ਮੁੰਬਈ - ਵਿਆਜ ਦਰਾਂ ਵਿਚ ਕਮੀ ਨਾ ਕੀਤੇ ਜਾਣ ਅਤੇ ਦਿੱਲੀ ਵਿਧਾਨਸਭਾ ਚੋਣਾਂ ਵਿਚ ਕੇਂਦਰ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਜਿੱਤ ਸਬੰਧੀ ਬਣੀ ਬੇਯਕੀਨੀ ਕਾਰਨ ਬੀਤੇ ਹਫਤੇ ਸ਼ੇਅਰ ਬਾਜ਼ਾਰ ਵਿਚ ਭਾਰੀ ਬਿਕਵਾਲੀ ਹੋਈ ਜਿਸ ਨਾਲ 8 ਹਫਤਿਆਂ ਦੀ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ ਦਰਜ ਕੀਤੀ ਗਈ।
ਸਮੀਖਿਆ ਅਧੀਨ ਮਿਆਦ ਵਿਚ ਬੀ.ਐਸ.ਈ. ਦਾ 30 ਸ਼ੇਅਰਾਂ 'ਤੇ ਆਧਾਰਤ ਸੈਂਸੈਕਸ 465.04 ਅੰਕ ਭਾਵ 1.6 ਫੀਸਦੀ ਫਿਸਲ ਕੇ 29 ਹਜ਼ਾਰ ਅੰਕ ਦੇ ਮਨੋਵਿਗਿਆਨਿਕ ਪੱਧਰ ਤੋਂ ਹੇਠਾਂ 28,717.91 ਅੰਕ 'ਤੇ ਅਤੇ ਨੈਸ਼ਨਲ ਸਟਾਕ ਐਕਸੇਚੇਂਜ (ਐਨ.ਐਸ.ਈ.) ਦਾ ਨਿਫਟੀ 1.7 ਫੀਸਦੀ ਭਾਵ 147.85 ਅੰਤ ਡਿਗ ਕੇ 8700 ਅੰਕ ਦੇ ਪੱਧਰ ਤੋਂ ਹੇਠਾਂ 8661.05 ਅੰਕ 'ਤੇ ਆ ਗਿਆ।
ਅਗਲੇ ਹਫਤੇ ਬਾਜ਼ਾਰ ਦੀ ਚਾਲ ਤੀਜੀ ਤਿਮਾਹੀ ਦੇ ਵਿਕਾਸ ਦੇ ਸੋਮਵਾਰ ਨੂੰ ਆਉਣ ਵਾਲੇ ਅੰਕੜਿਆਂ ਦੇ ਨਾਲ ਹੀ ਦਿੱਲੀ ਵਿਧਾਨਸਭਾ ਚੋਣਾ ਦੇ 10 ਫਰਵਰੀ ਨੂੰ ਆਉਣ ਵਾਲੇ ਨਤੀਜਿਆਂ ਅਤੇ ਉਦਯੋਗਿਕ ਉਤਪਾਦਨ ਅਤੇ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਨਾਲ ਤੈਅ ਹੋਵੇਗੀ।
ਵੱਡੀਆਂ ਕੰਪਨੀਆਂ ਵਿਚ ਹੋਈ ਬਿਕਵਾਲੀ ਦਾ ਅਸਰ ਛੋਟੀਆਂ ਅਤੇ ਮੀਡੀਅਮ ਕੰਪਨੀਆਂ 'ਤੇ ਵੀ ਦੇਖਿਆ ਗਿਆ। ਬੀ.ਐਸ.ਈ. ਦਾ ਮਿਡਕੈਪ 2.3 ਫੀਸਦੀ ਭਾਵ 247.91 ਅੰਕ ਉੱਤਰ ਕੇ 10490.68 'ਤੇ ਅਤੇ ਸਮਾਲਕੈਪ 2.2 ਫੀਸਦੀ ਭਾਵ 251.92 ਅੰਕ ਡਿਗ ਕੇ 11077.34 ਅੰਕ 'ਤੇ ਰਿਹਾ।
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਭਾਰੀ ਬਿਕਵਾਲੀ ਕੀਤੀ ਜਿਸ ਨਾਲ ਬਾਜ਼ਾਰ ਵਿਚ ਗਿਰਾਵਟ ਦਰਜ ਕੀਤੀ ਗਈ। ਤੀਹ ਹਜ਼ਾਰ ਅੰਕ ਵਲ ਵਧ ਰਹੇ ਸੈਂਸੈਕਸ ਵਿਚ ਪੂਰੇ ਹਫਤੇ ਗਿਰਾਵਟ ਦਰਜ ਕੀਤੀ ਗਈ। ਬੀ.ਐਸ.ਈ. ਵਿਚ ਸ਼ਾਮਲ 12 ਸਮੂਹਾਂ ਵਿਚੋਂ 9 'ਚ ਬੀਤੇ ਹਫਤੇ ਗਿਰਾਵਟ ਦਰਜ ਕੀਤੀ ਗਈ। ਬੈਂਕਿੰਗ ਸਮੂਹ ਦੇ ਸ਼ੇਅਰਾਂ ਵਿਚ ਸਭ ਤੋਂ ਵਧੇਰੇ ਗਿਰਾਵਟ ਹੋਈ। ਵਿਕਰੀ ਕੰਮਜੋਰ ਅੰਕੜਿਆਂ ਦਾ ਅਸਰ ਆਟੋ ਸਮੂਹ 'ਤੇ ਵੀ ਦਿਖਾਈ ਦਿੱਤਾ।
ਸੈਂਸੈਕਸ ਵਿਚ ਸ਼ਾਮਲ 30 ਕੰਪਨੀਆਂ ਵਿਚੋਂ 21 'ਚ ਗਿਰਾਵਟ ਰਹੀ।
ਗਿਰਾਵਟ 'ਚ ਰਹਿਣ ਵਾਲੀਆਂ ਕੰਪਨੀਆਂ ਵਿਚ ਟਾਟਾ ਸਟੀਲ 5.42 ਫੀਸਦੀ, ਐਨ.ਟੀ.ਪੀ.ਸੀ. 2.64, ਭੇਲ 9.46, ਟਾਟਾ ਪਾਵਰ 9.44, ਆਈ.ਸੀ.ਆਈ.ਸੀ.ਆਈ. ਬੈਂਕ 8.64, ਐਕਸਿਸ ਬੈਂਕ 4.38, ਸਟੇਟਬੈਂਕ 6.34, ਐਚ.ਡੀ.ਐਫ.ਸੀ. ਬੈਂਕ 1.18, ਸਿਪਲਾ 5.87, ਗੇਲ 1.01, ਮਹਿੰਦਰਾ 9.01, ਟਾਟਾ ਮੋਟਰਜ 4.31 , ਮਾਰੂਤੀ ਸੂਜ਼ੂਕੀ 3.96 ਅਤੇ ਰਿਲਾਇੰਸ ਇੰਡਸਟ੍ਰੀਜ਼ 0.5 ਫੀਸਦੀ ਸ਼ਾਮਲ ਹਨ। ਵਧਣ ਵਾਲਿਆਂ ਵਿਚ ਹਿੰਡਾਲਕੋ 5.4 ਫੀਸਦੀ, ਸੇਸਾ ਸਟਰਲਾਈਟ 4.39 ਅਤੇ ਐਚ.ਡੀ.ਐਫ.ਸੀ. 1.09 ਫੀਸਦੀ ਸ਼ਾਮਲ ਹਨ।
ਆਗਾਮੀ ਸਪੈਕਟਰਮ ਨਿਲਾਮੀ 'ਚ ਭਾਗ ਨਹੀਂ ਲਵੇਗੀ ਬੀ.ਐਸ.ਐਨ.ਐਲ
NEXT STORY