ਜਲੰਧਰ (ਮਹੇਸ਼)-ਸੰਤੋਸ਼ੀ ਨਗਰ ਦੇ ਇਕ ਹੈਲਥ ਕਲੱਬ ਵਿਚ ਨੌਜਵਾਨ ਨੂੰ ਬੰਧਕ ਬਣਾ ਕੇ ਉਸ ਨਾਲ ਕੁੱਟਮਾਰ ਕਰਨ ਵਾਲੇ ਖੇਤਰੀ ਕੌਂਸਲਰ ਦੇ ਰਿਸ਼ਤੇਦਾਰ ਦੋਸ਼ੀ ਮੁਰੂਗਮ ਸਵਾਮੀ ਨਾਮੀ ਨੌਜਵਾਨ ਨੂੰ ਸੂਰਿਆ ਇਨਕਲੇਵ ਚੌਕੀ ਦੀ ਪੁਲਸ ਨੇ ਦੇਰ ਰਾਤ ਗ੍ਰਿਫਤਾਰ ਕਰ ਲਿਆ ਤੇ ਬੰਧਕ ਬਣਾਏ ਹੋਏ ਨੌਜਵਾਨ ਨੂੰ ਵੀ ਉਸ ਦੇ ਚੁੰਗਲ ਤੋਂ ਛੁਡਾਇਆ।
ਚੌਕੀ ਸੂਰਿਆ ਇਨਕਲੇਵ ਦੇ ਮੁਖੀ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਬੁੱਧਵਾਰ ਦੇਰ ਰਾਤ ਨੂੰ ਕੰਟਰੋਲ ਰੂਮ 'ਤੇ ਸੂਚਨਾ ਮਿਲੀ ਸੀ ਕਿ ਉਕਤ ਹੈਲਥ ਕਲੱਬ ਵਿਚ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ ਤੇ ਕਾਜ਼ੀ ਮੰਡੀ ਸੰਤੋਸ਼ੀ ਨਗਰ ਮੇਨ ਰੋਡ 'ਤੇ ਕਾਫੀ ਲੋਕਾਂ ਦੀ ਭੀੜ ਇਕੱਠੀ ਹੋਈ ਹੈ, ਜਿਸ 'ਤੇ ਉਹ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਤੇ ਜਾਂਚ ਕੀਤੇ ਜਾਣ 'ਤੇ ਪਤਾ ਲੱਗਾ ਕਿ ਸੰਤੋਸ਼ੀ ਨਗਰ ਨਿਵਾਸੀ ਨੌਜਵਾਨ ਸੁਬਰਾਮਣੀਅਮ ਪੁੱਤਰ ਕੁੱਪੂ ਸਵਾਮੀ ਦੇ ਨਾਲ ਮੌਜੂਦਾ ਕੌਂਸਲਰ ਦੇ ਕਰੀਬੀ ਰਿਸ਼ਤੇਦਾਰ ਮੁਰੂਗਮ ਸਵਾਮੀ ਦਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਤੇ ਉਹ ਸੁਬਰਾਮਣੀਅਮ ਨੂੰ ਮੇਨ ਰੋਡ ਤੋਂ ਚੁੱਕ ਕੇ ਹੈਲਥ ਕਲੱਬ ਲੈ ਗਏ, ਜਿਥੇ 25-30 ਨੌਜਵਾਨ ਪਹਿਲਾਂ ਤੋਂ ਹੀ ਪ੍ਰੈਕਟਿਸ ਕਰ ਰਹੇ ਸੀ।
ਲੋਕਾਂ ਦੇ ਦੱਸਣ ਮੁਤਾਬਕ ਮੁਰੂਗਮ ਨੇ ਸੁਬਰਾਮਣੀਅਮ ਨੂੰ ਕਲੱਬ ਵਿਚ ਬੰਧਕ ਬਣਾਇਆ ਹੋਇਆ ਹੈ ਅਤੇ ਉਸ ਨਾਲ ਕੁੱਟਮਾਰ ਕਰ ਰਿਹਾ ਹੈ। ਚੌਕੀ ਮੁਖੀ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਕਲੱਬ ਵਿਚ ਪਹੁੰਚੇ ਤਾਂ ਸੁਬਰਾਮਣੀਅਮ ਨੂੰ ਮੁਰੂਗਮ ਦੇ ਚੁੰਗਲ ਵਿਚੋਂ ਛੁਡਾਇਆ ਤੇ ਉਸ ਦਾ ਸਿਵਲ ਹਸਪਤਾਲ ਵਿਚ ਜਾ ਕੇ ਮੈਡੀਕਲ ਕਰਵਾਇਆ ਗਿਆ। ਦੋਸ਼ੀ ਮੁਰੂਗਮ ਨੂੰ ਵੀ ਪੁਲਸ ਨੇ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ। ਚੌਕੀ ਮੁਖੀ ਨੇ ਦੱਸਿਆ ਕਿ ਸੁਬਰਾਮਣੀਅਮ ਦੇ ਬਿਆਨਾਂ 'ਤੇ ਪੁਲਸ ਨੇ ਦੋਸ਼ੀ ਮੁਰੂਗਮ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਤੇ ਅਦਾਲਤ ਨੇ ਉਸ ਨੂੰ ਜੇਲ ਭੇਜ ਦਿੱਤਾ ਹੈ।
ਬੇਰਹਿਮ ਸਹੁਰਿਆਂ ਨੂੰ ਨੂੰਹ 'ਤੇ ਭੋਰਾ ਤਰਸ ਨਾ ਆਇਆ ਤੇ ਵਾਪਰ ਗਈ ਅਣਹੋਣੀ...
NEXT STORY