ਨਵੀਂ ਦਿੱਲੀ- ਰੇਲਵੇ ਆਪਣੇ ਚੇਨਈ ਕਾਰਖਾਨੇ 'ਚ ਅਜਿਹੇ ਰੇਲ ਕੋਚ ਬਣਾਉਣ ਦੀ ਤਿਆਰੀ ਕਰ ਰਹੀ ਹੈ ਜੋ 200 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਨ ਦੇ ਸਮਰੱਥ ਹੋਣਗੇ। ਨਰਿੰਦਰ ਮੋਦੀ ਸਰਕਾਰ ਦੀ 'ਮੇਕ ਇੰਨ ਇੰਡੀਆ' ਪਹਿਲ ਤਹਿਤ ਇਹ ਕਦਮ ਚੁੱਕਿਆ ਜਾ ਰਿਹਾ ਹੈ। ਰੇਲ ਬਜਟ 2015-16 'ਚ ਇੰਟਰ ਸਿਟੀ ਸੇਵਾਵਾਂ 'ਚ ਯਾਤਰੀ ਨੂੰ ਵਧੇਰੇ ਆਰਾਮਦਾਇਕ ਬਣਆਉਣ ਲਈ ਏ.ਸੀ. ਕੋਚ ਲਿਆਉਣ ਦਾ ਪ੍ਰਸਤਾਵ ਕੀਤਾ ਜਾ ਰਿਹਾ ਹੈ।
ਇਸ ਸਾਲ ਦੇ ਰੇਲ ਬਜਟ ਦੇ ਪ੍ਰਸਤਾਵਾਂ ਅਨੁਸਾਰ ਰੇਲਵੇ ਆਪਣੇ ਚੇਨਈ ਕੋਚ ਕਾਰਖਾਨੇ 'ਚ 200 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਨ ਦੇ ਸਮਰੱਥ 20 ਕੋਚਾਂ ਦੀ ਪ੍ਰੋਟੋਟਾਈਪ ਰੈਕ ਬਣਾਵੇਗੀ। ਫਿਲਹਾਲ ਰੇਲਵੇ ਵਲੋਂ ਨਿਰਮਿਤ ਕੋਚ ਵੱਧ ਤੋਂ ਵੱਧ 160 ਕਿੱਲੋਮੀਟਰ ਦੀ ਰਫਤਾਰ ਨਾਲ ਦੌੜ ਸਕਦੇ ਹਨ। ਰੇਲਵੇ ਸੂਤਰਾਂ ਅਨੁਸਾਰ ਇੰਜਨਾਂ ਦੇ ਕਈ ਕਲਪੁਰਜੇ ਜਿਵੇਂ ਕ੍ਰੈਂਕ ਸ਼ਾਪਟ, ਐਲਟਨੇਟਰ ਅਤੇ ਫੋਰਜ ਵ੍ਹੀਲ ਦਾ ਵੀ ਦੇਸ਼ ਵਿਚ ਹੀ ਨਿਰਮਾਣ ਕਰਨ ਦਾ ਪ੍ਰਸਤਾਵ ਹੈ।
ਰੇਲਵੇ ਲਾਈਨਾਂ ਵਿਛਾਉਣ ਲਈ ਐਮ.ਸੀ.ਐਲ ਨੇ ਬਣਾਈਆਂ ਦੋ ਵਿਸ਼ੇਸ਼ ਇਕਾਈਆਂ
ਇਸ ਦੌਰਾਨ ਦੁਨੀਆ ਦੀ ਸਭ ਤੋਂ ਵੱਡੀ ਕੋਲਾ ਖੁਦਾਈ ਕੰਪਨੀ ਕੋਲ ਇੰਡੀਆ ਲਿਮਟਿਡ ਦੀ ਇਕਾਈ ਮਹਾਨਦੀ ਕੋਲਫਿਲਡਜ਼ ਲਿਮਟਿਡ (ਐਮ.ਸੀ.ਐਲ) ਨੇ ਢੁਆਈ ਲਈ ਰੇਲਵੇ ਲਾਈਨਾਂ ਵਿਛਾਉਣ ਲਈ ਦੋ ਨਵੀਆਂ ਵਿਸ਼ੇਸ਼ ਇਕਾਈਆਂ ਦਾ ਗਠਨ ਕਰਨ ਦਾ ਫੈਸਲਾ ਲਿਆ ਹੈ। ਕੋਲ ਇੰਡੀਆ ਨੇ ਦੱਸਿਆ ਕਿ ਅੱਜ ਓਡਿਸਾ ਦੇ ਮੁੱਖ ਸਕਤੱਰ ਕੇਂਦਰ ਸਰਕਾਰ ਦੇ ਕੋਲਾ ਸਕਤੱਰ ਅਨਿਲ ਸਵਰੂਪ ਅਤੇ ਰੇਲਵੇ ਅਤੇ ਐਮ.ਸੀ.ਐਲ. ਦੇ ਸੀਨੀਅਰ ਅਧਿਕਾਰੀਆਂ ਵਿਚਾਲੇ ਹੋਈ ਇਕ ਮੀਟਿੰਗ 'ਚ ਇਸ ਸਬੰਧੀ ਮੁਢਲਾ ਸਮਝੌਤਾ ਹੋਇਆ।
ਕੰਪਨੀ ਅਨੁਸਾਰ ਤੇਲਚਰ ਅਤੇ ਆਈ.ਬੀ. ਵੈਲੀ ਕੋਲ ਫੀਲਡ 'ਚ ਕੋਲਾ ਢੁਆਈ ਦੀਆਂ ਵਧੀਆਂ ਲੋੜਾਂ ਦੇ ਮੱਦੇਨਜ਼ਰ ਜਲਦੀ ਤੋਂ ਜਲਦੀ ਨਵੀਆਂ ਰੇਲਵੇ ਲਾਈਨਾਂ ਵਿਛਾਉਣਾ ਲਾਜ਼ਮੀ ਹੋ ਗਿਆ ਹੈ। ਇਨ੍ਹਾਂ ਵਿਸ਼ੇਸ਼ ਇਕਾਈਆਂ 'ਚ ਸੂਬਾ ਸਰਕਾਰ ਦੀ ਹਿੱਸੇਦਾਰੀ 10 ਫੀਸਦੀ, ਰੇਲਵੇ ਦੀ 26 ਫੀਸਦੀ ਅਤੇ ਐਮ.ਸੀ.ਐਲ. ਦੀ 64 ਫੀਸਦੀ ਹਿੱਸੇਦਾਰੀ ਹੋਵੇਗੀ।
ਸਨੈਪਡੀਲ ਨੇ ਫਿਰ ਕੀਤੀ ਅਜਿਹੀ ਹਰਕਤ ਕਿ ਉਪਭੋਗਤਾ ਦੇ ਉਡੇ ਹੋਸ਼ (ਦੇਖੋ ਤਸਵੀਰਾਂ)
NEXT STORY