ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਅਨੁਸ਼ਕਾ ਸ਼ਰਮਾ ਦਾ ਧਿਆਨ ਅੱਜਕਲ ਐਕਟਿੰਗ ਦੇ ਨਾਲ-ਨਾਲ ਵਰਲਡ ਕੱਪ 'ਤੇ ਵੀ ਲੱਗਿਆ ਹੋਇਆ ਹੈ। ਉਹ ਦੋਵੇਂ ਕੰਮ ਸੋਖੇ ਢੰਗ ਨਾਲ ਹੈਂਡਲ ਕਰ ਲੈਂਦੀ ਹੈ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਐੱਨ. ਐੱਚ 10' ਦਾ ਪ੍ਰਮੋਸ਼ਨ ਵੀ ਕੀਤਾ ਅਤੇ ਵਿਰਾਟ ਕੋਹਲੀ ਦੇ ਪ੍ਰਦਸ਼ਨ 'ਤੇ ਵੀ ਨਜ਼ਰ ਰੱਖੀ। ਜਿਸ ਦਿਨ ਅਨੁਸ਼ਕਾ ਆਪਣੀ ਫਿਲਮ 'ਐੱਨ. ਐੱਚ 10' ਦਾ ਪ੍ਰਮੋਸ਼ਨ ਕਰ ਰਹੀ ਸੀ। ਉਸ ਦਿਨ ਭਾਰਤ ਅਤੇ ਪਾਕਿਸਤਾਨ ਦਾ ਮੈਚ ਸੀ। ਇਸ ਗੱਲ ਤੋਂ ਸਾਫ ਪਤਾ ਚੱਲਦਾ ਹੈ ਕਿ ਵਿਰਾਟ ਦੇ ਪ੍ਰਦਸ਼ਨ ਨੂੰ ਦੇਖ ਕੇ ਉਹ ਕਾਫੀ ਖੁਸ਼ ਹੋਵੇਗੀ।
ਦੂਜੇ ਪਾਸੇ 'ਐੱਨ. ਐੱਚ 10' ਫਿਲਮ ਰਾਹੀਂ ਅਨੁਸ਼ਕਾ ਫਿਲਮ ਨਿਰਮਾਤਾ ਬਣ ਗਈ ਹੈ। ਇਸ ਫਿਲਮ ਦੇ ਟ੍ਰੇਲਰ ਵੀ ਲੋਕਾਂ ਨੂੰ ਖੂਬ ਪਸੰਦ ਆਇਆ। ਹੁਣ ਦੇਖਣਾ ਇਹ ਹੈ ਕਿ ਅਨੁਸ਼ਕਾ ਫਿਲਮ ਨਿਰਮਾਤਾ ਦੇ ਤੌਰ 'ਤੇ ਕਿੰਨੀ ਸਫਲ ਸਾਬਤ ਹੁੰਦੀ ਹੈ। ਹਾਲ ਹੀ 'ਚ ਅਨੁਸ਼ਕਾ ਦੀ ਆਮਿਰ ਖਾਨ ਨਾਲ ਫਿਲਮ 'ਪੀਕੇ' ਰਿਲੀਜ਼ ਹੋਈ ਸੀ ਜਿਸ 'ਚ ਅਨੁਸ਼ਕਾ ਦੀ ਐਕਟਿੰਗ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਸੀ।
ਰਾਮਗੋਪਾਲ ਵਰਮਾ ਦੀ ਰੋਮਾਂਟਿਕ ਫਿਲਮ ਹੈ '365 ਡੇਜ਼'
NEXT STORY