ਨਵੀਂ ਦਿੱਲੀ- ਆਨਲਾਈਨ ਸ਼ਾਪਿੰਗ ਸਾਈਟ ਦਾ ਵੱਧਦਾ ਕਰੇਜ਼ ਲੋਕਾਂ ਨੂੰ ਫਾਇਦਾ ਤਾਂ ਪਹੁੰਚਾ ਹੀ ਰਿਹਾ ਹੈ ਪਰ ਕਈ ਇਸ ਤਰ੍ਹਾਂ ਦੇ ਲੋਕ ਵੀ ਹਨ ਜੋ ਆਨਲਾਈਨ ਸ਼ਾਪਿੰਗ 'ਚ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਆਨਲਾਈਨ ਮਾਰਕੀਟ ਤੋਂ ਸਾਮਾਨ ਮੰਗਵਾਉਣ 'ਤੇ ਆਏ ਦਿਨ ਇੱਟ-ਪੱਥਰ ਮਿਲ ਰਹੇ ਹਨ।
ਹਾਲ ਹੀ 'ਚ ਮੱਧਪ੍ਰਦੇਸ਼ ਦੇ ਗਵਾਲਿਅਰ 'ਚ ਰਹਿਣ ਵਾਲੇ ਅਨੁਜ ਮਾਥੂਰ ਵੀ ਇਸ ਤਰ੍ਹਾਂ ਦੇ ਧੋਖੇ ਦਾ ਸ਼ਿਕਾਰ ਹੋਏ ਹਨ। ਅਨੁਜ ਨੇ 30 ਜਨਵਰੀ ਨੂੰ ਸਨੈਪਡੀਲ ਤੋਂ ਮਾਈਕਰੋਮੈਕਸ ਦਾ ਬੋਲਡ ਏ065 ਮਾਡਲ ਦਾ ਮੋਬਾਈਲ ਆਰਡਰ ਕੀਤਾ ਸੀ ਪਰ ਬਦਲੇ 'ਚ ਮਿਲਿਆ ਪੱਥਰ। ਅਨੁਜ ਨੂੰ ਇਹ ਮੋਬਾਈਲ 6 ਫਰਵਰੀ ਨੂੰ ਸਨੈਪਡੀਲ ਵਲੋਂ ਡਿਲੀਵਰ ਕੀਤਾ ਗਿਆ, ਜਿਸ ਦੀ ਕੀਮਤ 3710 ਰੁਪਏ ਸੀ। ਉਨ੍ਹਾਂ ਨੇ ਇਹ ਫੋਨ ਰਿਸੀਵ ਕਰਕੇ ਪੈਸੇ ਡਿਲੀਵਰੀ ਮੈਨ ਨੂੰ ਦੇ ਦਿੱਤੇ। ਜਦੋਂ ਉਨ੍ਹਾਂ ਨੇ ਆਪਣਾ ਪੈਕੇਟ ਖੋਲ੍ਹ ਕੇ ਦੇਖਿਆ ਤਾਂ ਉਹ ਹੈਰਾਨ ਹੋ ਗਏ।
ਉਸ ਬਾਕਸ 'ਚੋਂ ਮੋਬਾਈਲ ਦੀ ਜਗ੍ਹਾ ਪੱਥਰ ਪਿਆ ਸੀ। ਇਸ ਦੇ ਇਲਾਵਾ ਉਸ ਬਾਕਸ 'ਚ ਸਿਰਫ ਮੋਬਾਈਲ ਦਾ ਚਾਰਜਰ ਸੀ ਹੋਰ ਕੁਝ ਨਹੀਂ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਨੁਜ ਸਨੈਪਡੀਲ ਤੋਂ ਇਸ ਮਾਡਲ ਦੇ ਦੋ ਹੋਰ ਮੋਬਾਈਲ ਮੰਗਵਾ ਚੁੱਕੇ ਹਨ ਪਰ ਇਸ ਵਾਰ ਉਨ੍ਹਾਂ ਨੇ ਹੋਰ ਰੰਗ ਦਾ ਮੋਬਾਈਲ ਮੰਗਵਾਇਆ ਸੀ। ਇਸ ਤੋਂ ਪਹਿਲਾਂ ਉਹ ਇਸ ਤਰ੍ਹਾਂ ਦੇ ਧੋਖੇ ਦਾ ਸ਼ਿਕਾਰ ਨਹੀਂ ਹੋਏ ਸੀ ਇਸ ਲਈ ਉਨ੍ਹਾਂ ਨੇ ਡਿਲੀਵਰੀ ਮੈਨ ਨੂੰ ਪੈਸੇ ਦੇਣ ਤੋਂ ਪਹਿਲਾਂ ਬਾਕਸ ਨੂੰ ਚੈਕ ਨਹੀਂ ਕੀਤਾ ਸੀ। ਇਸ ਦੀ ਸ਼ਿਕਾਇਤ ਉਹ ਸਨੈਪਡੀਲ ਨੂੰ ਵੀ ਕਰ ਚੁੱਕੇ ਹਨ ਪਰ ਅਜੇ ਤਕ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਅਤੇ ਜਾਂਚ ਦਾ ਭਰੋਸਾ ਦਿੱਤਾ ਗਿਆ ਹੈ।
ਸ਼ੇਅਰ ਬਾਜ਼ਾਰ 'ਚ 2 ਮਹੀਨਿਆਂ ਦੀ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ
NEXT STORY