ਮੁੰਬਈ- ਬਾਲੀਵੁੱਡ ਦੇ ਸਭ ਤੋਂ ਵੱਡੇ ਖਲਨਾਇਕ ਕਹੇ ਜਾਣ ਵਾਲੇ ਪ੍ਰਾਣ ਕਿਸ਼ਨ ਸਿਕੰਦ ਦੀ ਅੱਜ 95ਵੇਂ ਬਰਥ ਐਨਵਰਸਰੀ ਹੈ। ਇਨ੍ਹਾਂ ਨੂੰ ਇਕ ਅਜਿਹੇ ਅਭਿਨੇਤਾ ਦੇ ਰੂਪ 'ਚ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ 50 ਦੇ ਦਹਾਕੇ 'ਚ ਫਿਲਮ ਇੰਡਸਟਰੀ 'ਤੇ ਰਾਜ਼ ਕੀਤਾ। 12 ਫਰਵਰੀ 1920 ਨੂੰ ਪੁਰਾਣੀ ਦਿੱਲੀ ਬੱਲੀਮਾਰਾਨ ਖੇਤਰ 'ਚ ਜਨਮੇ ਪ੍ਰਾਣ ਸਾਹਿਬ ਦਾ ਜਨਮ ਹੋਇਆ। 1940 'ਚ ਜਦੋਂ ਮੁਹੰਮਦ ਵਲੀ ਨੇ ਪਹਿਲੀ ਵਾਰ ਪਾਨ ਦੀ ਦੁਕਾਨ 'ਤੇ ਪ੍ਰਾਣ ਨੂੰ ਦੇਖਿਆ ਤਾਂ ਉਨ੍ਹਾਂ ਨੂੰ ਫਿਲਮਾਂ 'ਚ ਅਭਿਨੈ ਲਈ ਤਿਆਰ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਇਕ ਪੰਜਾਬੀ ਫਿਲਮ 'ਯਮਲਾ ਜੱਟ' ਬਣਾਈ ਜੋ ਕਿ ਸਫਲ ਵੀ ਰਹੀ। ਇਕ ਅਜਿਹਾ ਸਮਾਂ ਵੀ ਆਇਆ ਜਦੋਂ ਉਹ ਹਰ ਫਿਲਮ 'ਚ ਨਕਾਰਾਤਮਕ ਕਿਰਦਾਰ ਕਰਦੇ ਨਜ਼ਰ ਆਉਂਦੇ ਸਨ। ਪ੍ਰਾਣ ਨੂੰ ਉਨ੍ਹਾਂ ਦੇ ਵਧੀਆ ਅਭਿਨੈ ਲਈ ਤਿੰਨ ਵਾਰ ਫਿਲਮ ਫੇਅਰ ਪੁਰਸਕਾਰ ਲਈ ਸਨਮਾਨਿਤ ਵੀ ਕੀਤਾ ਗਿਆ। ਪ੍ਰਾਣ ਸਾਹਿਬ ਨੇ 1945 'ਚ ਸ਼ੁੱਕਲਾ ਆਲੂਵਾਲੀਆ ਨਾਲ ਵਿਆਹ ਕੀਤਾ। ਉਨ੍ਹਾਂ ਦੇ ਤਿੰਨ ਬੱਚੇ ਹਨ। 93 ਸਾਲ ਦੀ ਉਮਰ 'ਚ ਲੰਬੀ ਬੀਮਾਰੀ ਦੇ ਚੱਲਦੇ 12 ਜੁਲਾਈ ਦੇ ਚੱਲਦੇ 2103 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।
'ਵੈੱਲਕਮ ਬੈਕ' ਦੇ ਸੈੱਟ 'ਤੇ ਜ਼ਖਮੀ ਹੋਏ ਜਾਨ ਅਬ੍ਰਾਹਿਮ (ਦੇਖੋ ਤਸਵੀਰਾਂ)
NEXT STORY