ਮੁੰਬਈ- ਬਾਲੀਵੁੱਡ ਦਬੰਗ ਸਟਾਰ ਸਲਮਾਨ ਖਾਨ ਦੀ ਇਕ ਤਸਵੀਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਵਿੱਚ ਹੈ। ਇਸ ਤਸਵੀਰ ਵਿੱਚ ਸਲਮਾਨ ਇਕ ਲੜਕੀ ਨਾਲ ਨਜ਼ਰ ਆ ਰਹੇ ਹਨ ਜੋ ਉਨ੍ਹਾਂ ਦੀਆਂ ਗੱਲ੍ਹਾਂ 'ਤੇ 'ਕਿਸ' ਕਰਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਸਲਮਾਨ ਖਾਨ ਦੀ ਫੈਨ ਹੈ ਅਤੇ 'ਵੈਲੇਨਟਾਈਨ ਡੇ' ਦੇ ਖਾਸ ਮੌਕੇ 'ਤੇ ਇਸ ਨੂੰ ਸਲਮਾਨ ਨਾਲ ਸਮਾਂ ਬਤੀਤ ਕਰਨ ਦਾ ਮੌਕਾ ਮਿਲਿਆ। ਉਂਝ ਸਲਮਾਨ ਖਾਨ ਦੀ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਕਿਸੇ ਫੈਨ ਨਾਲ ਉਨ੍ਹਾਂ ਦੀਆਂ ਤਸਵੀਰਾਂ ਆਉਣੀਆਂ ਕੋਈ ਆਮ ਗੱਲ ਨਹੀਂ ਹੈ। ਪਹਿਲਾਂ ਵੀ ਕਈ ਵਾਰੀ ਸੋਸ਼ਲ ਸਾਈਟਸ 'ਤੇ ਫੀਮੇਲਸ ਨਾਲ ਉਨ੍ਹਾਂ ਦੀਆਂ ਤਸਵੀਰਾਂ ਆ ਚੁੱਕੀਆਂ ਹਨ ਪਰ ਕਿਸੇ ਫੈਨ ਨੇ ਉਨ੍ਹਾਂ ਨੂੰ 'ਕਿਸ' ਕੀਤੀ ਹੋਵੇ, ਅਜਿਹੀ ਫੋਟੋ ਪਹਿਲੀ ਵਾਰੀ ਸਾਹਮਣੇ ਆਈ ਹੈ।
ਸਲਮਾਨ ਅਤੇ ਉਹ ਲੜਕੀ ਇਸ ਤਸਵੀਰ ਵਿੱਚ ਕਾਲੇ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੇ ਹਨ। ਇਕ-ਦੂਜੇ ਨੂੰ ਫੁੱਲ ਅਤੇ 'ਕਿਸ' ਦੇ ਕੇ ਮਨਾਇਆ ਗਿਆ ਇਹ ਵੈਲੇਨਟਾਈਨ ਕਾਫੀ ਸਪੈਸ਼ਲ ਲੱਗ ਰਿਹਾ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸਲਮਾਨ ਖਾਨ ਨਾਲ ਨਜ਼ਰ ਆ ਰਹੀ ਇਹ ਲੜਕੀ ਕੌਣ ਹੈ। ਖੈਰ ਇਹ ਲੜਕੀ ਜੋ ਵੀ ਹੋਵੇ ਪਰ ਸਲਮਾਨ ਨਾਲ ਨਜ਼ਰ ਆ ਰਹੀ ਇਸ ਲੜਕੀ ਦਾ ਵੈਲੇਨਟਾਈਨ ਤਾਂ ਸਲਮਾਨ ਨੇ ਸਪੈਸ਼ਲ ਬਣਾ ਦਿੱਤਾ ਹੈ।
ਕਪਿਲ ਨੇ ਅਜਮੇਰ ਦਰਗਾਹ 'ਤੇ ਚੜ੍ਹਾਈ ਚਾਦਰ, ਮੰਗੀ ਸਫਲਤਾ ਦੀ ਮੰਨਤ
NEXT STORY