ਨਵੀਂ ਦਿੱਲੀ- ਚਾਲੂ ਮਾਲੀ ਸਾਲ ਦੀ ਦਸੰਬਰ 'ਚ ਖਤਮ ਤਿਮਾਹੀ 'ਚ 7.5 ਫੀਸਦੀ ਦੀ ਵਿਕਾਸ ਦਰ ਦੇ ਨਾਲ ਭਾਰਤ ਚੀਨ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣ ਗਿਆ ਹੈ। ਕੇਂਦਰੀ ਸੰਖਿਅਕੀ ਵਿਭਾਗ ਵੱਲੋਂ ਆਧਾਰ ਸਾਲ 'ਚ ਬਦਲਾਅ ਅਤੇ ਗਿਣਤੀ ਦੀ ਪ੍ਰਣਾਲੀ ਦੇ ਤਹਿਤ ਦਸੰਬਰ 2014 ਵਿਚ ਖਤਮ ਤਿਮਾਹੀ 'ਚ ਭਾਰਤ ਦੀ ਵਿਕਾਸ ਦਰ 7.5 ਫੀਸਦੀ ਰਹੀ। ਜਦੋਂਕਿ ਇਸੇ ਤਿਮਾਹੀ 'ਚ ਚੀਨ ਦੀ ਵਿਕਾਸ ਦਰ 7.3 ਫੀਸਦੀ ਰਹੀ ਸੀ।
ਇਸ ਤੋਂ ਪਹਿਲੇ ਪੁਰਾਣੀ ਗਿਣਤੀ ਦੇ ਆਧਾਰ 'ਤੇ ਕੌਮਾਂਤਰੀ ਮੁਦਰਾ ਫੰਡ ਨੇ ਅਗਲੇ ਸਾਲ ਭਾਰਤ ਦੇ ਚੀਨ ਤੋਂ ਅੱਗੇ ਨਿਕਲਣ ਦੀ ਗੱਲ ਕਹੀ ਸੀ ਜਦੋਂਕਿ ਵਿਸ਼ਵ ਬੈਂਕ ਨੇ 2017 ਤੱਕ ਭਾਰਤ ਅਤੇ ਚੀਨ ਦੇ ਬਰਾਬਰ ਰਹਿਣ ਦਾ ਅੰਦਾਜ਼ਾ ਲਗਾਇਆ ਸੀ। ਚਾਲੂ ਮਾਲੀ ਸਾਲ ਦੀ ਦੂਜੀ ਤਿਮਾਹੀ 'ਚ ਜੀ.ਡੀ.ਪੀ. ਵਾਧਾ ਦਰ ਦਾ ਅੰਦਾਜ਼ਾ 5.3 ਫੀਸਦੀ ਤੋਂ ਸੋਧ ਕੇ 8.2 ਫੀਸਦੀ ਕਰ ਦਿੱਤਾ ਗਿਆ ਹੈ। ਪਹਿਲੀ ਤਿਮਾਹੀ 'ਚ ਜੀ.ਡੀ.ਪੀ. ਵਾਧਾ ਦਰ ਦਾ ਅੰਦਾਜ਼ਾ ਵੀ 5.7 ਫੀਸਦੀ ਤੋਂ ਵਧਾ ਕੇ 6.5 ਫੀਸਦੀ ਕਰ ਦਿੱਤਾ ਗਿਆ ਹੈ।
ਕੱਚੇ ਤੇਲ 'ਚ ਆਈ ਗਿਰਾਵਟ
NEXT STORY