ਮੁੰਬਈ- ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਦੀ ਆਉਣ ਵਾਲੀ ਫਿਲਮ 'ਏਕ ਪਹੇਲੀ ਲੀਲਾ' ਦਾ ਹਾਲ ਹੀ 'ਚ ਟਰੇਲਰ ਲਾਂਚ ਕੀਤਾ ਗਿਆ। ਇਹ ਟਰੇਲਰ ਹੁਣ ਤੱਕ 8,389,377 ਵਾਰੀ ਦੇਖਿਆ ਜਾ ਚੁੱਕਿਆ ਹੈ। ਯਾਨੀ ਕਿ ਇਸ ਟਰੇਲਰ ਨੂੰ ਹੁਣ ਤੱਕ 8 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਟਰੇਲਰ ਸੰਨੀ ਦੀ 'ਲੀਲਾ' ਤੋਂ ਵੀ ਵੱਧ ਦੇਖੇ ਜਾ ਚੁੱਕੇ ਹਨ। ਸਾਲ 2014 ਦੀ ਸਭ ਤੋਂ ਸਫਲ ਫਿਲਮ ਯਾਨੀ ਕਿ 'ਪੀਕੇ' ਦੇ ਟਰੇਲਰ ਨੂੰ ਹੁਣ ਤੱਕ ਰਿਲੀਜ਼ ਹੋਈਆਂ ਫਿਲਮਾਂ ਅਤੇ ਆਉਣ ਵਾਲੀਆਂ ਫਿਲਮਾਂ 'ਚ ਸਭ ਤੋਂ ਵੱਧ ਲੋਕ ਦੇਖ ਚੁੱਕੇ ਹਨ। 'ਪੀਕੇ' ਦੇ ਟਰੇਲਰ ਨੂੰ 12, 368, 585 ਤੋਂ ਵੱਧ ਲੋਕਾਂ ਨੇ ਦੇਖਿਆ ਹੈ ਯਾਨੀ ਕਿ 1 ਕਰੋੜ ਤੋਂ ਵੱਧ ਲੋਕ ਇਸ ਦੇ ਟਰੇਲਰ ਨੂੰ ਦੇਖ ਚੁੱਕੇ ਹਨ।
ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਰੋਏ' ਦੇ ਟਰੇਲਰ ਨੂੰ 6 ਮਿਲੀਅਨ ਲੋਕਾਂ ਨੇ ਯੂ-ਟਿਊਬ 'ਤੇ ਦੇਖਿਆ। 'ਰੋਏ' ਦੇ ਟਰੇਲਰ ਨੂੰ 6,848,969 ਲੋਕ ਦੇਖ ਚੁੱਕੇ ਹਨ। ਫਿਲਮ 'ਬੇਬੀ' ਦੇ ਟਰੇਲਰ ਨੂੰ ਯੂ-ਟਿਊਬ 'ਤੇ ਲਗਭਗ 7,330,363 ਲੋਕਾਂ ਨੇ ਦੇਖਿਆ ਹੈ। 13 ਫਰਵਰੀ ਨੂੰ ਰਿਲੀਜ਼ ਹੋਈ ਸੰਤ ਬਾਬਾ ਗੁਰਮੀਤ ਰਾਮ ਰਹੀਮ ਦੀ ਵਿਵਾਦਤ ਫਿਲਮ 'ਐੱਮ.ਐੱਸ.ਜੀ: ਦਿ ਮੈਸੇਂਜਰ' ਦੇ ਟਰੇਲਰ ਨੂੰ ਤਕਰੀਬਨ 28 ਲੱਖ ਤੋਂ ਵੱਧ ਦਰਸ਼ਕ ਮਿਲੇ। ਇਸ ਫਿਲਮ ਨੂੰ ਤਕਰੀਬਨ 2,866,975 ਲੋਕਾਂ ਨੇ ਦੇਖਿਆ। ਫਿਲਮ 'ਸ਼ਮਿਤਾਭ' ਦੇ ਟਰੇਲਰ ਨੂੰ ਲਗਭਗ 35 ਲੱਖ ਲੋਕਾਂ ਵਲੋਂ ਦੇਖਿਆ ਗਿਆ। ਸਾਊਥ ਸੁਪਰਸਟਾਰ ਵਿਕਰਮ ਅਤੇ ਅਭਿਨੇਤਰੀ ਐਮੀ ਜੈਕਸਨ ਦੀ ਫਿਲਮ 'ਆਈ' ਦੇ ਟਰੇਲਰ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਸ ਫਿਲਮ ਦੇ ਹਿੰਦੀ ਟਰੇਲਰ ਨੂੰ 1,056,959 ਦਰਸ਼ਕ ਦੇਖ ਚੁੱਕੇ ਹਨ।
ਬਿਪਾਸ਼ ਬਸੁ ਦੀ ਫਿਲਮ 'ਅਲੋਨ' ਦੇ ਟਰੇਲਰ ਨੂੰ ਤਕਰੀਬਨ 8 ਲੱਖ ਦਰਸ਼ਕ ਮਿਲੇ। ਇਸ ਫਿਲਮ ਦੇ ਟਰੇਲਰ ਨੂੰ ਯੂ-ਟਿਊਬ 'ਤੇ 8,038,443 ਦਰਸ਼ਕਾਂ ਨੇ ਦੇਖਿਆ। ਅਜੇ ਦੇਵਗਨ ਦੀ ਫਿਲਮ 'ਐਕਸ਼ਨ ਜੈਕਸਨ' ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ ਪਰ ਇਸ ਦੇ ਟਰੇਲਰ ਨੂੰ ਤਕਰੀਬਨ 1 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ। ਇਸ ਫਿਲਮ ਦੇ ਟਰੇਲਰ ਨੂੰ ਤਕਰੀਬਨ 12,815,646 ਦਰਸ਼ਕ ਮਿਲੇ। ਸੈਫ ਅਲੀ ਖਾਨ ਦੀ ਫਿਲਮ 'ਹੈੱਪੀ ਐਂਡਿੰਗ' ਦੇ ਟਰੇਲਰ ਨੂੰ ਤਕਰੀਬਨ 5 ਲੱਖ ਦਰਸ਼ਕ ਮਿਲੇ। ਫਿਲਮ ਦੇ ਟਰੇਲਰ ਨੂੰ ਤਕਰੀਬਨ 5,061,813 ਲੋਕ ਦੇਖ ਚੁੱਕੇ ਹਨ।
...ਤਾਂ ਕੰਗਨਾ ਨੇ ਇਸ ਅਭਿਨੇਤਾ ਨਾਲ ਮਨਾਇਆ ਆਪਣਾ 'ਵੈਲੇਨਟਾਈਨ ਡੇ' (ਦੇਖੋ ਤਸਵੀਰਾਂ)
NEXT STORY