ਮੁੰਬਈ- ਨਵੇਂ ਸੈਂਸਰ ਬੋਰਡ ਵੱਲੋਂ ਬਾਲੀਵੁੱਡ ਫਿਲਮਾਂ 'ਚ ਬੈਨ ਕੀਤੇ ਗਏ ਅਪ ਸ਼ਬਦਾਂ ਦੀ ਲਿਸਟ ਜਾਰੀ ਕਰਨ ਨੂੰ ਲੈ ਕੇ ਪੂਰੀ ਫਿਲਮ ਇੰਡਸਟਰੀ ਦੀ ਸਖਤ ਪ੍ਰਤੀਕਿਰਿਆ ਆ ਰਹੀ ਹੈ। ਹੰਸਲ ਮੇਹਤਾ, ਅਨੁਰਾਗ ਕਸ਼ਯਪ, ਦਿਬਾਕਰ ਬੈਨਰਜੀ ਅਤੇ ਵਿਧੁ ਵਿਨੋਦ ਚੋਪੜਾ ਤੋਂ ਬਾਅਦ ਸੁਪਰਸਟਾਰ ਸ਼ਾਹਰੁਖ ਖਾਨ ਨੇ ਵੀ ਇਸ ਦਾ ਵਿਰੋਧ ਕੀਤਾ।
ਹਾਲ ਹੀ ਦੇ ਇਕ ਸਮਾਰੋਹ 'ਚ ਸ਼ਾਹਰੁਖ ਨੇ ਕਿਹਾ ਇਸ ਤਰ੍ਹ੍ਹਾਂ ਦੀ ਕੋਈ ਵੀ ਲਿਸਟ ਜਾਰੀ ਕਰਨ ਦੀ ਉਨ੍ਹਾਂ ਨੂੰ ਕੋਈ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਉਨ੍ਹਾਂ ਕਿਹਾ, ''ਮੈਨੂੰ ਸਮਝ ਨਹੀਂ ਆਉਂਦਾ ਕਿ ਇਹ ਲਿਸਟ ਜਾਰੀ ਕੀਤੀ ਕਿਉਂ ਗਈ ਹੈ। ਸੈਂਸਰ ਬੋਰਡ ਨੂੰ ਸਹੀ ਅਤੇ ਗਲਤ ਦਾ ਫੈਸਲਾ ਲੈਣ ਲਈ ਬਣਾਇਆ ਗਿਆ ਹੈ। ਇਹ ਹੀ ਉਨ੍ਹਾਂ ਦਾ ਕੰਮ ਹੈ ਅਤੇ ਉਨ੍ਹਾਂ ਨੂੰ ਸਮਾਜ ਦੀਆਂ ਭਾਵਨਾਵਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਸ਼ਾਹਰੁਖ ਨੇ ਬੋਰਡ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਅਪ ਸ਼ਬਦਾਂ 'ਤੇ ਬੈਨ ਲਗਾਉਣ ਦੀ ਬਜਾਏ ਫਿਲਮ ਦੀਆਂ ਹੋਰ ਲੜੀਆਂ ਬਣਾ ਦੇਣੀਆਂ ਚਾਹੀਦੀਆਂ ਹਨ।
'ਫਿਫਟੀ ਸ਼ੇਡਸ ਆਫ' ਦੇਖਣ ਬਾਅਦ ਚੜ੍ਹਿਆ ਹਵਸ ਦਾ ਭੂਤ ਤੇ ਕੀਤਾ ...(ਦੇਖੋ ਤਸਵੀਰਾਂ)
NEXT STORY