ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਅੱਜ ਜੋਧਪੁਰ ਦੀ ਅਦਾਲਤ 16 ਸਾਲ ਪੁਰਾਣੇ ਕਾਲੇ ਹਿਰਨ ਦੇ ਸ਼ਿਕਾਰ ਨਾਲ ਜੁੜੇ ਆਰਮਸ ਕੇਸ 'ਚ ਆਪਣਾ ਫੈਸਲਾ ਲੈਣਾ ਸੀ ਪਰ ਸਲਮਾਨ ਖਾਨ ਦੇ ਵਕੀਲ ਨੇ ਕੋਰਟ 'ਚ ਫੈਸਲਾ ਟਾਲਣ ਅਤੇ ਪੇਸ਼ੀ ਤੋਂ ਰਾਹਤ ਲਈ ਅਰਜੀ ਪੇਸ਼ ਕੀਤੀ ਹੈ। ਸਲਮਾਨ ਖਾਨ ਇਸ ਸਮੇਂ ਗੁਜਰਾਤ ਦੇ ਰਾਜਕੋਟ ਦੇ ਗੋਂਡਲ 'ਚ ਹਨ। ਉਥੇ ਉਨ੍ਹਾਂ ਦੀ ਫਿਲਮ 'ਪ੍ਰੇਮ ਰਤਨ ਧਨ ਪਾਇਯੋ' ਫਿਲਮ ਦੀ ਸ਼ੂਟਿੰਗ ਚਲ ਰਹੀ ਹੈ।
ਖਬਰਾਂ ਅਜਿਹੀਆਂ ਵੀ ਹਨ ਕਿ ਸਲਮਾਨ ਖਾਨ ਦੇ ਵਕੀਲ ਵੱਲੋਂ 8 ਸਾਲ ਪੁਰਾਣੇ ਦਸਤਾਵੇਜ ਪੇਸ਼ ਕਰ ਸਕਦੇ ਹਨ। ਇਸ ਵੱਲੋਂ ਇਹ ਮੰਗ ਕੀਤੀ ਜਾਵੇਗੀ ਕਿ ਪੁਰਾਣੇ ਗਵਾਹਾਂ ਤੋਂ ਫਿਰ ਤੋਂ ਪੁੱਛਗਿੱਛ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਰਾਜਸਥਾਨ 'ਚ ਫਿਲਮ 'ਹਮ ਸਾਥ-ਸਾਥ ਹੈ' ਦੀ ਸ਼ੂਟਿੰਗ ਦੌਰਾਨ ਕਾਲੇ ਹਿਰਨ ਦੇ ਸ਼ਿਕਾਰ ਦਾ ਦੋਸ਼ ਸਲਮਾਨ ਖਾਨ, ਸੋਨਾਲੀ ਬੇਂਦਰੇ, ਨੀਲਮ ਅਤੇ ਹੋਰ 'ਤੇ ਵੀ ਲਗਾਇਆ ਗਿਆ ਸੀ। 16 ਸਾਲ ਪਹਿਲਾਂ ਸਲਮਾਨ ਖਾਨ 'ਤੇ 15 ਅਕਤੂਬਰ 1998 'ਚ ਕਾਲੇ ਹਿਰਨ ਸ਼ਿਕਾਰ ਦੇ ਤਿੰਨ ਕੇਸ ਦਰਜ ਹੋਏ ਸਨ। ਇਨ੍ਹਾਂ 'ਚ ਦੋ 'ਚ ਸਲਮਾਨ ਸਜ਼ਾ ਕੱਟ ਚੁੱਕੇ ਹਨ। ਹਥਿਆਰ ਰੱਖਣ ਦੇ ਚੋਥੇ ਮਾਮਲੇ 'ਚ ਫੈਸਲਾ ਹੋਣ ਵਾਲਾ ਹੈ।
ਸ਼ਾਹਰੁਖ ਨੇ ਸੈਂਸਰ ਬੋਰਡ 'ਤੇ ਕੱਢੀ ਆਪਣੀ ਸਾਰੀ ਭੜਾਸ
NEXT STORY