ਨਵੀਂ ਦਿੱਲੀ- ਆਰਥਿਕ ਸੰਕਟ ਨਾਲ ਜੂਝ ਰਹੀ ਸਪਾਈਸਜੈੱਟ ਨੇ ਇਕ ਵਾਰ ਫਿਰ ਟ੍ਰੇਨ ਤੋਂ ਵੀ ਸਸਤੇ ਪਲੇਨ ਟਿਕਟ ਦੇ ਆਫਰ ਦਾ ਦਾਅਵਾ ਕੀਤਾ ਹੈ। ਇਸ ਸਕੀਮ ਦੇ ਤਹਿਤ 599 ਰੁਪਏ 'ਚ ਉਪਲਬਧ ਇਸ ਟਿਕਟ ਦੀ ਬੁਕਿੰਗ 11 ਫਰਵਰੀ ਤੋਂ ਸ਼ੁਰੂ ਹੋ ਗਈ ਹੈ। ਇਸ ਪੇਸ਼ਕਸ਼ ਦੇ ਤਹਿਤ ਬੁੱਕ ਕੀਤੇ ਗਏ ਟਿਕਟਾਂ 'ਤੇ 1 ਜੁਲਾਈ ਤੋਂ 24 ਅਕਤੂਬਰ ਦੇ ਵਿਚਾਲੇ ਯਾਤਰਾ ਕੀਤੀ ਜਾ ਸਕਦੀ ਹੈ। ਜਦੋਂਕਿ ਇੰਟਰਨੈਸ਼ਨਲ ਫਲਾਈਟਸ 'ਚ ਇਹ ਯਾਤਰਾ 3499 ਰੁਪਏ 'ਚ ਕੀਤੀ ਜਾ ਸਕੇਗੀ। ਆਫ ਸੀਜ਼ਨ 'ਚ ਯਾਤਰੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਆਪਣੀ ਮੁਕਾਬਲੇਬਾਜ਼ੀ ਏਅਰਲਾਈਨਸ ਨੂੰ ਕੰਪੀਟੀਸ਼ਨ ਦੇਣ ਦੇ ਲਈ ਸਪਾਈਸਜੈੱਟ ਨੇ ਇਹ ਆਫਰ ਦਿੱਤਾ ਹੈ।
ਐੱਕਸਪਰਟਸ ਦਾ ਮੰਨਣਾ ਹੈ ਕਿ ਇਹ ਆਫਰ ਕੁਝ ਸਮੇਂ ਦੇ ਲਈ ਹੁੰਦੇ ਹਨ, ਜੋ ਕੰਪਨੀ ਦੀ ਡਿਮਾਂਡ ਨੂੰ ਵਧਾਉਣ ਦਾ ਕੰਮ ਕਰਦੇ ਹਨ। ਪੂਰੀ ਦਨੀਆ ਦੀਆਂ ਏਅਰਲਾਈਨਸ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਆਫਰ ਦਿੰਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦੇ ਆਫਰ ਦੇ ਕੇ ਕੰਪਨੀ ਆਫ ਸੀਜ਼ਨ 'ਚ ਖਾਲੀ ਜਾਣ ਵਾਲੀਆਂ ਸੀਟਾਂ 'ਤੇ ਵੀ ਕੁਝ ਪੈਸੇ ਕਮਾ ਲੈਂਦੀਆਂ ਹਨ। ਜੇਕਰ ਇਸ ਤਰ੍ਹਾਂ ਦੇ ਆਫਰ ਨਹੀਂ ਦਿੱਤੇ ਜਾਣਗੇ ਤਾਂ ਆਫ ਸੀਜ਼ਨ ਦੇ ਸਮੇਂ 'ਚ ਕਾਫੀ ਜ਼ਿਆਦਾ ਸੀਟਾਂ ਖਾਲੀ ਚਲੀਆਂ ਜਾਣਗੀਆਂ, ਜਿਸ ਨਾਲ ਏਅਰਲਾਈਨ ਕੰਪਨੀ ਦੀ ਰੇਟਿੰਗ 'ਤੇ ਵੀ ਫਰਕ ਪੈਂਦਾ ਹੈ।
ਇਸ ਤਰ੍ਹਾਂ ਦੇ ਆਫਰ ਉਨ੍ਹਾਂ ਯਾਤਰੀਆਂ ਨੂੰ ਧਿਆਨ 'ਚ ਰੱਖ ਕੇ ਦਿੱਤੇ ਜਾਂਦੇ ਹਨ, ਜੋ ਅਕਸਰ ਟ੍ਰੇਨ ਜਾਂ ਬੱਸ ਤੋਂ ਸਫਰ ਕਰਦੇ ਹਨ ਅਤੇ ਹਵਾਈ ਯਾਤਰਾ ਕਰਨਾ ਚਾਹੁੰਦੇ ਹਨ। ਕਿਰਾਏ 'ਚ ਮਿਲਣ ਵਾਲੀ ਭਾਰੀ ਛੋਟ ਤੋਂ ਬਾਅਦ ਟ੍ਰੇਨ ਅਤੇ ਏਅਰ ਫੇਅਰ 'ਚ ਬਹੁਤ ਘੱਟ ਫਰਕ ਰਹਿ ਜਾਂਦਾ ਹੈ, ਜਿਸ ਨਾਲ ਹਵਾਈ ਯਾਤਰਾ ਦੀ ਇੱਛਾ ਰੱਖਣ ਵਾਲੇ ਲੋਕ ਵੀ ਇਸ ਦਾ ਆਨੰਦ ਲੈ ਸਕਦੇ ਹਨ।
ਕੱਚੇ ਤੇਲ ਦੀਆਂ ਕੀਮਤਾਂ 'ਚ ਹੋਰ ਕਮੀ ਆਵੇਗੀ : ਆਈ. ਈ. ਏ.
NEXT STORY