ਬਠਿੰਡਾ (ਬਲਵਿੰਦਰ)-ਬਠਿੰਡਾ 'ਚ ਹੋ ਰਹੀਆਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਮੁਲਤਾਨੀ ਰੋਡ 'ਤੇ ਐਤਵਾਰ ਨੂੰ ਅਕਾਲੀਆਂ ਵਲੋਂ ਮੀਡੀਆ ਕਰਮਚਾਰੀਆਂ ਨਾਲ ਧੱਕੇਸ਼ਾਹੀ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਬਠਿੰਡਾ ਦੇ ਵਾਰਡ ਨੰਬਰ-40 ਦੇ ਪੋਲਿੰਗ ਬੂਥ 140 'ਤੇ ਇਹ ਘਟਨਾ ਵਾਪਰੀ। ਜਾਣਕਾਰੀ ਮੁਤਾਬਕ ਮੀਡੀਆ ਦੇ ਕੁਝ ਲੋਕ ਪੋਲਿੰਗ ਬੂਥ ਦੇ ਅੰਦਰ ਦੀ ਤਸਵੀਰ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸਨ।
ਉਨ੍ਹਾਂ ਨੂੰ ਅਜਿਹਾ ਕਰਨ ਤੋਂ ਪੁਲਸ ਨੇ ਵੀ ਰੋਕਿਆ ਪਰ ਉਹ ਨਾ ਰੁਕੇ। ਇਸ ਤੋਂ ਬਾਅਦ 10-12 ਅਕਾਲੀ ਵਰਕਰ ਉੱਥੇ ਆ ਗਏ ਅਤੇ ਉਨ੍ਹਾਂ ਨੇ ਮੀਡੀਆ ਨਾਲ ਘਸੁੰਨਮੁੱਕੀ ਵੀ ਸ਼ੁਰੂ ਕਰ ਦਿੱਤੀ। ਅਕਾਲੀਆਂ ਨੇ ਪੱਤਰਕਾਰਾਂ ਨੂੰ ਪੋਲਿੰਗ ਬੂਥ ਦੇ ਬਾਹਰ ਕੱਢ ਦਿੱਤਾ। ਫਿਲਹਾਲ ਐੱਸ. ਪੀ. ਜਸਬੀਰ ਸਿੰਘ ਇਸ ਮਾਮਲੇ ਦੀ ਜਾਂਚ 'ਚ ਲੱਗ ਗਏ ਹਨ। ਖਬਰ ਲਿਖੇ ਜਾਣ ਤੱਕ ਇਸ ਮਾਮਲੇ ਸੰਬੰਧੀ ਕਿਸੇ ਵੀ ਵਿਅਕਤੀ ਦੇ ਗ੍ਰਿਫਤਾਰ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਸ਼ਾਰਟ ਸਰਕਟ ਕਾਰਨ ਕਮਾਦ ਸੜ ਕੇ ਸੁਆਹ
NEXT STORY