ਨਵੀਂ ਦਿੱਲੀ, ਕੇਂਦਰੀ ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰੀ ਸਰਬਾਨੰਦ ਸੋਨੋਵਾਲ ਨੇ ਕ੍ਰਿਕਟ ਦੇ ਮਹਾਕੁੰਭ 11ਵੇਂ ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਸੋਨੋਵਾਲ ਨੇ ਭਾਰਤੀ ਟੀਮ ਨੂੰ ਦਿੱਤੇ ਸੰਦੇਸ਼ 'ਚ ਕਿਹਾ ਕਰੋੜਾਂ ਹਿੰਦੋਸਤਾਨੀਆਂ ਦੀਆਂ ਦੁਆਵਾਂ ਟੀਮ ਇੰਡੀਆ ਨਾਲ ਹਨ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਟੀਮ ਇੰਡੀਆ ਜ਼ਰੂਰ ਟਰਾਫੀ ਜਿੱਤੇਗੀ ਅਤੇ ਦੇਸ਼ ਵਾਸੀਆਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ। 14 ਫਰਵਰੀ ਤੋਂ 29 ਮਾਰਚ ਤਕ ਚੱਲਣ ਵਾਲੇ ਵਿਸ਼ਵ ਕੱਰ 'ਚ ਪਿਛਲੀ ਚੈਂਪੀਅਨ ਟੀਮ ਇੰਡੀਆ ਐਤਵਾਰ ਨੂੰ ਵਿਰੋਧੀ ਟੀਮ ਪਾਕਿਸਤਾਨ ਖਿਲਾਫ ਆਪਣੀ ਮੁਹਿੰਮ ਨੂੰ ਸ਼ੁਰੂ ਕਰੇਗੀ।
ਅਮਰੀਕਾ 'ਚ ਕ੍ਰਿਕਟ 'ਚ ਦਿਲਚਸਪੀ ਰੱਖਣ ਵਾਲੇ ਦੂਸਰੇ ਸਭ ਤੋਂ ਜ਼ਿਆਦਾ ਫੇਸਬੁੱਕ ਯੂਜ਼ਰਸ
NEXT STORY