ਹਰ ਦੇਸ਼ ਦਾ ਭੋਜਨ ਉਥੋਂ ਦੇ ਸੱਭਿਆਚਾਰ ਦਾ ਅਹਿਮ ਹਿੱਸਾ ਹੁੰਦਾ ਹੈ। ਹਰ ਦੇਸ਼ 'ਚ ਖਾਸ ਮੌਕੇ 'ਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਨਵੇਂ ਸਾਲ 'ਤੇ ਚੀਨ 'ਚ ਕੁਝ ਖਾਸ ਤਰ੍ਹਾਂ ਦੇ ਪਕਵਾਨ ਬਣਦੇ ਹਨ, ਜਿਨ੍ਹਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਥੇ ਅਸੀਂ ਇਸ ਲੂਨਰ ਨਿਊ ਇਯਰ ਤੋਂ ਪਹਿਲਾਂ ਚੀਨ ਦੇ ਕੁਝ ਪਕਵਾਨ ਦੇ ਬਾਰੇ 'ਚ ਦੱਸ ਰਹੇ ਹਾਂ, ਜਿਨ੍ਹਾਂ ਨੂੰ ਆਮ ਤੌਰ 'ਤੇ ਨਵੇਂ ਸਾਲ 'ਤੇ ਬਣਾਇਆ ਜਾਂਦਾ ਹੈ।
1. ਸਕਲਿੰਗ ਪਿਗ— ਚੀਨ 'ਚ ਸਕਲਿੰਗ ਪਿਗ ਨੂੰ ਪਾਰਟੀ ਡਿਸ਼ ਮੰਨਿਆ ਜਾਂਦਾ ਹੈ। ਇਹ ਡਿਸ਼ ਉਪਰੋਂ ਦੇਖਣ 'ਚ ਸਖਤ ਹੁੰਦੀ ਹੈ, ਪਰ ਅੰਦਰੋਂ ਬੇਹਦ ਨਰਮ। ਇਸ ਨੂੰ ਬਨਾਉਣ 'ਚ ਕਾਫੀ ਸਮਾਂ ਲਗਦਾ ਹੈ। ਇਹੀ ਵਜ੍ਹਾ ਹੈ ਕਿ ਚੀਨ ਦੇ ਰੈਸਟੋਰੈਂਟ 'ਚ ਇਸ ਲਈ ਕਾਫੀ ਪਹਿਲਾਂ ਆਰਡਰ ਦੇਣਾ ਪੈਂਦਾ ਹੈ। ਇਸ ਨੂੰ ਚੋਲਾਂ ਨਾਲ ਪਰੋਸਿਆ ਜਾਂਦਾ ਹੈ। ਚੀਨ 'ਚ ਨਵੇਂ ਸਾਲ 'ਤੇ ਆਮ ਤੌਰ 'ਤੇ ਲੋਕ ਇਸ ਨੂੰ ਬਣਾਉਂਦੇ ਹਨ।
2. ਲੋਂਬਸਟਰ— ਚੀਨ 'ਚ ਲੋਂਬਸਟਰ ਮਹਸ਼ੂਰ ਡਿਸ਼ੇਜ 'ਚੋਂ ਇਕ ਹੈ, ਜਿਸ ਨੂੰ ਨਵੇਂ ਸਾਲ ਦੇ ਮੌਕੇ 'ਤੇ ਬੜੇ ਚਾਅ ਨਾਲ ਖਾਇਆ ਜਾਂਦਾ ਹੈ। ਇਸ ਨੂੰ ਬਨਾਉਣ ਦੇ ਲਈ ਝੀਂਗਾ ਮੱਛੀ ਨੂੰ ਜ਼ਿੰਦਾ ਹੀ ਉਬਾਲਿਆ ਜਾਂਦਾ ਹੈ। ਆਕਾਰ 'ਚ ਡ੍ਰੈਗਨ ਨਾਲ ਮਿਲਦੇ-ਜੁਲਦੇ ਹੋਏ ਦੀ ਵਜ੍ਹਾ ਤੋਂ ਨਵੇਂ ਸਾਲ 'ਤੇ ਇਸ ਨੂੰ ਖਾਣ ਦਾ ਜ਼ਿਆਦਾ ਚਲਣ ਹੈ।
3. ਚਿਕਨ— ਚੀਨ 'ਚ ਲੋਂਬਸਟਰ ਨੂੰ ਜਿਵੇਂ ਡ੍ਰੈਗਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਉਸੇ ਤਰ੍ਹਾਂ ਇਥੇ ਚਿਕਨ ਨੂੰ ਉਸੇ ਤਰ੍ਹਾਂ ਔਰਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਅਤੇ ਜੀਨ 'ਚ ਇਹ ਨਵੇਂ ਸਾਲ 'ਤੇ ਪਸੰਦੀਦਾ ਡਿਸ਼ੇਜ 'ਚ ਸਾਮਲ ਹੁੰਦਾ ਹੈ। ਇਸ ਨੂੰ ਹਿੱਸਿਆਂ 'ਚ ਵੰਡਿਆਂ ਨਹੀਂ ਜਾਂਦਾ, ਸਗੋਂ ਸਿਰ ਤੋਂ ਪੈਰਾਂ ਤੱਕ ਪੂਰਾ ਪਕਾ ਦਿੱਤਾ ਜਾਂਦਾ ਹੈ। ਇਸ ਨੂੰ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
4. ਡੰਪਲਿੰਗ— ਮੀਟ, ਸਬਜੀਆਂ ਅਤੇ ਆਟੇ 'ਚ ਮਿਲਾ ਕੇ ਬਣਨ ਵਾਲਾ ਇਹ ਪਕਵਾਨ ਇਥੋਂ ਦੇ ਪਾਰੰਪਰਿਕ ਅਤੇ ਪਸੰਦੀਦਾ ਪਕਵਾਨਾਂ 'ਚੋਂ ਹੈ। ਡੰਪਲਿੰਗ ਨਾਂ ਦੀ ਡਿਸ਼ ਦੀ ਸ਼ੁਰੂਆਤ ਇਕ ਚੀਨੀ ਡਾਕਟਰ ਝਾਂਗ ਝੋਂਗਜਿੰਗ ਨੇ ਕੀਤੀ ਸੀ। ਇਸ ਨੂੰ ਖਾਸ ਤੌਰ 'ਤੇ ਚੀਨ ਦੇ ਨਵੇਂ ਸਾਲ 'ਚ ਲੋਕ ਆਪਣੇ ਘਰਾਂ 'ਚ ਬਨਾਉਂਦੇ ਹਨ। ਡੰਪਲਿੰਗ ਦਾ 1,800 ਸਾਲ ਪੁਰਾਣਾ ਇਤਿਹਾਸ ਹੈ ਅਤੇ ਇਹ ਡਿਸ਼ ਪੱਛਮੀ ਦੇਸ਼ਾਂ 'ਚ ਬਹੁਤ ਪਸੰਦ ਕੀਤੀ ਜਾਂਦੀ ਹੈ।
5. ਡੇਜਰਟ ਸੂਪ 'ਚ ਸਵੀਟ ਰਾਈਡ ਡੰਪਲਿੰਗਸ— ਇਹ ਚੀਨ ਦੀਆਂ ਮਸ਼ਹੂਰ ਮਿਠਾਇਆਂ 'ਚੋਂ ਇਕ ਹੈ। ਇਸ ਡਿਸ਼ 'ਚ ਮਿਠਾਈ 'ਚ ਕਾਲੇ ਸੀਸਮ ਦੇ ਬੀਜ, ਮੁੰਗਫਲੀ ਅਤੇ ਲਾਲ ਬੀਨਸ ਦਾ ਪੇਸਟ ਭਰਿਆ ਹੁੰਦਾ ਹੈ, ਜੋ ਇਸ ਦੇ ਸਵਾਦ ਨੂੰ ਹੋਰ ਵਧਾ ਦਿੰਦਾ ਹੈ। ਇਸ ਨੂੰ ਆਮ ਤੌਰ 'ਤੇ ਘਰੇਲੂ ਪਾਰਟੀਆਂ 'ਚ ਪਰੋਸਿਆ ਜਾਂਦਾ ਹੈ। ਚੀਨ 'ਚ ਇਸ ਨੂੰ ਮਿਲਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਚੀਨ ਦੇ ਕਿਸੇ ਵੀ ਰੈਸਟੋਰੈਂਟ 'ਚ ਇਹ ਆਸਾਨੀ ਨਾਲ ਮਿਲ ਜਾਵੇਗਾ।
6. ਸਪ੍ਰਿੰਗ ਰੋਲਸ— ਸਪ੍ਰਿੰਗ ਰੋਲਸ ਨੂੰ ਭੁੱਖ ਵਧਾਉਣ ਵਾਲਾ ਪਕਵਾਨ ਮੰਨਿਆਂ ਜਾਂਦਾ ਹੈ। ਇਸ ਨੂੰ ਆਮ ਤੌਰ 'ਤੇ ਆਪਣੇ ਨਾਂ ਦੇ ਹਿਸਾਬ ਨਾਲ ਹੀ ਸਪ੍ਰਿੰਗ ਫੈਸਟਿਵਲ (ਨਵੇਂ ਸਾਲ) 'ਤੇ ਖਾਇਆ ਜਾਂਦਾ ਹੈ। ਆਟਾ, ਸੂਰ ਦੇ ਮਾਸ ਅਤੇ ਸਬਜੀਆਂ ਨੂੰ ਮਿਲਾ ਕੇ ਬਣਨ ਵਾਲੇ ਇਹ ਪਕਵਾਨ ਬੇਹਦ ਸਵਾਦਿਸ਼ਟ ਹੁੰਦਾ ਹੈ। ਆਪਣੀ ਸੋਨੇ ਦੀ ਛੜ ਵਰਗੇ ਆਕਾਰ ਦੇ ਕਾਰਨ ਇਸ ਨੂੰ ਚੀਨੀ ਧਨ ਅਤੇ ਖੁਸ਼ਹਾਲੀ ਨਾਲ ਜੋੜ ਕੇ ਦੇਖਦੇ ਹਨ ਅਤੇ ਖਾਸ ਮੌਕੇ 'ਤੇ ਇਸ ਨੂੰ ਬਣਾਉਂਦੇ ਹਨ।
7. ਕਾਜੂ ਦੇ ਨਾਲ ਤਲੇ ਹੋਏ ਝੀਂਗੇ— ਮਸਾਲੇਦਾਰ ਟੋਫੂ ਦੇ ਮੁਕਾਬਲੇ ਇਹ ਚੀਨੀ ਡਿਸ਼ ਬਹੁਤ ਹਲਕੀ ਹੈ। ਇਹ ਚੀਨੀ ਪਕਵਾਨ ਖਾਣ 'ਚ ਜਿੰਨਾ ਸਵਾਦਿਸ਼ਟ ਹੁੰਦਾ ਹੈ, ਖਾਣ ਦੇ ਹਿਸਾਬ ਨਾਲ ਹੀ ਉਨਾ ਹੀ ਫਾਇਦੇਮੰਦ ਹੈ। ਤਲੇ ਹੋਏ ਝੀਂਗੇ ਅਤੇ ਕਾਜੂ ਦਿਲ ਅਤੇ ਦਿਮਾਗ ਨੂੰ ਠੀਕ ਰੱਖਦੇ ਹਨ ਅਤੇ ਦਿਲ ਦੀ ਬੀਮਾਰੀ ਤੋਂ ਸੁਰੱਖਿਆ ਕਰਦੇ ਹਨ। ਇਸ ਡਿਸ਼ ਨੂੰ ਆਸਾਨੀ ਨਾਲ ਘਰ 'ਚ ਵੀ ਬਣਾਇਆ ਜਾ ਸਕਦਾ ਹੈ।
ਇਸ ਵਿਅਕਤੀ ਦਾ ਕਾਰਨਾਮਾ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ (ਦੇਖੋ ਤਸਵੀਰਾਂ)
NEXT STORY