ਮੁੰਬਈ- ਹਾਲ ਹੀ ਵਿਚ ਅਮਿਤਾਭ ਬੱਚਨ ਦੀ ਭਾਰਤ-ਪਾਕਿ ਵਿਚਾਲੇ ਖੇਡੇ ਗਏ ਮੈਚ ਵਿਚ ਕੀਤੀ ਕੁਮੈਂਟਰੀ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਕੰਮ ਤੋਂ ਇਲਾਵਾ ਦੂਜੇ ਪਾਸੇ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਘਰ 'ਚ ਵੀ ਰੁੱਝੇ ਹੋਏ ਹਨ, ਜਿਸ ਦਾ ਕਾਰਨ ਉਨ੍ਹਾਂ ਦੀ ਪੋਤਰੀ ਆਰਾਧਿਆ ਬੱਚਨ ਹੈ। ਅਮਿਤਾਭ ਬੱਚਨ ਆਾਰਾ ਧਿਆ ਨੂੰ ਅੱਜਕਲ ਵਾਕੀ-ਟਾਕੀ ਦੀ ਵਰਤੋ ਕਰਨਾ ਸਿਖਾ ਰਹੇ ਹਨ।
ਇਸ ਸਬੰਧੀ ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਹ ਆਪਣੇ ਘਰ ਵਿਚ ਸਭ ਤੋਂ ਛੋਟੀ ਭਾਵ ਆਰਾਧਿਆ ਬੱਚਨ ਨੂੰ ਵਾਕੀ-ਟਾਕੀ ਦੀ ਵਰਤੋ ਕਰਨਾ ਸਿਖਾ ਰਹੇ ਹਨ। ਇਸ ਨੂੰ ਸਿੱਖ ਕੇ ਉਹ ਬਹੁਤ ਖੁਸ਼ ਸੀ ਕਿਉਂਕਿ ਦਾਦੀ ਦੇ ਸਾਹਮਣੇ ਨਾ ਰਹਿੰਦਿਆਂ ਵੀ ਉਹ ਉਨ੍ਹਾਂ ਨੂੰ ਸੁਣ ਰਹੀ ਸੀ। ਇਸ ਖੁਸ਼ੀ ਕਾਰਨ ਉਸ ਦਾ ਚੀਕਣਾ, ਝੂੰਮਣਾ ਬਹੁਤ ਹੀ ਅਦਭੁੱਤ ਰਿਹਾ।
ਤਸਵੀਰਾਂ 'ਚ ਦੇਖੋ ਜੈਕਲੀਨ ਦਾ ਦਿਲ ਖਿਚਵਾਂ ਲੁੱਕ
NEXT STORY