Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 19, 2026

    3:40:57 AM

  • kangana ranaut defamation case hearing postponed

    ਕੰਗਨਾ ਰਣੌਤ ਮਾਣਹਾਨੀ ਮਾਮਲੇ ਦੀ ਸੁਣਵਾਈ ਟਲੀ, ਹੁਣ...

  • punjab weather raining imd yellow alert

    ਪੰਜਾਬ 'ਚ ਬਦਲੇਗਾ ਮੌਸਮ! 19,20,21,22 ਨੂੰ ਪਵੇਗਾ...

  • sukhbir badal  s big statement in jaswant singh khalra case

    ਜਸਵੰਤ ਸਿੰਘ ਖਾਲੜਾ ਮਾਮਲੇ 'ਚ ਸੁਖਬੀਰ ਬਾਦਲ ਦਾ...

  • mothers and daughters respect scheme anganwadi worker

    ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਨਾਮ 'ਤੇ ਹੋ ਗਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਸ਼੍ਰੀ ਜਟੇਸ਼ਵਰ ਮਹਾਦੇਵ ਮੰਦਰ (ਦੇਖੋ ਤਸਵੀਰਾਂ)

DHARM News Punjabi(ਧਰਮ)

ਸ਼੍ਰੀ ਜਟੇਸ਼ਵਰ ਮਹਾਦੇਵ ਮੰਦਰ (ਦੇਖੋ ਤਸਵੀਰਾਂ)

  • Updated: 17 Feb, 2015 03:57 PM
Dharm
article
  • Share
    • Facebook
    • Tumblr
    • Linkedin
    • Twitter
  • Comment

ਸ਼੍ਰੀ ਜਟੇਸ਼ਵਰ ਮਹਾਦੇਵ ਜੀ ਦਾ ਮੰਦਰ ਜਟਵਾਹੜ ਪਿੰਡ (ਨੂਰਪੁਰਬੇਦੀ) ਦੇ ਜੰਗਲਾਂ 'ਚ ਘਿਰੀ ਇਕ ਛੋਟੀ ਜਿਹੀ ਪਹਾੜੀ 'ਤੇ ਸਥਿਤ ਹੈ। ਇਸਦਾ ਨਿਰਮਾਣ ਕਦੋਂ ਹੋਇਆ, ਦੀ ਜਾਣਕਾਰੀ ਅਤੀਤ ਦੇ ਗਰਭ 'ਚ ਛੁਪੀ ਹੋਈ ਹੈ ਪਰ ਖੁਦਾਈ ਸਮੇਂ ਮਿਲੇ ਪਾਂਡਵ ਕਾਲ ਦੇ ਖੰਡਰਾਂ ਤੇ ਉਨ੍ਹਾਂ 'ਤੇ ਉਕਰੀ ਸ਼ੈਲੀ ਮੰਦਰ ਦੀ ਪ੍ਰਾਚੀਨਤਾ ਦਾ ਪ੍ਰਮਾਣ ਹੈ। ਕਰੀਬ 190 ਸਾਲ ਪਹਿਲਾਂ ਤਕ ਇਹ ਇਲਾਕਾ ਵੀਹੜ (ਜੰਗਲਨੁਮਾ) ਸੀ, ਜਿਸਦੇ ਆਸ-ਪਾਸ ਆਬਾਦੀ ਨਹੀਂ ਸੀ। ਇਸ ਮੰਦਰ ਦੇ ਅਚਾਨਕ ਪ੍ਰਗਟ ਹੋਣ ਤੋਂ ਇਹ ਨਿਸ਼ਚਿਤ ਹੈ ਕਿ ਕਦੇ ਇਹ ਭੂਮੀ ਮਹਾਦੇਵ ਦੀ ਸਥਲੀ ਰਹੀ ਹੋਵੇਗੀ। ਇਸਦਾ ਇਤਿਹਾਸ ਜਨ ਸ਼ਰੂਤੀ 'ਤੇ ਆਧਾਰਿਤ ਹੈ ਜਿਸਦੇ ਅਨੁਸਾਰ ਸਾਲ 1830 ਤਕ ਇਸਦੀ ਹੋਂਦ ਸਬੰਧੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। ਉਸ ਸਮੇਂ ਪਿੰਡ ਤਖ਼ਤਗੜ੍ਹ 'ਚ ਚੰਦਨ ਵੰਸ਼ ਦੇ ਪੰਡਿਤ ਜੈ ਦਿਆਲ ਜੀ ਰਹਿੰਦੇ ਸਨ। ਉਹ ਸੰਸਕ੍ਰਿਤ ਦੇ ਹੀ ਨਹੀਂ ਸਗੋਂ ਜੋਤਿਸ਼ ਤੇ ਕਰਮਕਾਂਡ ਦੇ ਵੀ ਵਿਦਵਾਨ ਪੰਡਿਤ ਸਨ। ਗਰੀਬਾਂ ਦੀਆਂ ਝੌਂਪੜੀਆਂ ਤੋਂ ਲੈ ਕੇ ਰਾਜ ਮਹਿਲ ਤਕ ਉਨ੍ਹਾਂ ਦੀ ਪ੍ਰਤਿਸ਼ਠਾ ਸੀ। ਝਾਂਡੀਆਂ ਪਿੰਡ ਦਾ ਇਕ ਖੱਤਰੀ ਨਿੱਕੂ ਰਾਮ ਉਨ੍ਹਾਂ ਦਾ ਪ੍ਰਮੁੱਖ ਸ਼ਿਸ਼ ਸੀ। ਦੇਵਯੋਗ ਤੋਂ ਉਹ ਕੁਸ਼ਟ ਰੋਗ ਨਾਲ ਪੀੜਤ ਹੋ ਗਿਆ ਜਿਸ ਕਾਰਨ ਉਸਨੇ ਗੰਗਾ ਜੀ 'ਚ ਜਲ ਸਮਾਧੀ ਲੈਣ ਦਾ ਨਿਸ਼ਚਾ ਕੀਤਾ ਤੇ ਪੰ. ਜੈ ਦਿਆਲ ਨੂੰ ਇਸ ਤੋਂ ਜਾਣੂ ਕਰਵਾਇਆ। ਸ਼ਿਵ ਭਗਤ ਪੰਡਿਤ ਜੀ ਨੇ ਆਪਣੇ ਸ਼ਿਸ਼ ਨੂੰ ਆਤਮਹੱਤਿਆ ਦੇ ਖਿਆਲ ਨੂੰ ਤਿਆਗਣ ਤੇ ਰੋਗ ਦੇ ਇਲਾਜ ਦੀ ਸਲਾਹ ਦਿੱਤੀ। ਉਨ੍ਹਾਂ ਨਿੱਕੂ ਰਾਮ ਨੂੰ ਸਲਾਹ ਦਿੱਤੀ ਕਿ ਉਹ ਸ਼ਰਧਾ ਨਾਲ ਜੇ ਓਮ ਨਮੋ ਸ਼ਿਵਾਏ ਦੇ ਬੀਜ ਮੰਤਰ ਦਾ ਜਾਪ ਕਰੇ ਤੇ ਸ਼ਿਵਲਿੰਗ ਦੀ ਪੂਜਾ ਕਰੇ ਤਾਂ ਸਿਹਤਮੰਦ ਹੋ ਸਕਦਾ ਹੈ ਪਰ ਆਸ-ਪਾਸ ਕਿਤੇ ਵੀ ਕੋਈ ਮੰਦਰ ਨਾ ਹੋਣ ਕਾਰਨ ਉਹ ਗੰਭੀਰਤਾ ਨਾਲ ਵਿਚਾਰ ਕਰ ਹੀ ਰਹੇ ਸਨ ਕਿ ਇਸ਼ਟ ਦੇਵਤਾ ਨੇ ਪੰਡਿਤ ਜੀ ਨੂੰ ਸੁਪਨੇ 'ਚ ਇਕ ਸਥਾਨ ਦਿਖਾਇਆ। ਅਜਿਹਾ ਹੀ ਸਥਾਨ ਨਿੱਕੂ ਰਾਮ ਨੂੰ ਵੀ ਸੁਪਨੇ ਵਿਚ ਦਿਸਿਆ।
ਦੋਨੋਂ ਉਕਤ ਸਥਾਨ ਦੀ ਖੋਜ 'ਚ ਨਿਕਲ ਪਏ ਜਿਸਨੂੰ ਕਈ ਦਿਨਾਂ ਬਾਅਦ ਲੱਭ ਲੈਣ 'ਚ ਉਹ ਸਫ਼ਲ ਹੋਏ। ਉਪਰੋਕਤ ਸਥਾਨ 'ਤੇ ਪਹੁੰਚੇ ਨਿੱਕੂ ਰਾਮ ਨੇ ਪੰਡਿਤ ਜੀ ਨੂੰ ਦੱਸਿਆ ਕਿ ਜਦੋਂ ਸਿਹਤਮੰਦ ਜੀਵਨ ਦੌਰਾਨ ਪਸ਼ੂ ਚਰਾਉਂਦੇ ਸਮੇਂ ਕਦੇ-ਕਦਾਈ ਉਨ੍ਹਾਂ ਦੀ ਗਾਂ ਉਸ ਸਥਾਨ 'ਤੇ ਪਹੁੰਚਦੀ ਸੀ ਤਾਂ ਉਸਦੇ ਥਣਾਂ 'ਚੋਂ ਆਪਣੇ-ਆਪ ਦੁੱਧ ਨਿਕਲਣ ਲੱਗ ਪੈਂਦਾ ਸੀ। ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਭਗਵਾਨ ਜ਼ਰੂਰ ਦਰਸ਼ਨ ਦੇਣਗੇ। ਪੰਡਿਤ ਜੀ ਦੇ ਆਦੇਸ਼ 'ਤੇ ਉਕਤ ਸਥਾਨ 'ਤੇ ਖੁਦਾਈ ਦਾ ਕੰਮ ਸ਼ੁਰੂ ਹੋ ਗਿਆ ਤੇ ਕਰੀਬ 3 ਮਹੀਨਿਆਂ ਦੀ ਖੁਦਾਈ ਦੌਰਾਨ ਮੰਦਰ ਦੇ ਅਵਸ਼ੇਸ਼ ਪ੍ਰਗਟ ਹੋਣ ਲੱਗ ਪਏ। ਸ਼ਿਵਲਿੰਗ ਜੋ ਕਿ ਗੁੰਬਦ ਅਤੇ ਚਾਰ ਕਲਾਤਮਿਕ ਸਤੰਭਾਂ ਦੇ ਵਿਚ ਸਥਾਪਿਤ ਸੀ (ਉਹ ਮੂਲ ਮੰਦਰ ਅੱਜ ਵੀ ਠੀਕ ਉਸੇ ਤਰ੍ਹਾਂ ਸੁਰੱਖਿਅਤ ਹੈ) ਨੂੰ ਦੇਖ ਕੇ ਲੋਕ ਪ੍ਰਸੰਨ ਹੋ ਗਏ ਤੇ ਵਾਤਾਵਰਣ ਸ਼ਿਵ ਭੋਲੇ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਖੁਦਾਈ ਜਾਰੀ ਰੱਖੀ ਗਈ ਤੇ ਇਕ ਦਿਨ ਜਦੋਂ ਕਿਸੇ ਦਾ ਮਿੱਟੀ ਖੋਦਣ ਵਾਲਾ ਔਜ਼ਾਰ ਸ਼ਿਵਲਿੰਗ 'ਤੇ ਲੱਗਾ ਤਾਂ ਖੂਨ ਦੀ ਧਾਰਾ ਫੁੱਟ ਪਈ ਜੋ ਬਾਅਦ 'ਚ ਆਪਣੇ-ਆਪ ਬੰਦ ਹੋ ਗਈ। ਪੱਥਰ ਨੂੰ ਹਟਾਇਆ ਗਿਆ ਤਾਂ ਜਲਹਰੀ ਦੇ ਦਰਸ਼ਨ ਹੋਏ। ਇਸ ਸਥਾਨ 'ਤੇ ਪੰਡਿਤ ਜੀ ਤੇ ਨਿੱਕੂ ਰਾਮ ਪ੍ਰਤੀ ਦਿਨ ਸ਼ਿਵਲਿੰਗ ਦੀ ਪੂਜਾ ਕਰਨ ਲੱਗੇ ਅਤੇ ਕੁਸ਼ਟ ਰੋਗੀ ਕੁਝ ਦਿਨਾਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਗਿਆ। ਇਸ ਮੰਦਰ ਦੇ ਬਾਨੀ ਪੰਡਿਤ ਜੈ ਦਿਆਲ ਦੇ ਸਰੀਰ ਤਿਆਗਣ ਤੋਂ ਬਾਅਦ ਉਨ੍ਹਾਂ ਦੇ ਭਾਈ ਪੰ. ਲਾਲ ਜੀ ਮੰਦਰ ਦੀ ਦੇਖ-ਰੇਖ ਕਰਨ ਲੱਗੇ। ਸ਼੍ਰੀ ਲਾਲ ਜੀ ਤੋਂ ਬਾਅਦ ਦੇਖ-ਰੇਖ ਦਾ ਕੰਮ ਉਨ੍ਹਾਂ ਦੇ ਪੁੱਤਰ ਦਾਤਾ ਰਾਮ ਤੇ ਸ਼੍ਰੀ ਰਾਮ ਰੱਖਾ ਨੇ ਕੀਤਾ। ਹੁਣ ਉਕਤ ਕਾਰਜ ਸਗਲੀ ਰਾਮ ਤੇ ਰਾਮ ਰੱਖਾ ਦੇ ਪਰਿਵਾਰਕ ਮੈਂਬਰ ਪ੍ਰਬੰਧਕ ਕਮੇਟੀ ਬਣਾ ਕੇ ਕਰ ਰਹੇ ਹਨ। ਮੰਦਰ 'ਚ ਹੁਣ ਤਕ ਰਸੋਈ ਘਰ, ਵਿਸ਼ਾਲ ਹਾਲ, 100 ਤੋਂ ਵੀ ਵੱਧ ਕਮਰਿਆਂ ਦਾ ਨਿਰਮਾਣ ਕਰਵਾਇਆ ਜਾ ਚੁੱਕਾ ਹੈ ਜਦਕਿ ਯਾਤਰੀਆਂ ਦੀ ਸਹੂਲਤ ਦੇ ਲਈ 25 ਲੱਖ ਦੀ ਲਾਗਤ ਨਾਲ ਆਧੁਨਿਕ ਪਖਾਨਾ ਬਲਾਕ ਦੇ ਨਿਰਮਾਣ ਤੋਂ ਇਲਾਵਾ ਕਈ ਯੋਜਨਾਵਾਂ 'ਤੇ ਕਾਰਜ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਇਸ ਇਤਿਹਾਸਕ ਸਥਾਨ 'ਤੇ ਸ਼ਿਵਰਾਤਰੀ 'ਤੇ ਭਾਰੀ ਮੇਲਾ ਜੁੜਦਾ ਹੈ ਤੇ ਸਾਵਣ ਮਹੀਨੇ 'ਚ ਤਾਂ ਸੰਗਤਾਂ ਦੀ ਭਾਰੀ ਆਵਾਜਾਈ ਲੱਗੀ ਰਹਿੰਦੀ ਹੈ। ਇਸ ਮੌਕੇ ਦੂਰ-ਦਰਾਜ ਤੋਂ ਸ਼ਰਧਾਲੂ ਸ਼ਿਵਲਿੰਗ 'ਤੇ ਜਲ ਅਰਪਿਤ ਕਰਨ ਪਹੁੰਚਦੇ ਹਨ। ਸ਼੍ਰੀ ਜਟੇਸ਼ਵਰ ਮਹਾਦੇਵ ਮੰਦਰ ਭਗਤਾਂ ਦੀ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ। ਪੁਰਾਤੱਤਵ ਵਿਭਾਗ ਦੇ ਕੋਲ ਵੀ ਇਸਦੇ ਸਦੀਆਂ ਪੁਰਾਣੇ ਤੇ ਇਤਿਹਾਸਕ ਹੋਣ ਦੇ ਪੁਖਤਾ ਸਬੂਤ ਹਨ। ਮੰਦਰ ਕਮੇਟੀ ਦੇ ਪ੍ਰਧਾਨ ਪੰਡਿਤ ਮੋਹਣ ਲਾਲ, ਹਰੀਮੋਹਣ ਚੰਦਨ ਤੇ ਸ਼ਸ਼ੀਕਾਂਤ ਚੰਦਨ ਨੇ ਕਿਹਾ ਕਿ ਉਹ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰੇਰਣਾ ਸਦਕਾ ਸ਼ਿਵਰਾਤਰੀ ਦੇ ਸ਼ੁੱਭ ਮੌਕੇ 'ਤੇ 11 ਬਜ਼ੁਰਗਾਂ ਦਾ ਸਨਮਾਨ, 80 ਫੀਸਦੀ ਅੰਕ ਹਾਸਿਲ ਕਰਨ ਵਾਲੀਆਂ 11 ਲੜਕੀਆਂ ਦਾ ਸਨਮਾਨ ਤੇ 11 ਜ਼ਰੂਰਤਮੰਦ ਔਰਤਾਂ ਨੂੰ ਰਾਸ਼ਨ ਸਮੱਗਰੀ ਪ੍ਰਦਾਨ ਕਰਨ ਦੀ ਪ੍ਰਥਾ ਆਰੰਭ ਰਹੇ ਹਨ।
ਸੰਜੀਵ ਭੰਡਾਰੀ, ਨੂਰਪੁਰਬੇਦੀ

  • ਮਹਾਦੇਵ ਮੰਦਰ
  • mahadev temple

ਪਾਪ ਤੋਂ ਛੁਟਕਾਰੇ ਦਾ ਉਪਾਅ

NEXT STORY

Stories You May Like

  • jagannath rath yatra puri devotees
    ਪੁਰੀ : ਭਗਵਾਨ ਜਗਨਨਾਥ ਮੰਦਰ 'ਚ 'ਪਹਾਂਡੀ' ਰਸਮ ਨਾਲ ਸ਼ੁਰੂ ਹੋਈ ਰੱਥ ਯਾਤਰਾ, ਪਹੁੰਚੇ ਲੱਖਾਂ ਸ਼ਰਧਾਲੂ (ਤਸਵੀਰਾਂ)
  • mahadev online book case  ed  action  seizure of properties
    ਮਹਾਦੇਵ ਆਨਲਾਈਨ ਬੁੱਕ ਮਾਮਲਾ 'ਚ ED ਦੀ ਵੱਡੀ ਕਾਰਵਾਈ, 940.77 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ
  • jammu kashmir  shri amarnath yatra  pilgrims  baba barfani
    ਸ਼੍ਰੀ ਅਮਰਨਾਥ ਯਾਤਰਾ ਲਈ 8,796 ਤੀਰਥ ਯਾਤਰੀਆਂ ਦਾ 9ਵਾਂ ਜੱਥਾ ਜੰਮੂ ਤੋਂ ਰਵਾਨਾ
  • shri amarnath yatra  pilgrims  jammu
    ਸ਼੍ਰੀ ਅਮਰਨਾਥ ਯਾਤਰਾ ਲਈ 8,815 ਤੀਰਥ ਯਾਤਰੀਆਂ ਦਾ 6ਵਾਂ ਜੱਥਾ ਜੰਮੂ ਤੋਂ ਰਵਾਨਾ
  • amarnath yatra  7754 pilgrims
    ਹਰ ਹਰ ਮਹਾਦੇਵ! ਅਮਰਨਾਥ ਯਾਤਰਾ ਲਈ 7754 ਸ਼ਰਧਾਲੂਆਂ ਦਾ ਇਕ ਹੋਰ ਜੱਥਾ ਜੰਮੂ ਤੋਂ ਰਵਾਨਾ
  • amarnath yatra 9837 pilgrims baba barfani
    ਹਰ ਹਰ ਮਹਾਦੇਵ! ਅਮਰਨਾਥ ਯਾਤਰਾ ਲਈ 9837 ਸ਼ਰਧਾਲੂਆਂ ਦਾ ਸਭ ਤੋਂ ਵੱਡਾ ਜੱਥਾ ਜੰਮੂ ਤੋਂ ਰਵਾਨਾ
  • 8150 pilgrims amarnath yatra  baba barfani
    8150 ਸ਼ਰਧਾਲੂਆਂ ਦਾ ਜੱਥਾ ਅਮਰਨਾਥ ਯਾਤਰਾ ਲਈ ਰਵਾਨਾ, ਹਰ ਹਰ ਮਹਾਦੇਵ ਦੇ ਲਾਏ ਜੈਕਾਰੇ
  • now priests will wear pocketless kurtas in temples
    ਹੁਣ ਮੰਦਰ 'ਚ ਬਿਨਾਂ ਜੇਬ ਵਾਲਾ ਕੁੜਤਾ ਪਹਿਨਣਗੇ ਪੁਜਾਰੀ ! ਹਰਿਦੁਆਰ ਮੰਦਰ ਪ੍ਰਸ਼ਾਸਨ ਦਾ ਵੱਡਾ ਫੈਸਲਾ
  • punjab bjp announces new district presidents
    ਪੰਜਾਬ ਭਾਜਪਾ ਵਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਐਲਾਨ
  • punjab weather raining imd yellow alert
    ਪੰਜਾਬ 'ਚ ਬਦਲੇਗਾ ਮੌਸਮ! 19,20,21,22 ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ...
  • arrested sho gurinderjit nagra appears in court gets 3 day police remand
    ਗ੍ਰਿਫ਼ਤਾਰ SHO ਗੁਰਿੰਦਰਜੀਤ ਨਾਗਰਾ ਦੀ ਅਦਾਲਤ 'ਚ ਪੇਸ਼ੀ, ਮਿਲਿਆ 3 ਦਿਨਾਂ ਦਾ...
  • shri sunderkand path will be held on july 19 at shri ramsharanam temple
    ਨਕੋਦਰ ਦੇ ਸ਼੍ਰੀ ਰਾਮਸ਼ਰਣਮ ਮੰਦਰ 'ਚ 19 ਜੁਲਾਈ ਨੂੰ ਹੋਵੇਗਾ ਸ਼੍ਰੀ ਸੁੰਦਰਕਾਂਡ...
  • pm modi visit to jalandhar land of doaba has become a launching pad for bjp
    PM ਮੋਦੀ ਦੀ ਜਲੰਧਰ ਫੇਰੀ: ਦੋਆਬਾ ਬਣਿਆ ਭਾਜਪਾ ਲਈ 'ਲਾਂਚਿੰਗ ਪੈਡ', ਪੂਰੇ ਪੰਜਾਬ...
  • boy commits suicide after falling under train in jalandhar
    ਜਲੰਧਰ 'ਚ ਟਰੇਨ ਹੇਠਾਂ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਲਾਏ...
  • car overturns after losing control in jalandhar
    ਜਲੰਧਰ 'ਚ ਬੇਕਾਬੂ ਹੋ ਕੇ ਪਲਟੀ ਕਾਰ, ਪਤਨੀ ਨੂੰ ਡਰਾਈਵਿੰਗ ਸਿਖਾਉਂਦੇ ਵਾਪਰਿਆ...
  • pm narendra modi visit jalandhar
    ਪੰਜਾਬ ਦੇ ਵਿਕਾਸ ਲਈ ਕੇਂਦਰ ਅਤੇ ਸੂਬੇ ’ਚ ਇਕ ਹੀ ਪਾਰਟੀ ਦੀ ਸਰਕਾਰ ਹੋਣਾ ਜ਼ਰੂਰੀ...
Trending
Ek Nazar
famous punjabi singer tells painful story

'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...'; ਮਸ਼ਹੂਰ ਪੰਜਾਬੀ ਗਾਇਕਾ ਨੇ...

indiscriminate firing at the shop of a renowned cloth merchant

ਫਿਰੌਤੀ ਨਾ ਦੇਣ ’ਤੇ ਨਾਮੀ ਕੱਪੜਾ ਵਪਾਰੀ ਦੀ ਦੁਕਾਨ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ

heavy rain next 5 days monsoon

19, 20, 21, 22, 23 ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਮੌਸਮ ਵਿਭਾਗ ਵਲੋਂ...

mankirt aulakh backs diljit dosanjh  s   satluj

'ਦਿਲਜੀਤ ਦੋਸਾਂਝ ਨੇ ਸੱਚ ਦਿਖਾਇਆ ਹੈ'; 'ਸਤਲੁਜ' ਫ਼ਿਲਮ ਦੇ ਹੱਕ 'ਚ ਨਿੱਤਰੇ...

1 55 lakh women accounts no rs 1000

1.55 ਲੱਖ ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਨਹੀਂ ਆਉਣਗੇ 1000-1000 ਰੁਪਏ !...

bollywood superstar receives threat

ਬਾਲੀਵੁੱਡ ਸੁਪਰਸਟਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਹਾਲੇ ਕੁਝ ਦਿਨ ਪਹਿਲਾਂ...

jammu kashmir security internet shut down

ਇੰਟਰਨੈੱਟ ਬੰਦ ! ਡੋਡਾ 'ਚ ਸੁਰੱਖਿਆ ਕਰਮਚਾਰੀਆਂ 'ਤੇ ਹਮਲੇ ਮਗਰੋਂ ਵਿਗੜੇ ਹਾਲਾਤ,...

famous actress becomes bride for the second time

ਦੂਜੀ ਵਾਰ ਲਾੜੀ ਬਣੀ ਮਸ਼ਹੂਰ ਅਦਾਕਾਰਾ ! ਵਿਦੇਸ਼ੀ ਲਾੜੇ ਨਾਲ ਕਰਵਾਇਆ ਵਿਆਹ

neet exam  failed student

NEET ’ਚ ਤੀਜੀ ਵਾਰ ਫੇਲ੍ਹ ਹੋਈ ਵਿਦਿਆਰਥਣ, ਖਾਣਾ ਖਾਣ ਮਗਰੋਂ ਲਿਖਿਆ ਸੁਸਾਈਡ ਨੋਟ...

a powerful 74 magnitude earthquake mexico

7.4 ਤੀਬਰਤਾ ਦੇ ਜ਼ਬਰਦਸਤ ਭੂਚਾਲ ਨਾਲ ਕੰਬੀ ਧਰਤੀ ! ਮੈਕਸੀਕੋ 'ਚ ਸੁਨਾਮੀ ਦੀ...

pakistani army action

ਪਾਕਿਸਤਾਨੀ ਫੌਜ ਨੇ 24 ਅੱਤਵਾਦੀ ਕੀਤੇ ਢੇਰ, ਰਾਸ਼ਟਰਪਤੀ ਨੇ ਕੀਤੀ ਸ਼ਲਾਘਾ

famous actor secretly got engaged shared beautiful pictures

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ...

is arjun bijlani dating mouni roy

ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ...

another famous couple is separating after 15 years of marriage

ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦਾ...

mother five children absconds father of three child

3 ਬੱਚਿਆਂ ਦੇ ਪਿਓ ਨਾਲ ਫ਼ਰਾਰ 5 ਜਵਾਕਾਂ ਦੀ ਮਾਂ, ਅਲਮਾਰੀ ਖੋਲ੍ਹਣ 'ਤੇ ਉੱਡੇ ਪਤੀ...

india strategy

ਪਾਕਿਸਤਾਨ ਦੀ ਅਮਰੀਕਾ-ਈਰਾਨ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਫੇਲ੍ਹ, ਭਾਰਤ ਦੀ...

czech citizen detained in china

ਚੀਨ ਨੇ ਚੈੱਕ ਨਾਗਰਿਕ ਨੂੰ ਕੀਤਾ ਗ੍ਰਿਫਤਾਰ, ਰਾਸ਼ਟਰੀ ਸੁਰੱਖਿਆ ਨੂੰ ਖਤਰੇ 'ਚ...

indigo flight toilet paper

ਜਹਾਜ਼ 'ਚ 'ਬੰਬ'! ਉਡਾਣ ਤੋਂ ਪਹਿਲਾਂ ਇੰਡੀਗੋ ਦੇ ਯਾਤਰੀਆਂ ਦੀ ਮੁੱਠੀ 'ਚ ਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • these 3 zodiac signs will be wealthy today
      ਅੱਜ ਇਹ 3 ਰਾਸ਼ੀਆਂ ਹੋਣਗੀਆਂ ਮਾਲਾਮਾਲ ! ਚੰਦਰਮਾ ਗੋਚਰ ਨਾਲ ਹੋਵੇਗਾ ਆਰਥਿਕ ਲਾਭ ਤੇ...
    • amarnath yatra  5200 pilgrims
      ਹਰ ਹਰ ਮਹਾਦੇਵ! ਅਮਰਨਾਥ ਯਾਤਰਾ ਲਈ 5200 ਤੋਂ ਵੱਧ ਸ਼ਰਧਾਲੂਆਂ ਦਾ ਇੱਕ ਹੋਰ ਜੱਥਾ...
    • you will get success in your career
      ਕਰੀਅਰ 'ਚ ਮਿਲੇਗੀ ਸਫਲਤਾ ! ਜਾਣੋ ਕੁੰਡਲੀ ਮੁਤਾਬਕ ਕਿਹੜਾ ਗ੍ਰਹਿ ਤੁਹਾਨੂੰ ਕਰੇਗਾ...
    • these zodiac signs will face increasing troubles from july 27
      27 ਜੁਲਾਈ ਤੋਂ ਇਨ੍ਹਾਂ ਰਾਸ਼ੀਆਂ ਦੀ ਵਧਣਗੀਆਂ ਮੁਸੀਬਤਾਂ ! ਸ਼ਨੀ ਦੀ ਵਕਰੀ ਚਾਲ ਕਾਰਨ...
    • keeping a clay flower in your home will change your luck
      ਘਰ 'ਚ ਮਿੱਟੀ ਦਾ ਗੁੱਲਕ ਰੱਖਣ ਨਾਲ ਬਦਲ ਜਾਵੇਗੀ ਤੁਹਾਡੀ ਕਿਸਮਤ ! ਜਾਣੋ ਸਹੀ ਦਿਸ਼ਾ
    • today these 4 zodiac signs will be blessed by goddess lakshmi
      ਅੱਜ ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਮਾਂ ਲਕਸ਼ਮੀ ਦੀ ਕਿਰਪਾ ! ਮਿਲੇਗਾ ਬੰਪਰ ਲਾਭ...
    • silver is a boon for mental peace
      ਮਾਨਸਿਕ ਸ਼ਾਂਤੀ ਤੋਂ ਮੁਕਤੀ ਲਈ ਵਰਦਾਨ ਹੈ ਚਾਂਦੀ, ਜਾਣੋ ਇਸ ਦੇ ਜੋਤਿਸ਼ੀ ਲਾਭ
    • it will rain notes on these 3 zodiac signs
      ਇਨ੍ਹਾਂ 3 ਰਾਸ਼ੀਆਂ 'ਤੇ ਹੋਵੇਗੀ ਨੋਟਾਂ ਦੀ ਬਾਰਿਸ਼ ! ਸ਼ਨੀ-ਬੁੱਧ ਬਣਾਉਣਗੇ...
    • don t forget to keep these things at home
      ਘਰ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ ! ਹੋ ਸਕਦੈ ਵੱਡਾ ਨੁਕਸਾਨ, ਆਰਥਿਕ ਪੱਖੋਂ...
    • today itself 3 zodiac signs will be lucky
      ਅੱਜ ਹੀ 3 ਰਾਸ਼ੀਆਂ ਹੋਣਗੀਆਂ ਮਾਲੋਮਾਲ ! ਚੰਦਰਮਾ ਗੋਚਰ ਨਾਲ ਇਨ੍ਹਾਂ ਘਰ ਹੋਵੇਗੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +