ਨਵੀਂ ਦਿੱਲੀ- ਵਿਸ਼ਵ ਕੱਪ 'ਚ ਦੱਖਣੀ ਅਫਰੀਕਾ ਵਿਰੁੱਧ ਭਾਰਤ ਦੇ ਹੁਣ ਤੱਕ ਜਿੱਤ ਦਰਜ ਕਰਨ 'ਚ ਨਾਕਾਮ ਰਹਿਣ ਦੇ ਬਾਵਜੂਦ ਵੀ.ਵੀ ਐੱਸ. ਲਕਸ਼ਮਣ ਦਾ ਮੰਨਣਾ ਹੈ ਕਿ ਟੀਮ ਇੰਡੀਆ ਦੱਖਣੀ ਅਫਰੀਕਾ ਨੂੰ ਹਰਾ ਸਕਦੀ ਹੈ, ਕਿਉਂਕਿ ਪਾਕਿਸਤਾਨ ਵਿਰੁੱਧ ਜਿੱਤ ਤੋਂ ਬਾਅਦ ਟੀਮ ਦਾ ਆਤਮਵਿਸ਼ਵਾਸ਼ ਵਧਿਆ ਹੈ ਅਤੇ ਬੱਲੇਬਜ਼ੀ ਕ੍ਰਮ 'ਚ 'ਡੇਲ ਸਟੇਨ ਕੰਪਨੀ' ਦਾ ਸਾਹਮਣਾ ਕਰਨ ਦੇ ਲਈ ਡੂੰਘਾਈ ਹੈ।
ਲਕਸ਼ਮਣ ਨੇ ਕਿਹਾ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ 'ਚ ਨਤੀਜਾ ਭਾਰਤ ਦੇ ਪੱਖ ਵਿਚ ਨਹੀ ਰਿਹਾ ਹੈ ਪਰ ਭਾਰਤੀ ਬੱਲੇਬਾਜ਼ਾਂ ਦੀ ਮੌਜੂਦਾ ਫਾਰਮ ਅਤੇ ਪਾਕਿਸਤਾਨ ਵਿਰੁੱਧ ਪਿਛਲੇ ਮੈਚ 'ਚ ਜਿਸ ਤਰ੍ਹਾਂ ਖੇਡਾ ਦਾ ਪ੍ਰਦਸ਼ਨ ਕੀਤਾ ਗਿਆ, ਉਹ ਇਹ ਦਰਸਾਉਂਦਾ ਹੈ ਕਿ ਭਾਰਤੀ ਖਿਡਾਰੀ ਆਸਟ੍ਰੇਲੀਆ ਵਿਚ ਢਾਈ ਮਹੀਨੇ ਰਹਿਣ ਕਾਰਨ ਉਥੋਂ ਦੇ ਹਲਾਤਾਂ ਦੇ ਆਦੀ ਹੋ ਗਏ ਹਨ ਤੇ ਉਛਾਲ ਤੇ ਤੇਜ਼ ਵਿਕਟਾਂ ਨਾਲ ਉਨ੍ਹਾਂ ਨੇ ਤਾਲਮੇਲ ਬਿਠਾ ਲਿਆ ਹੈ।''
ਵਿਸ਼ਵ ਕੱਪ ਦੇ ਸਾਰੇ ਮੈਚ ਦੂਰਦਰਸ਼ਨ 'ਤੇ ਦੇਖ ਸਕਣਗੇ ਦਰਸ਼ਕ
NEXT STORY