ਐਡੀਲੇਡ, ਪਾਕਿਸਤਾਨ ਦੇ ਕਪਤਾਨ ਮਿਸਬਾਹ-ਉਲ-ਹੱਕ ਨੇ ਵਿਸ਼ਵ ਕੱਪ ਮੁਕਾਬਲੇ ਵਿਚ ਸਾਬਕਾ ਚੈਂਪੀਅਨ ਭਾਰਤ ਤੋਂ 76 ਦੌੜਾਂ ਦੀ ਕਰਾਰੀ ਹਾਰ ਝੱਲਣ ਤੋਂ ਬਾਅਦ ਕਿਹਾ ਕਿ ਵਿਚਾਲੇ ਦੇ ਓਵਰਾਂ 'ਚ ਇਕ ਤੋਂ ਬਾਅਦ ਇਕ ਤਿੰਨ ਵਿਕਟਾਂ ਡਿਗਣ ਨਾਲ ਟੀਮ ਦਬਾਅ 'ਚ ਆ ਗਈ ਤੇ ਫਿਰ ਸੰਭਲ ਨਾ ਸਕੀ। ਮਿਸਬਾਹ ਨੇ ਮੈਚ ਤੋਂ ਬਾਅਦ ਕਿਹਾ, ''ਭਾਰਤੀ ਖਿਡਾਰੀ ਬਹੁਤ ਵਧੀਆ ਖੇਡੇ। ਉਨ੍ਹਾਂ ਨੇ ਵੱਡਾ ਸਕੋਰ ਖੜ੍ਹਾ ਕਰ ਦਿੱਤਾ ਤੇ ਸ਼ਾਨਦਾਰ ਗੇਂਦਬਾਜ਼ੀ ਵੀ ਕੀਤੀ। ਅਸੀਂ ਟੀਚੇ ਦਾ ਪਿੱਛਾ ਕਰਦਿਆਂ ਵਿਚਾਲੇ ਦੇ ਓਵਰਾਂ 'ਚ ਜਲਦੀ-ਜਲਦੀ ਵਿਕਟ ਗੁਆਈਆਂ, ਜਿਹੜੀਆਂ ਸਾਡੇ ਲਈ ਘਾਤਕ ਸਾਬਤ ਹੋਈਆਂ।''
ਮੇਰੇ ਕਰੀਅਰ ਦਾ ਸਭ ਤੋਂ ਵੱਡਾ ਦਿਨ : ਵਿਰਾਟ
NEXT STORY