ਮੁੰਬਈ- ਬਾਲੀਵੁੱਡ ਦੇ ਉਭਰਦੇ ਹੋਏ ਅਦਾਕਰਾਂ 'ਚੋਂ ਇਕ ਹਨ ਵਰੁਣ ਧਵਨ। ਹੁਣ ਉਹ ਇਕ ਨਹੀਂ ਸਗੋਂ ਚਾਰ-ਚਾਰ ਅਭਿਨੇਤਰੀਆਂ ਨਾਲ ਆਪਣੀ ਆਉਣ ਵਾਲੀ ਫਿਲਮ 'ਚ ਰੋਮਾਂਸ ਕਰਦੇ ਨਜ਼ਰ ਆਉਣਗੇ। ਜਿਥੇ ਇਕ ਪਾਸੇ ਉਨ੍ਹਾਂ ਦਾ ਹਿੰਸਕ ਚਿਹਰਾ ਪ੍ਰਸ਼ੰਸ਼ਕਾਂ ਸਾਹਮਣੇ ਆਉਣ ਵਾਲਾ ਹੈ। ਉਥੇ ਹੀ ਇਸ ਬਾਰ ਆਨ ਸਕ੍ਰੀਨ ਰੋਮਾਂਸ ਦੇ ਮਾਮਲੇ 'ਚ ਬਾਜ਼ੀ ਮਾਰਨ ਵਾਲੇ ਹਨ।
ਚਾਰ ਅਭਿਨੇਤਰੀਆਂ ਜਿਨ੍ਹਾਂ ਨਾਲ ਉਹ ਰੋਮਾਂਸ ਕਰਦੇ ਨਜ਼ਰ ਆਉਣਗੇ ਉਨ੍ਹਾਂ ਅਭਿਨੇਤਰੀਆਂ ਦੇ ਨਾਂ ਹਨ ਯਾਮੀ ਗੌਤਮ, ਹੁਮਾ ਕੁਰੈਸ਼ੀ, ਦਿਵਿਆ ਦੱਤਾ ਅਤੇ ਰਾਧਿਕਾ ਆਪਟੇ। ਖਬਰ ਹੈ ਕਿ ਵੁਰਣ ਇਨ੍ਹਾਂ ਚਾਰਾਂ ਨਾਲ ਬੋਲਡ ਸੀਨਜ਼ ਕਰਦੇ ਨਜ਼ਰ ਆਉਣਗੇ। ਵਰੁਣ ਨੇ ਇਸ ਫਿਲਮ ਬਾਰੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਫਿਲਮ ਰਾਹੀਂ ਇਕ ਨਵਾਂ ਅਕਸ ਮਿਲੇਗਾ ਜਿਸ ਨੂੰ ਲਈ ਉਹ ਬਹੁਤ ਉਤਸ਼ਾਹਿਤ ਹਨ।
ਐਕਟਿੰਗ ਦੇ ਨਾਲ ਵਰਲਡ ਕੱਪ 'ਤੇ ਵੀ ਹਨ ਅਨੁਸ਼ਕਾ ਦੀਆਂ ਨਜ਼ਰਾਂ
NEXT STORY