ਲਖਨਊ- ਆਏ ਦਿਨ ਅਪਰਾਧੀਆਂ ਵਲੋਂ ਦਿਲ ਨੂੰ ਕੰਬਾ ਦੇਣ ਵਾਲੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ। ਪੁਲਸ ਤੋਂ ਬੇਖੌਫ ਹੋ ਕੇ ਉਹ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਛੋਟੀ-ਛੋਟੀ ਗੱਲ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ। ਕੁਝ ਅਜਿਹਾ ਹੀ ਹੋਇਆ ਇਸ ਧੀ ਨਾਲ, ਜਿਸ ਦੇ ਸਿਰ ਤੋਂ ਪਿਓ ਦਾ ਸਾਇਆ ਉਠ ਗਿਆ।
ਸ਼ਰਾਬ ਨੂੰ ਲੈ ਕੇ ਝਗੜਾ ਇੰਨਾ ਵਧ ਗਿਆ ਕਿ ਦੋ ਪੱਖਾਂ 'ਚ ਜੰਮ ਕੇ ਕੁੱਟਮਾਰ ਹੋਈ। ਇਸ ਦਾ ਬਦਲਾ ਲੈਣ ਲਈ ਬਦਮਾਸ਼ਾਂ ਨੇ ਹੱਤਿਆਕਾਂਡ ਨੂੰ ਅੰਜ਼ਾਮ ਦਿੱਤਾ। ਪੀਜੀਆਈ ਥਾਣਾ ਖੇਤਰ ਸਥਿਤ ਪਿੰਡ ਝਿਲਝਿਲਾ ਦਾ ਪੁਰਵਾ ਵਾਸੀ ਰਾਮ ਮਿਲਨ ਨੇ ਦੱਸਿਆ ਕਿ ਸ਼ਨੀਵਾਰ ਨੂੰ ਪਿੰਡ ਕੋਲ ਦੇਸੀ ਸ਼ਰਾਬ ਦੇ ਠੇਕੇ ਦੀ ਦੁਕਾਨ ਕੋਲ ਫੁੱਲਚੰਦ, ਹਰੀਕੇਸ਼ ਅਤੇ ਜਗਜੀਵਨ ਮਿਲ ਗਏ। ਸਾਰਿਆਂ ਨੇ ਬੈਠ ਕੇ ਸ਼ਰਾਬ ਪੀਤੀ। ਇਸ ਦੌਰਾਨ ਫੁੱਲਚੰਦ ਹੋਰ ਸ਼ਰਾਬ ਪਿਲਾਉਣ ਦੀ ਜਿੱਦ ਕਰਨ ਲੱਗਾ। ਰਾਮ ਮਿਲਨ ਨੇ ਪੈਸੇ ਨਾ ਹੋਣ ਦਾ ਹਵਾਲਾ ਦੇ ਕੇ ਮਨਾਂ ਕਰ ਦਿੱਤਾ ਤਾਂ ਦੋਹਾਂ ਪੱਖਾਂ 'ਚ ਕੁੱਟਮਾਰ ਸ਼ੁਰੂ ਹੋ ਗਈ। ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। ਪੁਲਸ ਨੇ ਵਿਚ-ਬਚਾਅ ਕਰ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ।
ਇਸ ਦਾ ਬਦਲਾ ਲੈਣ ਲਈ ਫੁੱਲਚੰਦ, ਹਰੀਕੇਸ਼ ਅਤੇ ਜਗਜੀਵਨ ਨੇ ਮੌਕਾ ਮਿਲਣ 'ਤੇ ਇਸ ਗੱਲ ਦਾ ਬਦਲਾ ਰਾਮਮਿਲਨ ਦੇ ਪਿਤਾ ਬੈਜਨਾਥ 'ਤੇ ਹਮਲਾ ਕਰ ਦਿੱਤਾ। ਉਸ ਦੌਰਾਨ ਪਿਤਾ ਨਾਲ ਕੁੱਟਮਾਰ ਹੁੰਦੀ ਵੇਖ ਕੇ ਧੀ ਚੀਖਾਂ ਮਾਰਨ ਲੱਗੀ ਪਰ ਹਮਲਾਵਰਾਂ ਨੂੰ ਜ਼ਰਾ ਵੀ ਤਰਸ ਨਹੀਂ ਆਇਆ। ਧੀ ਦੇ ਸਾਹਮਣੇ ਹੀ ਪਿਤਾ 'ਤੇ ਚਾਕੂ ਨਾਲ ਵਾਰ ਕੀਤੇ ਅਤੇ ਪਿਤਾ ਬੈਜਨਾਥ ਲਹੂ-ਲੁਹਾਨ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਉਸ ਨੇ ਰੌਲਾ ਪਾਇਆ ਤਾਂ ਪਿੰਡ ਦੇ ਲੋਕ ਖੇਤਾਂ ਵੱਲ ਦੌੜੇ, ਦੋਸ਼ੀ ਫਰਾਰ ਹੋ ਗਏ। ਬੈਜਨਾਥ ਨੂੰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਰਾਮ ਮਿਲਨ ਨੇ ਪਿੰਡ ਦੇ ਹੀ ਫੁੱਲਚੰਦ, ਉਸ ਦੇ ਬੇਟੇ ਹਰੀਕੇਸ਼, ਜਗਜੀਵਨ 'ਤੇ ਹੱਤਿਆ ਦਾ ਕੇਸ ਦਰਜ ਕੀਤਾ ਹੈ। ਬੈਜਨਾਥ ਦੀ ਹੱਤਿਆ ਤੋਂ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪੁਲਸ ਨੇ ਪਹਿਲਾ ਹੀ ਕਾਰਵਾਈ ਕੀਤੀ ਹੁੰਦੀ ਤਾਂ ਬੈਜਨਾਥ ਦੀ ਜਾਨ ਬਚ ਜਾਂਦੀ।
'ਮੁਲਾਇਮ ਚਾਲੀਸਾ' ਪੜ੍ਹ ਕੇ ਦੂਰ ਦੌੜਾਉਂਦਾ ਹਾਂ- ਨਰੇਸ਼ ਅਗਰਵਾਲ
NEXT STORY