ਬੀਜਿੰਗ— ਇਸ ਨੂੰ ਰੱਬ ਦਾ ਚਮਤਕਾਰ ਜਾਂ ਫਿਰ ਕੁਦਰਤ ਦਾ ਘਾਲਾ-ਮਾਲਾ ਹੀ ਕਹਿ ਸਕਦੇ ਹਾਂ ਕਿ ਇਕ ਸੂਰਨੀ ਨੇ ਅਜਿਹੇ ਬੱਚੇ ਨੂੰ ਜਨਮ ਦਿੱਤਾ ਹੈ, ਜੋ ਕਾਫੀ ਹੱਦ ਤੱਕ ਇਨਸਾਨ ਦੇ ਬੱਚੇ ਵਰਗਾ ਦਿਖਾਈ ਦਿੰਦਾ ਹੈ। ਸੋਸ਼ਲ ਮੀਡੀਆ 'ਤੇ ਅੱਜ-ਕੱਲ੍ਹ ਇਸ ਸੂਰ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਚੀਨ ਦੇ ਰਹਿਣ ਵਾਲੇ ਇਕ ਕਿਸਾਨ ਦੇ ਫਾਰਮ ਵਿਚ ਸੂਰ ਦੇ ਬੱਚੇ ਨੇ ਜਨਮ ਲਿਆ ਅਤੇ ਉਸ ਦਾ ਚਿਹਰਾ ਸਮਝਣਾ ਕਾਫੀ ਮੁਸ਼ਕਿਲ ਸੀ। ਹਾਲਾਂਕਿ ਸੂਰ ਦਾ ਇਹ ਬੱਚਾ ਥੋੜ੍ਹੀ ਦੇਰ ਬਾਅਦ ਹੀ ਮਰ ਗਿਆ।
ਵਾਇਰਸ ਤਸਵੀਰਾਂ ਵਿਚ ਤੁਸੀਂ ਦੇਖ ਹੀ ਸਕਦੇ ਹੋ ਕਿਵੇਂ ਇਸ ਸੂਰ ਦੇ ਬੱਚੇ ਦੇ ਨੱਕ, ਅੱਖ ਅਤੇ ਮੂੰਹ ਸਭ ਕੁਝ ਇਨਸਾਨਾਂ ਵਰਗੇ ਲੱਗ ਰਹੇ ਸਨ। ਇੱਥੇ ਦੱਸ ਦੇਈਏ ਕਿ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਕਈ ਵਾਰ ਇਨਸਾਨ ਦੇ ਬੱਚੇ ਕਿਸੇ ਜਾਨਵਰ ਦੇ ਰੂਪ ਵਿਚ ਤੇ ਕਈ ਵਾਰ ਕਈ ਜਾਨਵਰਾਂ ਦੇ ਬੱਚੇ ਇਨਸਾਨਾਂ ਵਰਗੇ ਪੈਦਾ ਹੋਏ ਹਨ।
ਆਈ. ਐੱਸ. ਦਾ ਦਬਦਬਾ ਕਾਇਮ, ਖੋਲ੍ਹ ਲਈ ਆਪਣੀ ਬੈਂਕ
NEXT STORY