾਂ ਤੋਂ ਦੂਰ ਹੋ ਜਾਣ ਤਾਂ ਮਾਪੇ ਜਿਊਂਦੇ ਜੀਅ ਹੀ ਮਰ ਜਾਂਦੇ ਹਨ। ਹਾਲ ਹੀ 'ਚ 3 ਦਿਨਾਂ ਤੋਂ ਇਕ ਬੱਚਾ ਲਾਪਤਾ ਸੀ ਜਿਸ ਨੂੰ ਅਗਵਾ ਕੀਤਾ ਗਿਆ ਸੀ। ਉਸ ਬੱਚੇ ਦੀ ਉਮਰ ਸਿਰਫ 4 ਸਾਲ ਹੈ। ਇਸ ਬੱਚੇ ਨੂੰ ਅਗਵਾ ਕਿਸ਼ਨਗੜ੍ਹ ਤੋਂ ਕੀਤਾ ਗਿਆ ਸੀ, ਜਿਸ ਨੂੰ ਚੰਡੀਗੜ੍ਹ ਪੁਲਸ ਨੇ ਇਕ ਯੋਜਨਾ ਤਹਿਤ ਉਸ ਦੋਸ਼ੀ ਦੇ ਜਾਲ ਤੋਂ ਛੁੱਡਾ ਲਿਆ। ਅਗਵਾ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਉਸ ਨੇ ਬੱਚੇ ਨੂੰ ਸਿਰਫ ਆਪਣੇ ਨਸ਼ੇ ਦੀ ਆਦਤ ਨੂੰ ਪੂਰਾ ਕਰਨ ਲਈ ਅਗਵਾ ਕੀਤਾ ਸੀ। ਪੁਲਸ ਨੇ ਉਸ ਨੂੰ ਅੰਬਾਲਾ ਰੇਲਵੇ ਸਟੇਸ਼ਨ 'ਤੇ ਫੜ ਲਿਆ ਸੀ ਜਿਥੇ ਬੱਚੇ ਵੀ ਉਸ ਦੇ ਨਾਲ ਹੀ ਸੀ। 25 ਜਨਵਰੀ ਦੀ ਸ਼ਾਮ ਨੂੰ ਕਿਸ਼ਨਗੜ੍ਹ ਤੋਂ 4 ਸਾਲ ਦਾ ਅਜੇ ਲਾਪਤਾ ਸੀ। ਬੱਚੇ ਦੀ ਮਾਂ ਨੇ ਬੱਚੇ ਦੇ ਅਗਵਾ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ। ਜਾਂਚ ਪੜਤਾਲ ਦੌਰਾਨ ਪਤਾ ਚੱਲਿਆ ਕਿ ਸੁਰੇਸ਼ ਕੁਮਾਰ ਯੂਪੀ ਦੇ ਬਰੇਲੀ ਦਾ ਰਹਿਣ ਵਾਲਾ ਹੈ। ਪੁਲਸ ਨੇ ਉਸ ਨੂੰ ਬਹੁਤ ਹੀ ਚਲਾਕੀ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ।
ਸੁੱਖਾ ਕਾਹਲਵਾਂ ਦੇ ਚਾਰ ਫੇਸਬੁੱਕ ਪੇਜ, ਚਾਰ ਦੇ ਚਾਰੇ ਅਪਡੇਟ (ਦੇਖੋ ਤਸਵੀਰਾਂ)
NEXT STORY