ਮੁੰਬਈ- ਪਾਲੀਵੁੱਡ ਦੇ ਮਸ਼ਹੂਰ ਰੈਪਰ ਅਤੇ ਗਾਇਕ ਯੋ-ਯੋ ਹਨੀ ਸਿੰਘ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਹਨੀ ਸਿੰਘ ਹਾਲ ਹੀ 'ਚ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਨ। ਹਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਵੀ ਪੋਸਟ ਕੀਤੀ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਵੀ ਗੁਰਦੁਆਰੇ ਦੀ ਤਸਵੀਰ ਪੋਸਟ ਕੀਤੀ ਅਤੇ ਲਿਖਿਆ, ''ਮੈਂ ਆਪਣੇ ਪਰਿਵਾਰ ਨਾਲ ਇਥੇ ਆਇਆ ਸੀ।'' ਕਾਫੀ ਸਮੇਂ ਤੋਂ ਬਾਲੀਵੁੱਡ ਤੋਂ ਹਨੀ ਸਿੰਘ ਨੂੰ ਆਫਰ ਮਿਲ ਰਹੇ ਹਨ। ਲਗਾਤਾਰ ਕੰਮ ਅਤੇ ਸ਼ੋਅਜ਼ ਕਰਨ ਦੇ ਚਲਦਿਆਂ ਹੀ ਹਨੀ ਸਿੰਘ ਨੇ ਆਰਾਮ ਕਰਨ 'ਤੇ ਧਿਆਨ ਨਹੀਂ ਦਿੱਤਾ ਅਤੇ ਸਿਹਤ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਚਲਦਿਆਂ ਉਨ੍ਹਾਂ ਦੀ ਸਿਹਤ ਪਿਛਲੇ ਦਿਨਾਂ 'ਚ ਕਾਫੀ ਵਿਗੜ ਗਈ ਸੀ। ਸੁਣਨ 'ਚ ਤਾਂ ਇਹ ਵੀ ਆਇਆ ਸੀ ਕਿ ਉਹ ਡਿਪ੍ਰੈਸ਼ਨ 'ਚ ਰਹਿੰਦੇ ਸਨ। ਹਾਲਾਂਕਿ ਹੁਣ ਉਨ੍ਹਾਂ ਦੀ ਸਿਹਤ ਵਿੱਚ ਦਿਨੋਂ-ਦਿਨ ਸੁਧਾਰ ਹੋ ਰਿਹਾ ਹੈ ਅਤੇ ਉਹ ਜਲਦੀ ਹੀ ਗਾਇਕੀ ਵਿੱਚ ਵਾਪਸੀ ਕਰਨ ਵਾਲੇ ਹਨ।
ਇਸ ਹਸੀਨਾ ਨੇ ਵੈਲੇਨਟਾਈਨ ਡੇ 'ਤੇ ਕੀਤਾ ਅਜਿਹਾ ਕਾਰਨਾਮਾ, ਜਿਸ ਨੂੰ ਦੇਖ ਤੁਸੀਂ ਕਰੋਗੇ ਤੌਬਾ (ਵੀਡੀਓ)
NEXT STORY