ਮੁੰਬਈ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣਾਵਤ ਨੇ ਹਾਲ ਹੀ 'ਚ 'ਵੈਲੇਨਟਾਈਨ ਡੇ' ਸੈਲੀਬ੍ਰੇਟ ਕੀਤਾ ਹੈ। ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਇਸ ਅਭਿਨੇਤਰੀ ਨੇ ਆਖਰ ਕਿਸ ਦੇ ਨਾਲ ਇਹ ਦਿਨ ਸੈਲੀਬ੍ਰੇਟ ਕੀਤਾ ਹੈ। ਇਸ ਲਈ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕੰਗਨਾ ਨੇ ਇਸ ਪਿਆਰ ਦੇ ਦਿਨ ਨੂੰ ਆਪਣੇ ਦੋਸਤ ਅਤੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨਾਲ ਮਨਾਇਆ ਹੈ। ਮਨੀਸ਼ ਨੇ ਕੰਗਨਾ ਅਤੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਅਪਲੋਡ ਕੀਤੀਆਂ ਅਤੇ ਲਿਖਿਆ, ''ਇਕ ਵਧੀਆ ਦੋਸਤ ਨਾਲ ਘੁਮਣਾ ਫਿਰਨਾ, ਉਸ ਦੇ ਨਾਲ ਰਹਿਣਾ ਅਤੇ ਗੱਲਾਂ ਨਾਲੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ।'' ਕੰਗਨਾ ਅਤੇ ਮਨੀਸ਼ ਕਾਫੀ ਚੰਗੇ ਦੋਸਤ ਹਨ ਅਤੇ ਇਨ੍ਹਾਂ ਦੋਹਾਂ ਨੂੰ ਕਈ ਵਾਰੀ ਬਾਹਰ ਮਸਤੀ ਕਰਦੇ ਵੀ ਦੇਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੰਗਨਾ ਨੇ ਫਿਲਮ ਫੇਅਰ ਐਵਾਰਡ ਮਿਲਣ ਦੀ ਖੁਸ਼ੀ ਵਿੱਚ ਇਕ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ਪਾਰਟੀ ਵਿੱਚ ਮਨੀਸ਼ ਮਲੋਹਤਰਾ ਵੀ ਮੌਜੂਦ ਸਨ।
ਸੰਨੀ ਦਾ ਪਤੀ ਨਾਲ ਬਰਫੀਲੇ ਇਲਾਕੇ 'ਚ ਦਿਖਿਆ ਹੌਟ ਰੋਮਾਂਸ (ਦੇਖੋ ਤਸਵੀਰਾਂ)
NEXT STORY