ਨਵੀਂ ਦਿੱਲੀ- ਚੀਨੀ ਸਮਾਰਟਫੋਨ ਕੰਪਨੀ ਜਿਓਮੀ ਨੇ ਪਿਛਲੇ ਸਾਲ ਆਪਣੇ ਵਧੀਆ ਸਮਾਰਟਫੋਨ ਐਮ.ਆਈ. 3 ਦੇ ਨਾਲ ਭਾਰਤ 'ਚ ਪੈਰ ਰੱਖਿਆ। ਕੰਪਨੀ ਵਲੋਂ ਐਮ.ਆਈ. 3 ਨੂੰ ਫਲੈਸ਼ ਸੇਲ ਰਾਹੀਂ ਵੇਚਿਆ ਗਿਆ ਸੀ। ਹੁਣ ਇਸ ਚੀਨੀ ਮੇਕਰ ਵਲੋਂ ਆਪਣੇ 2014 ਦੇ ਫਲੈਗਸ਼ਿਪ ਸਮਾਰਟਫੋਨ ਦੇ ਨਾਲ ਇਕ ਵਾਰ ਫਿਰ ਭਾਰਤੀਅ ਬਾਜ਼ਾਰ 'ਚ ਹਲਚਲ ਪੈਦਾ ਕਰਨ ਦੀ ਤਿਆਰੀ 'ਚ ਹੈ। ਜਿਓਮੀ ਦਾ ਪਿਛਲੇ ਸਾਲ ਲਾਂਚ ਹੋਇਆ ਫਲੈਗਸ਼ਿਪ ਸਮਾਰਟਫੋਨ ਐਮ.ਆਈ. 4 ਕਦੋਂ ਲਾਂਚ ਹੋਵੇਗਾ ਇਸ ਬਾਰੇ 'ਚ ਦੱਸਿਆ ਗਿਆ ਹੈ।
ਜਿਓਮੀ ਇੰਡੀਆ ਵਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ ਕਿ ਪਿਛਲੇ ਸਾਲ ਲਾਂਚ ਐਮ.ਆਈ. 4 ਸਮਾਰਟਫੋਨ ਨੂੰ ਇਸ ਮਹੀਨੇ ਦੀ ਤਾਰੀਖ ਨੂੰ ਲਾਂਚ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਕੰਪਨੀ ਵਲੋਂ ਐਮ.ਆਈ.4 ਦੇ 64 ਜੀ.ਬੀ. ਮਾਡਲ ਦੀ ਕੀਮਤ 23999 ਰੁਪਏ ਰੱਖੀ ਗਈ ਹੈ ਜੋ ਇਸ ਦੇ 16 ਜੀ.ਬੀ. ਵਾਲੇ ਮਾਡਲ ਤੋਂ 4000 ਹਜ਼ਾਰ ਰੁਪਏ ਵੱਧ ਹੈ। ਜਿਓਮੀ ਵਲੋਂ ਐਮ.ਆਈ. 4 ਨੂੰ ਵੀ ਫਲੈਸ਼ ਸੇਲ ਜ਼ਰੀਏ ਹੀ ਭਾਰਤ 'ਚ ਵੇਚਿਆ ਜਾਵੇਗਾ।
ਜਿਓਮੀ ਐਮ.ਆਈ. 4 ਦੇ ਫੀਚਰ
ਜਿਓਮੀ ਐਮ.ਆਈ. 4 'ਚ 5 ਇੰਚ ਦੀ ਫੁੱਲ ਐਚ.ਡੀ. ਡਿਸਪਲੇ 1080 ਗੁਣਾ 1920 ਪਿਕਸਲ ਰੈਜ਼ੇਲਿਊਸ਼ਨ ਦੇ ਨਾਲ ਦਿੱਤੀ ਗਈ ਹੈ। ਇਸ 'ਚ 2.5 ਜੀ.ਐਚ.ਜ਼ੈਡ. 'ਤੇ ਚੱਲਣ ਵਾਲਾ ਸਨੈਪਡਰੈਗਨ 801 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 3 ਜੀ.ਬੀ. ਦੀ ਰੈਮ ਦੇ ਨਾਲ 16, 64 ਜੀ.ਬੀ. ਦੀ ਇੰਟਰਨਲ ਸਟੋਰੇਜ ਦਾ ਆਪਸ਼ਨ ਉਪਲੱਬਧ ਹੈ ਜਿਸ ਨੂੰ ਵਧਾਇਆ ਨਹੀਂ ਜਾ ਸਕਦਾ। ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰੇ ਦੇ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੇ ਇਲਾਵਾ ਫੋਨ 'ਚ 3080 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਸਮਾਰਟਫੋਨ ਐਂਡਰਾਇਡ ਦੇ 4.4 ਕਿਟਕੈਟ ਵਰਜ਼ਨ 'ਤੇ ਚੱਲਦਾ ਹੈ।
ਇਸ ਸ਼ਾਨਦਾਰ ਸਮਾਰਟਫੋਨ ਨੂੰ ਖਰਦੀਣ ਦਾ ਕੱਲ ਹੈ ਵਧੀਆ ਮੌਕਾ
NEXT STORY