ਐਡੀਲੇਡ, ਭਾਰਤ ਦੀ ਪਾਕਿਸਤਾਨ 'ਤੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੁਕਾਬਲੇ 'ਚ ਸ਼ਾਨਦਾਰ ਜਿੱਤ ਵਿਚ ਬਿਹਤਰੀਨ ਸੈਂਕੜਾ ਲਗਾ ਕੇ 'ਮੈਨ ਆਫ ਦਿ ਮੈਚ' ਬਣੇ ਵਿਰਾਟ ਕੋਹਲੀ ਨੇ ਕਿਹਾ ਕਿ ਇਹ ਉਸ ਦੇ ਕਰੀਅਰ ਦਾ ਇਕ ਵੱਡਾ ਦਿਨ ਹੈ। ਵਿਰਾਟ ਨੇ ਮੈਚ ਤੋਂ ਬਾਅਦ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਹੁਣ ਤਕ ਦੇ ਮੇਰੇ ਕਰੀਅਰ ਦੇ ਸਭ ਤੋਂ ਵੱਡੇ ਦਿਨਾਂ 'ਚੋਂ ਇਕ ਹੈ। ਵਿਸ਼ਵ ਕੱਪ ਦੀ ਅਜਿਹੀ ਸ਼ੁਰੂਆਤ ਕਰਨਾ ਨਿਸ਼ਚਿਤ ਰੂਪ ਨਾਲ ਅਦਭੁੱਤ ਹੈ। ਪਾਕਿਸਤਾਨ ਵਿਰੁੱਧ ਇਹ ਇਕ ਵੱਡਾ ਮੁਕਾਬਲਾ ਸੀ। ਉਨ੍ਹਾਂ ਨੇ ਵੀ ਸਖਤ ਸੰਘਰਸ਼ ਕੀਤਾ। ਜਦੋਂ ਤੁਸੀਂ ਦੇਸ਼ ਲਈ ਚੰਗਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਤੋਂ ਉਮੀਦਾਂ ਵੀ ਵਧ ਜਾਂਦੀਆਂ ਹਨ ਅਤੇ ਮੈਂ ਹਮੇਸ਼ਾ ਉਮੀਦਾਂ ਨੂੰ ਪਸੰਦ ਕਰਦਾ ਹਾਂ।''
ਕੱਲ ਇਨ੍ਹਾਂ ਖਿਡਾਰੀਆਂ ਦੀ ਹੋਵੇਗੀ ਨਿਲਾਮੀ
NEXT STORY